ਨਵੀਂ ਦਿੱਲੀ: ਬਾਬਾ ਦਾ ਢਾਬਾ (Baba ka dhaba) ਮੁੜ ਫਿਰ ਸੁਰਖੀਆਂ 'ਚ ਹੈ। ਢਾਬਾ ਚਲਾਉਣ ਵਾਲੇ ਬਾਬਾ ਨੇ ਵੀਰਵਾਰ ਰਾਤ ਨਸ਼ੀਲੀ ਗੋਲੀਆਂ ਖਾ ਲਈਆਂ। ਇਸਦੇ ਚੱਲਦੇ ਬਾਬਾ ਨੂੰ ਇਲਾਜ ਦੇ ਲਈ ਸਫਦਰਜੰਗ ਹਸਪਤਾਲ (Safdarjung Hospital) ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਬਾਬਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਇਸ ਗੱਲ ਦੀ ਜਾਂਛ ਕਰ ਰਹੀ ਹੈ ਕਿ ਆਖਿਰ ਕਿਸ ਵਜ੍ਹਾਂ ਤੋਂ ਬਾਬਾ ਨੇ ਇਹ ਕਦਮ ਚੁੱਕਿਆ ਹੈ। ਮੁੱਢਲੀ ਜਾਂਚ ਸਾਹਮਣੇ ਆਇਆ ਹੈ ਕਿ ਬਾਬਾ ਨੇ ਕਾਰੋਬਾਰ ਚ ਹੋਏ ਨੁਕਸਾਨ ਦੇ ਚੱਲਦੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਦੱਖਣ ਜਿਲ੍ਹਾ ਦੇ ਡੀਸੀਪੀ ਅਤੁਲ ਠਾਕੁਰ ਦੇ ਮੁਤਾਬਿਕ ਵੀਰਵਾਰ ਰਾਤ 11:15 ਵਜੇ ਸਫਦਰਜੰਗ ਹਸਪਤਾਲ ਤੋਂ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਸੀ। ਉੱਥੇ ਪਤਾ ਚੱਲਿਆ ਕਿ 81 ਸਾਲਾ ਕਾਂਤਾ ਪ੍ਰਸਾਦ ਨੇ ਸ਼ਰਾਬ ਦੇ ਨਾਲ ਨੀਂਦ ਦੀ ਗੋਲ਼ੀਆਂ ਵੀ ਖਾ ਲਈ ਸੀ। ਬਜ਼ੁਰਗ ਦੇ ਬੇਟੇ ਕਰਣ ਨੇ ਆਪਣੇ ਬਿਆਨ ਚ ਇਸਦੀ ਪੁਸ਼ਟੀ ਕੀਤੀ ਹੈ।
ਮਾਲਵੀਅ ਨਗਰ ਚ ਬਾਬਾ ਦਾ ਢਾਬਾ (Baba ka dhaba) ਚਲਾਉਣ ਵਾਲੇ ਕਾਂਤਾ ਪ੍ਰਸਾਦ ਸਾਲ 2020 ਚ ਸੁਰਖੀਆਂ ਚ ਆਏ ਸੀ ਉਸ ਸਮੇਂ ਗੌਰਵ ਵਾਸਨ ਨਾਂ ਦੇ ਯੂਟੂਬਰ (gaurav vasan youtuber) ਨੇ ਬਾਬਾ ਦਾ ਇੱਕ ਵੀਡੀਓ ਬਣਾ ਕੇ ਵਾਇਰਲ ਕੀਤਾ ਸੀ। ਜਿਸ ਚ ਉਨ੍ਹਾਂ ਨੇ ਖਾਣੇ ਅਤੇ ਉਨ੍ਹਾਂ ਦੀ ਪਰੇਸ਼ਾਨੀਆਂ ਦਾ ਮੁੱਦਾ ਚੁੱਕਿਆ ਸੀ।
ਇਸ ਵੀਡੀਓ ਨੂੰ ਕੁਝ ਹੀ ਸਮੇਂ ਚ ਲੱਖਾਂ ਲੋਕਾਂ ਨੇ ਦੇਖਿਆ ਅਤੇ ਵੱਡੀ ਗਿਣਤੀ ਚ ਲੋਕਾਂ ਨੇ ਮਦਦ ਕੀਤੀ ਸੀ। ਇਸਦੇ ਚੱਲਦੇ ਬਾਬਾ ਦੀ ਲੱਖਾਂ ਰੁਪਏ ਦਾ ਚੰਦਾ ਮਿਲਿਆ ਸੀ ਅਤੇ ਉਨ੍ਹਾਂ ਨੇ ਕੁਝ ਹੀ ਮਹੀਨੇ ਤੋਂ ਬਾਅਦ ਮਾਲਵੀਯ ਨਗਰ ਇਲਾਕੇ ਚ ਹੀ ਇੱਕ ਰੇਸਤਰਾਂ ਖੋਲ ਲਿਆ ਸੀ। ਹਾਲਾਂਕਿ ਇਹ ਰੇਸਤਰਾਂ ਨਹੀਂ ਚਲਿਆ ਜਿਸ ਤੋਂ ਬਾਅਦ ਉਹ ਵਾਪਸ ਆਪਣੇ ਢਾਬੇ ’ਤੇ ਹੀ ਆ ਗਏ ਸੀ।
