ETV Bharat / bharat

'ਭਗੌੜੇ ਕਾਰੋਬਾਰੀ ਮੋਦੀ, ਮਾਲਿਆ ਅਤੇ ਚੌਕਸੀ ਤੋਂ 13,109 ਕਰੋੜ ਰੁਪਏ ਬਰਾਮਦ'

ਲੋਕ ਸਭਾ ਵਿੱਚ 'ਸਪਲੀਮੈਂਟਰੀ ਡਿਮਾਂਡਸ ਫਾਰ ਗ੍ਰਾਂਟਸ' 'ਤੇ ਚਰਚਾ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਜਿਹੜੇ ਡਿਫਾਲਟਰ ਹਨ ਅਤੇ ਦੇਸ਼ ਛੱਡ ਕੇ ਭੱਜ ਗਏ ਹਨ, ਉਨ੍ਹਾਂ ਤੋਂ ਪੈਸਾ ਵਸੂਲਿਆ ਗਿਆ ਹੈ। ਭਗੌੜੇ ਵਿਦੇਸ਼ ਭੱਜ ਗਏ ਹਨ, ਪਰ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤਾ ਪੈਸਾ ਜਨਤਕ ਖੇਤਰ ਦੇ ਬੈਂਕਾਂ ਵਿੱਚ ਦੁਬਾਰਾ ਪਾਇਆ ਗਿਆ ਹੈ। ਇਸ ਕਾਰਨ ਬੈਂਕ ਪਹਿਲਾਂ ਨਾਲੋਂ ਜ਼ਿਆਦਾ ਵਿੱਤੀ ਤੌਰ 'ਤੇ ਸੁਰੱਖਿਅਤ ਹੋ ਗਏ ਹਨ।

ਕਰਜ਼ ਡਿਫਾਲਟਰਾਂ ਦੀਆਂ ਜਾਇਦਾਦਾਂ ਵੇਚ ਕੇ 13,109 ਕਰੋੜ ਰੁਪਏ ਦੀ ਵਸੂਲੀ

author img

By

Published : Dec 21, 2021, 9:05 AM IST

Updated : Dec 21, 2021, 9:20 AM IST

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਭਗੌੜੇ ਕਾਰੋਬਾਰੀ ਨੀਰਵ ਮੋਦੀ (Nirav Modi), ਮਿਹੁਲ ਚੌਕਸੀ Mehul Choksi) ਅਤੇ ਵਿਜੇ ਮਾਲਿਆ (Vijay Mallya) ਤੋਂ 13,109 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਨਾਲ ਹੀ ਕਿਹਾ ਕਿ ਉਨ੍ਹਾਂ 'ਤੇ ਕਾਰਵਾਈ ਅਜੇ ਵੀ ਜਾਰੀ ਹੈ। ਸੀਤਾਰਮਨ ਨੇ ਇਹ ਜਾਣਕਾਰੀ ਲੋਕ ਸਭਾ 'ਚ 'ਸਪਲੀਮੈਂਟਰੀ ਡਿਮਾਂਡਸ ਫਾਰ ਗ੍ਰਾਂਟਸ' 'ਤੇ ਚਰਚਾ ਦੌਰਾਨ ਇਕ ਸਵਾਲ ਦੇ ਜਵਾਬ 'ਚ ਦਿੱਤੀ।

