ETV Bharat / bharat

ਉੱਤਰੀ ਕੰਨੜ ਦੇ ਪੱਛਮੀ ਘਾਟ 'ਤੇ ਸੁੰਦਰ ਬਟਰਫਲਾਈ ਪਾਰਕ - ਤਿਤਲੀਆਂ ਦੀਆਂ ਵੱਖ ਵੱਖ ਕਿਸਮਾਂ

ਕਰਨਾਟਕ ਦੇ ਪੱਛਮੀ ਘਾਟ ਦੀ ਸੁੰਦਰਤਾ ਨੂੰ ਹੋਰ ਵਧਾਉਣ ਲਈ ਜੰਗਲਾਤ ਵਿਭਾਗ ਨੇ ਜੋਇਡਾ ਵਿੱਚ ਇੱਕ ਬਟਰਫਲਾਈ ਪਾਰਕ ਖੋਲ੍ਹਿਆ ਹੈ, ਜੋ ਨਾ ਸਿਰਫ਼ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਲਿਆਉਂਦਾ ਹੈ ਬਲਕਿ ਤਿਤਲੀਆਂ ਦੀਆਂ ਵੱਖ-ਵੱਖ ਕਿਸਮਾਂ ਨੂੰ ਸੁਰੱਖਿਅਤ ਰੱਖਦਾ ਹੈ।

ਉੱਤਰੀ ਕੰਨੜ ਦੇ ਪੱਛਮੀ ਘਾਟ 'ਤੇ ਸੁੰਦਰ ਬਟਰਫਲਾਈ ਪਾਰਕ

author img

By

Published : Feb 26, 2021, 11:48 AM IST

ਕਰਨਾਟਕ: ਪੱਛਮੀ ਘਾਟ ਸੰਘਣੇ ਜੰਗਲਾਂ ਅਤੇ ਬਹੁਤ ਸਾਰੇ ਕੁਦਰਤੀ ਸਰੋਤਾਂ ਨਾਲ ਪੂਰੀ ਤਰ੍ਹਾਂ ਢੱਕਿਆ ਹੋਇਆ ਹੈ। ਕੁਦਰਤ ਦੀ ਖੂਬਸੂਰਤੀ ਨੇ ਕਰਨਾਟਕ ਦੇ ਪੱਛਮੀ ਘਾਟ 'ਨੁੂੰ ਕਈ ਰੂਪਾਂ 'ਚ ਨਿਖਾਰਿਆ ਹੋਇਆ ਹੈ। ਪੱਛਮੀ ਘਾਟ ਦੀ ਸੁੰਦਰਤਾ ਨੂੰ ਹੋਰ ਵਧਾਉਣ ਲਈ ਜੰਗਲਾਤ ਵਿਭਾਗ ਨੇ ਜੋਇਡਾ ਵਿੱਚ ਇੱਕ ਬਟਰਫਲਾਈ ਪਾਰਕ ਖੋਲ੍ਹਿਆ ਹੈ, ਜੋ ਨਾ ਸਿਰਫ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਲਿਆਉਂਦਾ ਹੈ ਬਲਕਿ ਤਿਤਲੀਆਂ ਦੀਆਂ ਵੱਖ-ਵੱਖ ਕਿਸਮਾਂ ਨੂੰ ਸੁਰੱਖਿਅਤ ਰੱਖਦਾ ਹੈ।

ਕਾਲੀ ਨਦੀ ਦੇ ਕਿਨਾਰੇ ਤਿਤਲੀਆਂ ਦੀਆਂ ਕਈ ਕਿਸਮਾਂ ਹਨ। ਪਰ ਹੁਣ ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਭੋਜਨ ਦੀ ਘਾਟ ਹੈ। ਇਸ ਗੱਲ ਦਾ ਅਹਿਸਾਸ ਕਰਦਿਆਂ ਜੰਗਲਾਤ ਵਿਭਾਗ ਨੇ ਜੰਗਲ ਵਿੱਚ 30 ਤੋਂ ਵੱਧ ਕਿਸਮਾਂ ਦੇ ਫੁੱਲ ਲਗਾਏ ਹਨ। ਤਿਤਲੀਆਂ ਦੇ ਮੁੱਖ ਭੋਜਨ ਪੌਦੇ ਜਿਵੇਂ ਕਿ ਟੈਰੀ ਫੁੱਲ, ਪੈਂਟਾ, ਮਿਲਡਵੀਡ, ਗੌਡ ਫਲਾਵਰ ਸ਼ਾਮਲ ਹੀ। ਇਸੇ ਤਰ੍ਹਾਂ, ਤਿਤਲੀਆਂ ਦੀਆਂ ਬਹੁਤ ਸਾਰੀਆਂ ਰੰਗੀਨ ਅਤੇ ਸੁੰਦਰ ਸਪੀਸੀਜ਼ ਜਿਵੇਂ ਕਿ ਐਂਗਲਡ ਪਿਯਰੋਟ ਬਟਰਫਲਾਈ, ਗ੍ਰੇ ਕਾਉਂਟ ਬਟਰਫਲਾਈ, ਪਿਕੋ ਫੈਂਸੀ ਬਟਰਫਲਾਈ, ਜੂਨੋਨੀਆ ਐਟਲਾਈਟਸ ਅਤੇ ਈਸਟਰਨ ਟਾਈਗਰ ਸਵੋਲਟੈਲ ਵੀ ਪਾਈਆਂ ਜਾਂਦੀਆਂ ਹਨ।