ਗੌਰਵ ਨਾਲ ਹੋਇਆ ਸੀ ਬਾਬਾ ਦਾ ਵਿਵਾਦ
ਬਾਬਾ ਦਾ ਵੀਡੀਓ ਵਾਇਰਸ ਕਰਨ ਵਾਲੇ ਗੌਰਬ ਵਾਸਨ ਤੋਂ ਰੁਪਿਆ ਨੂੰ ਲੈ ਕੇ ਬਾਬਾ ਦਾ ਵਿਵਾਦ ਵੀ ਹੋਇਆ ਸੀ। ਉਨ੍ਹਾਂ ਨੇ ਚੰਦੇ ਦੇ ਰੁਪਏ ਚ ਗੜਬੜੀ ਕਰਨ ਦਾ ਇਲਜਾਮ ਗੌਰਵ ਵਾਸਨ ’ਤੇ ਲਗਾਇਆ ਸੀ। ਇਸ ਬਾਰੇ ਬਾਬਾ ਨੇ ਮਾਲਵੀਅ ਨਗਰ ਥਾਣੇ ਚ ਐਫਆਈਆਰ ਵੀ ਦਰਜ ਕਰਵਾਈ ਸੀ।
ਇਸ ਜਾਂਚ ਪੁਲਿਸ ਦੁਆਰਾ ਕੀਤੀ ਜਾ ਰਹੀ ਹੈ। ਹਾਲ ਹੀ ਚ ਈਟੀਵੀ ਭਾਰਤ (ETV Bharat) ਤੇ ਗੌਰਵ ਵਾਸਨ ਨੇ ਕਿਹਾ ਸੀ ਕਿ ਬਾਬਾ ਤੋਂ ਉਨ੍ਹਾਂ ਦਾ ਵਿਵਾਦ ਖਤਮ ਹੋ ਗਿਆ ਹੈ। ਉਹ ਬਾਬਾ ਨਾਲ ਮਿਲਣ ਲਈ ਢਾਬੇ ਤੇ ਵੀ ਗਏ ਸੀ। ਹਾਲਾਂਕਿ ਬਾਅਦ ਚ ਬਾਬਾ ਨੇ ਹੈਰਾਨ ਕਰਨ ਦੇਣ ਵਾਲਾ ਬਿਆਨ ਦਿੱਤਾ ਸੀ ਕਿ ਗੌਰਵ ਆਪਣੀ ਸ਼ਿਕਾਇਤ ਵਾਪਸ ਕਰਵਾਉਣ ਦੇ ਲਈ ਉਨ੍ਹਾਂ ਦੇ ਕੋਲ ਆਇਆ ਸੀ।
ਨੀਂਦ ਦੀ ਗੋਲੀ ਖਾਣ ਨਾਲ ਹਾਲਤ ਗੰਭੀਰ
ਵੀਰਵਾਰ ਰਾਤ ਮਾਲਵੀਅ ਨਗਰ ਥਾਣਾ (malviya nagar police station) ਪੁਲਿਸ ਨੂੰ ਸੂਚਨਾ ਮਿਲੀ ਕਿ ਬਾਬਾ ਨੇ ਕੋਈ ਨਸ਼ੀਲਾ ਪਦਾਰਥ ਖਾ ਕੇ ਜਾਣ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਸਫਦਰਜੰਗ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਦੋਂ ਡਾਕਟਰਾਂ ਨਾਲ ਸੰਪਰਕ ਕੀਤਾ ਤਾਂ ਪਤਾ ਚੱਲਿਆ ਕਿ ਬਾਬਾ ਨੇ ਨੀਂਦ ਦੀ ਗੋਲੀਆਂ ਖਾ ਲਈ ਸੀ। ਪੁਲਿਸ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰਕਾਰ ਉਨ੍ਹਾਂ ਨੇ ਇਹ ਕਦਮ ਚੁੱਕਿਆ ਮੁੱਢਲੀ ਜਾਂਚ ਚ ਕਾਰੋਬਾਰ ਚ ਹੋਇਆ ਘਾਟੇ ਦੇ ਚੱਲਦੇ ਉਨ੍ਹਾਂ ਦੁਆਰਾ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੀ ਸੰਭਾਵਨਾ ਹੈ।
ਇਹ ਵੀ ਪੜੋ: ਕਲੇਜੇ ਦੇ ਟੁੱਕੜੇ ਨੂੰ ਯਮਰਾਜ ਤੋਂ ਖੋਹ ਲਿਆਈ ਮਾਂ,ਡਾਕਟਰਾਂ ਨੇ ਐਲਾਨਿਆ ਸੀ ਮ੍ਰਿਤਕ