ਕੋਰੋਨਾ ਵਾਇਰਸ ਮਹਾਮਾਰੀ ਤੋਂ ਪੈਦਾ ਹੋਈ ਸਥਿਤੀ ਵਿੱਚ ਅਰਥਵਿਵਸਥਾ ਦੇ ਵੱਡੇ ਮੁੱਦਿਆਂ 'ਤੇ ਧਿਆਨ ਦੇਣ ਦੀ ਸਰਕਾਰ ਦੀ ਵਚਨਬੱਧਤਾ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਲੋਕ ਸਭਾ ਵਿਚ ਕਿਹਾ ਕਿ ਬੈਂਕਾਂ ਨੇ ਨੀਰਵ ਮੋਦੀ, ਮਿਹੁਲ ਚੌਕਸੀ, ਵਿਜੇ ਮਾਲਿਆ ਵਰਗੇ ਕਰਜ਼ ਡਿਫਾਲਟਰਾਂ ਦੀਆਂ ਜਾਇਦਾਦਾਂ ਵੇਚ ਕੇ 13,109 ਕਰੋੜ ਰੁਪਏ ਦੀ ਵਸੂਲੀ ਕੀਤੀ। ਇਸ ਦੇ ਨਾਲ ਹੀ, ਜਨਤਕ ਖੇਤਰ ਦੇ ਬੈਂਕਾਂ ਨੇ ਪਿਛਲੇ ਸੱਤ ਸਾਲਾਂ ਵਿੱਚ ਬੰਦੋਬਸਤ ਅਤੇ ਹੋਰ ਉਪਾਵਾਂ ਤੋਂ 5.49 ਲੱਖ ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜ਼ਬਤ ਕੀਤੀ ਗਈ ਤਾਜ਼ਾ ਸੂਚੀ ਵਿੱਚ ਭਗੌੜੇ ਕਿੰਗਫਿਸ਼ਰ ਕਾਰੋਬਾਰੀ ਵਿਜੇ ਮਾਲਿਆ ਦੀ ਜਾਇਦਾਦ ਹੈ, ਜਿਸ ਨੂੰ 16 ਜੁਲਾਈ ਨੂੰ ਵੇਚਿਆ ਗਿਆ ਸੀ ਅਤੇ ਇਸ ਤੋਂ 792 ਕਰੋੜ ਰੁਪਏ ਜੁਟਾਏ ਗਏ ਸਨ।

ਸਾਲ 2021-22 ਲਈ ਗ੍ਰਾਂਟਾਂ ਲਈ ਪੂਰਕ ਮੰਗਾਂ ਦੇ ਦੂਜੇ ਬੈਚ 'ਤੇ ਲੋਕ ਸਭਾ ਵਿੱਚ ਚਰਚਾ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਬੈਂਕ ਸੁਰੱਖਿਅਤ ਹਨ, ਬੈਂਕਾਂ ਵਿੱਚ ਜਮ੍ਹਾ ਕਰਨ ਵਾਲਿਆਂ ਦਾ ਪੈਸਾ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਆਰਥਿਕਤਾ ਨਾਲ ਜੁੜੇ ਵੱਡੇ ਵਿਸ਼ਿਆਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਸੀਤਾਰਮਨ ਨੇ ਕਿਹਾ ਕਿ ਰਾਜਾਂ ਕੋਲ ਕਾਫ਼ੀ ਨਕਦੀ ਹੈ ਅਤੇ ਸਿਰਫ਼ ਦੋ ਰਾਜਾਂ ਦਾ ਨਕਾਰਾਤਮਕ ਨਕਦੀ ਬਕਾਇਆ ਹੈ।

ਵਿੱਤ ਮੰਤਰੀ ਦੇ ਜਵਾਬ ਤੋਂ ਬਾਅਦ, ਲੋਕ ਸਭਾ ਨੇ ਸਾਲ 2021-22 ਲਈ ਗ੍ਰਾਂਟਾਂ ਲਈ ਪੂਰਕ ਮੰਗਾਂ ਦੇ ਦੂਜੇ ਬੈਚ ਅਤੇ ਸਬੰਧਿਤ ਵਿਨਿਯੋਗ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਵਿੱਚ 3,73,761 ਕਰੋੜ ਰੁਪਏ ਦੇ ਕੁੱਲ ਵਾਧੂ ਖਰਚੇ ਨੂੰ ਅਧਿਕਾਰਤ ਕਰਨ ਲਈ ਸੰਸਦ ਦੀ ਮਨਜ਼ੂਰੀ ਮੰਗੀ ਗਈ ਹੈ। ਇਸ ਵਿੱਚ 62 ਹਜ਼ਾਰ ਕਰੋੜ ਰੁਪਏ ਏਅਰ ਇੰਡੀਆ ਦੀ ਬਾਕੀ ਜਾਇਦਾਦ ਅਤੇ ਦੇਣਦਾਰੀਆਂ ਨਾਲ ਸਬੰਧਿਤ ਹੈ।

