ਬਲੀਆ: ਭੋਜਪੁਰੀ ਗਾਇਕ ਪਵਨ ਸਿੰਘ ਸੋਮਵਾਰ ਰਾਤ ਜ਼ਿਲ੍ਹੇ ਦੇ ਨਾਗਰਾ ਇਲਾਕੇ ਦੇ ਇੱਕ ਪਿੰਡ ਵਿੱਚ ਸਟੇਜ 'ਤੇ ਪਹੁੰਚੇ ਸਨ। ਇਸ ਦੌਰਾਨ ਭੀੜ ਕਾਬੂ ਤੋਂ ਬਾਹਰ ਹੋ ਗਈ। ਭੀੜ ਵਿੱਚੋਂ ਕਿਸੇ ਨੇ ਪੱਥਰ ਸੁੱਟਿਆ ਅਤੇ ਪੱਥਰ ਸਿੱਧਾ ਪਵਨ ਸਿੰਘ ਦੇ ਮੂੰਹ 'ਤੇ ਲੱਗਾ। ਇਸ ਨਾਲ ਉਸ ਦੀ ਗੱਲ੍ਹ 'ਤੇ ਹਲਕੀ ਜਿਹੀ ਸੱਟ ਲੱਗ ਗਈ . ਦਰਅਸਲ ਇੱਕ ਗੀਤ ਸੁਣ ਕੇ ਭੀੜ ਬੇਕਾਬੂ ਹੋ ਗਈ, ਇਸ ਨੂੰ ਕਾਬੂ ਕਰਨ ਵਿੱਚ ਪੁਲਿਸ ਦੇ ਪਸੀਨੇ ਛੁੱਟ ਗਏ।
ਪੱਥਰ ਵੱਜਣ ਨਾਲ ਗਾਇਕ ਜ਼ਖ਼ਮੀ: ਨਾਗਰਾ ਥਾਣਾ ਮੁਖੀ ਬ੍ਰਿਜੇਸ਼ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਨਾਗਰਾ ਖੇਤਰ ਦੇ ਉਜਾੜਾ ਪਿੰਡ 'ਚ ਇਕ ਵਿਅਕਤੀ ਨੇ ਪ੍ਰੋਗਰਾਮ ਕਰਵਾਇਆ। ਇਸ ਵਿੱਚ ਭੋਜਪੁਰੀ ਗਾਇਕ ਅਤੇ ਅਦਾਕਾਰ ਪਵਨ ਸਿੰਘ ਨੂੰ ਸਟੇਜ ਸ਼ੋਅ ਲਈ ਬੁਲਾਇਆ ਗਿਆ ਸੀ। ਗਾਇਕ ਨਾਲ ਅਭਿਨੇਤਰੀ ਅੰਜਨਾ ਸਿੰਘ ਅਤੇ ਡਿੰਪਲ ਸਿੰਘ ਵੀ ਪਹੁੰਚੇ ਸਨ। ਲੋਕ ਪਵਨ ਸਿੰਘ ਨੂੰ ਸੁਣਨ ਲਈ ਉਤਾਵਲੇ ਸਨ। ਸ਼ੋਅ ਕੁਝ ਸਮਾਂ ਚੱਲਿਆ ਪਰ ਇਸ ਤੋਂ ਬਾਅਦ ਇ4ਕ ਗੀਤ ਦੀ ਮੰਗ ਨੂੰ ਲੈਕੇ ਭੀੜ ਬੇਕਾਬੂ ਹੋ ਗਈ। ਭੀੜ ਵਿੱਚੋਂ ਇੱਕ ਨੌਜਵਾਨ ਨੇ ਪਵਨ ਸਿੰਘ ਵੱਲ ਪੱਥਰ ਸੁੱਟਿਆ। ਪੱਥਰ ਉਸ ਦੀ ਗੱਲ੍ਹ 'ਤੇ ਲੱਗਾ ਅਤੇ ਪੱਥਰ ਵੱਜਣ ਕਾਰਨ ਉਸ ਦੇ ਸੱਟ ਲੱਗ ਗਈ।
