ਓਡੀਸ਼ਾ: ਓਡੀਸ਼ਾ ਦੀ ਨਿਹਾਲ ਬੁਣਾਈ ਟਾਈ ਅਤੇ ਡਾਈ ਦੇ ਕਲਾਤਮਕ ਕੰਮਾਂ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਸੁਬਰਨਪੁਰ ਜਿਸ ਨੂੰ ਬਾਂਧਾਕਲਾ ( ਬੁਣਾਈ ਦਾ ਅੱਡਾ ਅਤੇ ਖੱਡੀ ) ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਇਸ ਦੇ ਮਾਹਰ ਹੈਂਡਲੂਮ ਜੁਲਾਹੇ ਦਾ ਕਲਾਤਮਕ ਕੰਮ ਦੇਸ਼ ਭਗਤੀ ਦੇ ਗੀਤ ਗਾਉਂਦੇ ਹਨ। ਰੰਗੀਨ ਧਾਗਿਆਂ ਦੇ ਕਲਾਤਮਕ ਕੰਮ ਬਹੁਤ ਚਮਕਦਾਰ ਹੈ ਜਿਸ ਵਿੱਚ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੇ ਅਟੁੱਟ ਭਾਰਤ ਦਾ ਨਕਸ਼ਾ ਇੱਕ ਸਾੜੀ ਉੱਤੇ ਖੂਬਸੂਰਤੀ ਨਾਲ ਬੁਣਿਆ ਗਿਆ ਹੈ। ਉਸ ਉੱਤੇ ਨਕਸ਼ੇ ਸਹਿਤ ਦੇਸ਼ ਦੇ 28 ਰਾਜਾਂ ਦੇ ਨਾਂਅ ਪੱਲੂ ਅਤੇ ਬਾਰਡਰ ਉੱਤੇ ਮਹੀਨ (ਬਰੇਕਦੇ) ਧਾਗਿਆਂ ਨਾਲ ਬੁਣੇ ਹੋਏ ਹਨ। ਇਸ ਦੇ ਨਾਲ ਹੀ ਇਹ ਸਮਾਜ ਵਿੱਚ ਕਿਸਾਨੀ ਦੀ ਮਹੱਤਤਾ ਨੂੰ ਵੀ ਦਰਸਾਉਂਦਾ ਹੈ। ਇਹ ਹੈਂਡਲੂਮ 'ਜੈ ਜਵਾਨ-ਜੈ ਕਿਸਾਨ' ਜਿਵੇਂ ਦੇਸ਼ ਭਗਤੀ ਦੇ ਨਾਅਰਿਆਂ ਦੇ ਨਾਲ 'ਆਈ ਲਵ ਮਾਈ ਇੰਡੀਆ' ਦੇ ਸੰਦੇਸ਼ ਨੂੰ ਪ੍ਰਦਰਸ਼ਿਤ ਕਰਦਾ ਹੈ।
ਇਸ ਸਾੜੀ ਨੂੰ ਖੂਬਸੂਰਤ ਢੰਗ ਨਾਲ ਸਜਾਉਣ ਵਾਲੀ ਖੱਡੀ ਅਤੇ ਅੱਡਾ ਬੁਣਨ ਵਾਲਾ ਈਸ਼ਵਰ ਮਹਿਰਾ ਸੁਬਰਨਪੁਰ ਜ਼ਿਲ੍ਹੇ ਦੇ ਡੁੰਗਰੀਪੱਲੀ ਦੇ ਸਹਲਾ ਪਿੰਡ ਦਾ ਵਾਸੀ ਹੈ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੀ ਇਸ ਅਨੋਖੀ ਕਲਪਨਾ ਨੂੰ ਸਾਕਾਰ ਕਰਨ ਵਿੱਚ ਪੂਰਾ ਸਮਰਥਨ ਕੀਤਾ ਹੈ। ਦੂਜੇ ਪਾਸੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਉਨ੍ਹਾਂ ਦੇ ਦਿਮਾਗ਼ ਦੀ ਕਾਢ ਦੀ ਪ੍ਰਸ਼ੰਸਾ ਕੀਤੀ ਹੈ।
ਟਾਈ ਅਤੇ ਡਾਈ ਬੁਣਕਰ ਕਲਾਕਾਰ ਈਸ਼ਵਰ ਮਹਿਰਾ ਨੇ ਕਿਹਾ ਕਿ ਇਹ ਸਾੜੀ ਭਾਰਤ ਮਾਤਾ ਦੇ ਨਕਸ਼ੇ ਨੂੰ ਦਰਸਾਉਂਦੀ ਹੈ। ਇਸ ਵਿੱਚ 28 ਰਾਜਾਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ। 'ਜੈ ਜਵਾਨ-ਜੈ ਕਿਸਾਨ' ਦਾ ਨਾਅਰਾ ਵੀ ਹੈ। ਨਾਲ ਹੀ ‘ਆਈ ਲਵ ਮਾਈ ਇੰਡੀਆ’ ਨਾਮ ਦਾ ਸੰਦੇਸ਼ ਵੀ ਉੱਕਰੀ ਹੋਈ ਹੈ। ਇਸ 'ਸਾੜੀ' ਨੂੰ ਬੁਣਨ 'ਚ ਇੱਕ ਮਹੀਨਾ ਦਾ ਸਮਾਂ ਲਗਿਆ ਹੈ।
ਗ੍ਰਹਿਣੀ ਜੋਗਮਾਯਾ ਮਿਸ਼ਰਾ ਨੇ ਕਿਹਾ ਕਿ ਪੱਛਮੀ ਓਡੀਸ਼ਾ ਵਿੱਚ ਸੰਬਲਪੁਰੀ ਸਾੜੀਆਂ ਦੀ ਬਹੁਤ ਮੰਗ ਹੈ। ਔਰਤਾਂ ਇਸ ਸਾੜ੍ਹੀ ਨੂੰ ਪਹਿਨਣਾ ਬਹੁਤ ਪਸੰਦ ਕਰਦੀਆਂ ਹਨ। ਬੁਣਕਰ ਇਸ ਉੱਤੇ ਆਕਸ਼ਕ ਡਿਜਾਇਨ ਬਣਾਉਂਦੇ ਹਨ। ਸੰਬਲਪੁਰੀ ਸਾੜ੍ਹੀਆਂ ਦੀ ਨਾ ਸਿਰਫ ਸੋਨਪੁਰ ਜਾਂ ਓਡੀਸ਼ਾ ਵਿੱਚ, ਬਲਕਿ ਪੂਰੀ ਦੁਨੀਆ ਵਿੱਚ ਭਾਰੀ ਮੰਗ ਹੈ। ਇਹ ਬਹੁਤ ਆਰਾਮਦਾਇਕ ਹੈ ਅਤੇ ਇਸ ਲਈ ਔਰਤਾਂ ਇਸ ਨੂੰ ਪਹਿਨਣਾ ਪਸੰਦ ਕਰਦੀਆਂ ਹਨ।
ਇਸ ਸਾੜੀ ਨੂੰ ਬੁਣਨ ਲਈ ਕੋਈ ਰਸਾਇਣਕ ਸਮੱਗਰੀ ਜਾਂ ਮਸ਼ੀਨਰੀ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਸ ਨਮੂਨੇ ਦੀ ਸਾੜ੍ਹੀ ਬਰੀਕ ਧਾਗਿਆਂ, ਕੁਦਰਤੀ ਰੰਗਾਂ ਅਤੇ ਹਸਤਕਾਰੀ ਰਾਹੀਂ ਹੀ ਬੁਣੀ ਗਈ ਹੈ। ਕਿਉਂਕਿ ਇਹ ਸਾੜੀ 'ਸੰਪੂਰ' ਧਾਗੇ ਦੀ ਬਣੀ ਹੋਈ ਹੈ, ਇਸ ਲਈ ਇਹ ਸਾੜੀ ਪਾਉਣ ਵਿੱਚ ਬਹੁਤ ਨਰਮ ਅਤੇ ਆਰਾਮਦਾਇਕ ਹੈ। ਜਿਥੇ ਇਸ ਆਕਰਸ਼ਕ ਅਤੇ ਵਿਲੱਖਣ 'ਸਾੜ੍ਹੀ' ਨੂੰ ਖਰੀਦਣ ਦੀ ਵੱਡੀ ਮੰਗ ਹੈ, ਉੱਥੇ ਹੀ ਈਸ਼ਵਰ ਇਸ ਨੂੰ 15 ਤੋਂ 20 ਹਜ਼ਾਰ ਰੁਪਏ ਦੀ ਕੀਮਤ 'ਤੇ ਵੇਚਣ ਦੀ ਉਮੀਦ ਰੱਖਦੇ ਹਨ।
ਸੁਬਰਨਪੁਰ ਦੇ ਲੋਕ ਸੰਸਕ੍ਰਿਤੀ ਖੋਜਕਰਤਾ ਪ੍ਰਦਿਯੂਮਨ ਸਾਹੂ ਨੇ ਕਿਹਾ ਕਿ ਸੰਬਲਪੁਰੀ ਬੁਣਕਰਾਂ ਦੀ ਟਾਈ ਅਤੇ ਡਾਈ ਕਲਾਤਮਕ ਬੁਣਾਈ ਸ਼ਾਨਦਾਰ ਹੈ। ਜੇ ਅਸੀਂ ਸਾਰੇ ਦੇਸ਼ ਦੀ ਬੁਣਾਈ ਦੀ ਸ਼ੈਲੀ ਦੀ ਗੱਲ ਕਰੀਏ ਤਾਂ ਸੋਨਪੁਰ ਦੇ ਬੁਣਕਰ ਸ਼ਾਨਦਾਰ ਹਨ। ਇੱਥੇ ਬੁਣਕਰ ਬਿਨਾਂ ਕਿਸੇ ਗ੍ਰਾਫਿਕਸ ਦੀ ਮਦਦ ਨਾਲ ਨਾਜ਼ੁਕ ਟਾਈ ਅਤੇ ਡਾਈ ਦੇ ਜ਼ਰੀਏ ਆਪਣੀ ਵਿਲੱਖਣ ਕਲਪਨਾ ਨੂੰ ਅਸਲ ਰੂਪ ਦਿੰਦੇ ਹਨ। ਈਸ਼ਵਰ ਮਹਿਰਾ ਉਨ੍ਹਾਂ ਵਿਚੋਂ ਇੱਕ ਹੈ, ਜਿਨ੍ਹਾਂ ਇਸ ਤਰ੍ਹਾਂ ਦੀ ਨਾਜੁਕ ਟਾਈ ਅਤੇ ਡਾਈ ਕਲਾ ਨੂੰ ਡਿਜਾਈਨ ਕਰਕੇ ਫਿਰ ਤੋਂ ਆਪਣੀ ਪ੍ਰਤਿਭਾ ਸਾਬਤ ਕੀਤੀ ਹੈ।
ਪੰਜ ਮੀਟਰ ਲੰਬੀ ਰੇਸ਼ਮ ਦੀ ਸਾੜ੍ਹੀ 'ਤੇ ਪੇਂਟ ਹਰ ਤਸਵੀਰ ਕਲਾਤਮਕ ਕੰਮਾਂ ਦੇ ਮਾਮਲੇ ਵਿੱਚ ਓਡੀਸਾ ਦੀ ਮੁਹਾਰਤ ਦਰਸਾਉਂਦੀ ਹੈ। ਜੇ ਕਲਾ ਦੇ ਇਸ ਵਿਲੱਖਣ ਕਾਰਜ ਦੀ ਸਰਪ੍ਰਸਤੀ ਪ੍ਰਾਪਤ ਹੁੰਦੀ ਹੈ, ਤਾਂ ਓਡੀਸ਼ਾ ਰਾਜ ਅਤੇ ਇਸ ਦੇ ਕਲਾਕਾਰ ਹਰ ਜਗ੍ਹਾ ਆਪਣੀ ਛਾਪ ਛੱਡਣ ਦੇ ਯੋਗ ਹੋਣਗੇ।