ਸੀਤਾਰਮਨ ਨੇ ਕਿਹਾ ਕਿ ਸਰਕਾਰ e-GOM(ਮੰਤਰੀਆਂ ਦੇ ਅਧਿਕਾਰ ਪ੍ਰਾਪਤ ਸਮੂਹ) ਰਾਹੀਂ ਖਾਦ ਵਾਲੇ ਤੇਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨਾਲ ਜੁੜੀਆਂ ਸਮੱਸਿਆਵਾਂ 'ਤੇ ਵਿਚਾਰ ਕਰੇਗੀ। ਚਾਲੂ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ ਵਿੱਚ, 86.4 ਪ੍ਰਤੀਸ਼ਤ ਰਕਮ ਟ੍ਰਾਂਸਫਰ ਕੀਤੀ ਗਈ ਹੈ ਜੋ ਕਿ ਸਾਲ 2019-20 ਦੌਰਾਨ ਪ੍ਰਦਾਨ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਕੋਵਿਡ ਆਫ਼ਤ ਨਾਲ ਨਜਿੱਠਣ ਲਈ ਐਮਰਜੈਂਸੀ ਮਦਦ ਵਜੋਂ ਰਾਜਾਂ ਨੂੰ 15 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਵਾਧੂ ਰਕਮ ਦਿੱਤੀ ਗਈ ਹੈ। ਰਾਜਾਂ ਦੀ ਕੁੱਲ ਨਕਦੀ ਦੀ ਸਥਿਤੀ 30 ਨਵੰਬਰ 2021 ਤੱਕ ਬਿਹਤਰ ਰਹੀ ਹੈ ਅਤੇ ਇਹ ਲਗਭਗ 3.08 ਲੱਖ ਕਰੋੜ ਰੁਪਏ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਦੇਖਦੀ ਹੈ, ਅਜਿਹੇ 'ਚ ਪੂਰਕ ਮੰਗ 'ਚ ਖਾਦ ਸਬਸਿਡੀ ਲਈ 58 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਖਾਦਾਂ ਦੀਆਂ ਅੰਤਰਰਾਸ਼ਟਰੀ ਕੀਮਤਾਂ ਬਹੁਤ ਜ਼ਿਆਦਾ ਹਨ ਅਤੇ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨਾਂ ਦਾ ਨੁਕਸਾਨ ਹੋਵੇ।

ਤੇਲ ਬਾਂਡ ਦੇ ਸੰਦਰਭ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2008 ਵਿੱਚ ਆਪਣੇ ਸੰਬੋਧਨ ਵਿੱਚ ਮੰਨਿਆ ਸੀ ਕਿ ਤੇਲ ਬਾਂਡ ਆਉਣ ਵਾਲੀ ਪੀੜ੍ਹੀ ਉੱਤੇ ਬੋਝ ਹੋਣਗੇ। ਉਨ੍ਹਾਂ ਹੁਣ ਇਹ ਸਰਕਾਰ ਉਸ ਸਮੇਂ ਜੋ ਗਲਤ ਹੋਇਆ ਉਸ ਦੀ ਭਰਪਾਈ ਕਰ ਰਹੀ ਹੈ।

ਚਰਚਾ ਦੌਰਾਨ ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀ.ਐੱਮ.ਕੇ., ਐੱਨ.ਸੀ.ਪੀ ਸਮੇਤ ਵਿਰੋਧੀ ਪਾਰਟੀਆਂ ਨੇ ਲੋਕ ਸਭਾ 'ਚ ਅਰਥਵਿਵਸਥਾ, ਮਹਿੰਗਾਈ, ਬੇਰੁਜ਼ਗਾਰੀ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅਰਥਵਿਵਸਥਾ ਰੁਕਾਵਟਾਂ ਨਾਲ ਜੂਝ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਪਾਸੇ ਸੰਕਟ ਦੀ ਸਥਿਤੀ ਬਣੀ ਹੋਈ ਹੈ ਅਤੇ ਸਰਕਾਰ ਅਸਾਧਾਰਨ ਟੀਚਿਆਂ ਵੱਲ ਕੰਮ ਕਰ ਰਹੀ ਹੈ। ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਕਿ ਸਰਕਾਰ ਏਅਰ ਇੰਡੀਆ ਸਮੇਤ ਕਈ ਸਰਕਾਰੀ ਕੰਪਨੀਆਂ ਨੂੰ ਵੇਚ ਰਹੀ ਹੈ, ਜੋ ਕਿ ਜਨਤਕ ਚਿੰਤਾਵਾਂ ਦੇ ਵਿਰੁੱਧ ਹੈ।