ਪੱਥਰ ਤੋਂ ਬਾਅਦ ਮਚੀ ਹਫੜਾ-ਦਫੜੀ: ਇਸ ਤੋਂ ਬਾਅਦ ਪ੍ਰੋਗਰਾਮ 'ਚ ਹਫੜਾ-ਦਫੜੀ ਮਚ ਗਈ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਕਾਫੀ ਜੱਦੋ ਜਹਿਦ ਕਰਨੀ ਪਈ। ਪ੍ਰੋਗਰਾਮ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਇਸ ਘਟਨਾ ਤੋਂ ਬਾਅਦ ਪਵਨ ਸਿੰਘ ਨੇ ਸਟੇਜ ਤੋਂ ਹੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਨਾਗਰਾ ਥਾਣਾ ਪ੍ਰਧਾਨ ਨੇ ਦੱਸਿਆ ਕਿ ਸ਼ੋਅ ਦੌਰਾਨ ਕੁਝ ਨੌਜਵਾਨ ਫਰਮਾਇਸ਼ੀ ਗੀਤ ਗਾਉਣ ਦੀ ਜ਼ਿੱਦ ਕਰ ਰਹੇ ਸਨ। ਇਸ ਦੌਰਾਨ ਕਿਸੇ ਨੇ ਪੱਥਰ ਸੁੱਟ ਦਿੱਤਾ। ਅਜੇ ਤੱਕ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਆਈ ਹੈ। ਦੱਸ ਦਈਏ ਕਿਸੇ ਗਾਇਕ ਉੱਤੇ ਸ਼ੌਅ ਦੌਰਾਨ ਹਮਲਾ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਪੰਜਾਬ ਹਰਿਆਣਾ ਦੇ ਵਿੱਚ ਗਾਇਕਾਂ ਅਤੇ ਡਾਸਰਾਂ ਉੱਤੇ ਸ਼ੌਅ ਦੌਰਾਨ ਹਮਲੇ ਹੁੰਦੇ ਰਹਿੰਦੇ ਹਨ ਅਤੇ ਇੰਨ੍ਹਾਂ ਹਮਲਿਆਂ ਦੇ ਕਰਕੇ ਕਈ ਸ਼ੌਅ ਰੱਦ ਵੀ ਕੀਤੇ ਗਏ ਹਨ। ਇਸ ਤੋਂ ਇਲਾਵਾ ਦੱਸ ਦਈਏ ਕਿ ਬੀਤੇ ਦਿਨ ਪੰਜਾਬ ਅੰਦਰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਉਨ੍ਹਾਂ ਦੀ ਬੁਲੰਦ ਗਾਇਕਾ ਕਰਕੇ ਗੈਂਗਸਟਰਾਂ ਵੱਲੋਂ ਕਰ ਦਿੱਤਾ ਗਿਆ ਸੀ। ਇਸ ਤੋਂ ਮਗਰੋਂ ਗਾਇਕ ਦੇ ਕਾਤਲਾਂ ਉੱਤੇ ਪੁਲਿਸ ਨੇ ਕਾਰਵਾਈ ਕਰਦਿਆਂ 2 ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਪੂਰੇ ਕਤਲ ਕਾਂਡ ਦਾ ਮਾਸਟਰ ਮਾਈਂਡ ਹੁਣ ਵੀ ਵਿਦੇਸ਼ ਵਿੱਚ ਬੈਠਾ ਹੈ।
ਇਹ ਵੀ ਪੜ੍ਹੋ: Chidambarams Sarcasm On Electoral Bonds: ਚੋਣ ਬਾਂਡ 'ਤੇ ਚਿਦੰਬਰਮ ਦਾ ਵਿਅੰਗ - ਗੁਮਨਾਮ ਲੋਕਤੰਤਰ ਜ਼ਿੰਦਾਬਾਦ