ਉੱਤਰੀ ਕੰਨੜ ਦੇ ਪੱਛਮੀ ਘਾਟ 'ਤੇ ਸੁੰਦਰ ਬਟਰਫਲਾਈ ਪਾਰਕ

ਕੁੱਲ 43 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚੋਂ ਇੱਕ ਹੈਕਟੇਅਰ ਬਟਰਫਲਾਈ ਪਾਰਕ ਲਈ ਵਰਤਿਆ ਜਾ ਰਿਹਾ ਹੈ। ਜੰਗਲਾਤ ਵਿਭਾਗ ਨੇ ਬਾਕੀ ਦੇ ਖੇਤਰ ਨੂੰ ਜੰਗਲ ਵਜੋਂ ਬਣਾਈ ਰੱਖਣ ਦੀ ਯੋਜਨਾ ਬਣਾਈ ਹੈ। ਭਵਿੱਖ ਵਿੱਚ ਜੰਗਲ ਦੇ ਖੇਤਰ ਨੂੰ ਵਧਾਉਣ ਦੀ ਵੀ ਯੋਜਨਾ ਹੈ। ਪਹਿਲਾਂ ਇੱਥੇ ਸਿਰਫ ਤਿਤਲੀਆਂ ਦੀਆਂ 3-4 ਕਿਸਮਾਂ ਸਨ, ਪਰ ਬਟਰਫਲਾਈ ਪਾਰਕ ਦੀ ਸਥਾਪਨਾ ਤੋਂ ਬਾਅਦ, ਇੱਥੇ ਤਿਤਲੀਆਂ ਦੀਆਂ ਲਗਭਗ 102 ਕਿਸਮਾਂ ਪਾਈਆਂ ਜਾਂਦੀਆਂ ਹਨ। ਤਿਤਲੀਆਂ ਦੀ ਜ਼ਰੂਰਤ ਦੇ ਅਧਾਰ 'ਤੇ ਵਿਭਾਗ ਪੌਦੇ ਦੇ ਵਾਧੇ ਨੂੰ ਵਧਾਉਣ ਅਤੇ ਤਿਤਲੀਆਂ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ।

ਉੱਤਰੀ ਕੰਨੜ ਜੰਗਲਾਤ ਵਿਭਾਗ ਹੁਣ ਜੋਇਡਾ ਦੇ ਬਟਰਫਲਾਈ ਪਾਰਕ ਨੂੰ ਹੋਰ ਵਿਕਸਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਬਟਰਫਲਾਈ ਪਾਰਕ ਦੀ ਉਸਾਰੀ ਤੋਂ ਇਲਾਵਾ ਪਾਰਕ ਵਾਲੇ ਖੇਤਰਾਂ ਵਿੱਚ ਚਿਕਿਤਸਕ ਪੌਦੇ ਲਗਾਉਣ ਦੀਆਂ ਯੋਜਨਾਵਾਂ ਵੀ ਬਣਾਈਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਪਹਿਲਾਂ ਹੀ ਵਨਸਪਤੀ ਅਤੇ ਬਾਗਬਾਨੀ ਸੰਸਥਾਵਾਂ ਦੇ ਸਲਾਹ ਮਸ਼ਵਰੇ ਨਾਲ ਸਿਰਸੀ ਵਿੱਚ ਕੁੱਝ ਮੁਢਲੇ ਦਵਾਈਆਂ ਦੇ ਪੌਦੇ ਲਗਾਏ ਹਨ। ਸਟਾਫ ਨੇ ਕੁੱਝ ਦੁਰਲੱਭ ਪੌਦੇ ਵੀ ਇਕੱਠੇ ਕੀਤੇ ਅਤੇ ਲਗਾਏ ਹਨ। ਉਹ ਜੋਇਡਾ ਅਤੇ ਅਨਾਸ਼ੀ ਦੇ ਪੱਛਮੀ ਘਾਟ ਖੇਤਰਾਂ ਵਿੱਚ ਪਾਏ ਜਾਂਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.