ਦਸਤਾਵੇਜ਼ ਅਨੁਸਾਰ, ਇਸ ਵਿੱਚ 62 ਹਜ਼ਾਰ ਕਰੋੜ ਰੁਪਏ ਕੰਪਨੀ ਦੇ ਨਿਵੇਸ਼ ਦੇ ਸਬੰਧ ਵਿੱਚ ਹਨ ਜੋ ਏਅਰ ਇੰਡੀਆ ਦੇ ਨਿੱਜੀਕਰਨ ਤੋਂ ਬਾਅਦ ਆਪਣੀ ਬਾਕੀ ਦੀ ਜਾਇਦਾਦ ਅਤੇ ਦੇਣਦਾਰੀਆਂ ਨੂੰ ਰੱਖੇਗੀ।

ਸਾਲ 2021-22 ਲਈ ਗ੍ਰਾਂਟਾਂ ਲਈ ਪੂਰਕ ਮੰਗਾਂ ਦੇ ਦੂਜੇ ਬੈਚ ਦੇ ਤਹਿਤ 3,73,761 ਕਰੋੜ ਰੁਪਏ ਦੇ ਕੁੱਲ ਵਾਧੂ ਖਰਚੇ ਨੂੰ ਅਧਿਕਾਰਤ ਕਰਨ ਲਈ ਸੰਸਦ ਦੀ ਮਨਜ਼ੂਰੀ ਮੰਗੀ ਗਈ ਹੈ। ਇਸ ਵਿੱਚੋਂ, ਕੁੱਲ ਨਕਦੀ ਖਰਚੇ ਲਈ ਪ੍ਰਸਤਾਵਾਂ ਨਾਲ ਸਬੰਧਿਤ ਕੁੱਲ ਖਰਚਾ 2,99,243 ਕਰੋੜ ਰੁਪਏ ਹੈ ਅਤੇ ਕੁੱਲ ਵਾਧੂ ਖਰਚਾ 74,517 ਕਰੋੜ ਰੁਪਏ ਹੈ, ਜੋ ਮੰਤਰਾਲਿਆਂ/ਵਿਭਾਗਾਂ ਦੀ ਬੱਚਤ ਅਤੇ ਵਧਦੀਆਂ ਪ੍ਰਾਪਤੀਆਂ/ਰਿਕਵਰੀ ਦੇ ਬਰਾਬਰ ਹੋਵੇਗਾ

ਇਸ ਰਕਮ ਵਿੱਚ ਖਾਦ ਸਬਸਿਡੀ ਲਈ 58,430 ਕਰੋੜ ਰੁਪਏ, ਵਣਜ ਵਿਭਾਗ ਦੀ ਵਾਧੂ ਸਕੀਮ ਲਈ 2,000 ਕਰੋੜ ਰੁਪਏ ਅਤੇ ਵੱਖ-ਵੱਖ ਨਿਰਯਾਤ ਪ੍ਰੋਤਸਾਹਨ ਸਕੀਮਾਂ ਤਹਿਤ ਖਰਚੇ ਵਿਭਾਗ ਵੱਲੋਂ 53,000 ਕਰੋੜ ਰੁਪਏ ਤੋਂ ਵੱਧ ਦਾ ਵਾਧੂ ਖਰਚਾ ਸ਼ਾਮਲ ਹੈ।

ਇਹ ਵੀ ਪੜ੍ਹੋ: ਸੰਸਦ 'ਚ ਜਯਾ ਬਚਨ ਦਾ BJP 'ਤੇ ਹਮਲਾ, ਕਿਹਾ-ਮੈਂ ਸਰਾਪ ਦਿੰਦੀ ਹਾਂ ਤੁਹਾਡੇ ਲੋਕਾਂ ਦੇ ਬੁਰੇ ਦਿਨ ਆਉਣਗੇ

Last Updated : Dec 21, 2021, 9:20 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.