ETV Bharat / bharat

Army Statement On Agniveer: ਅਗਨੀਵੀਰ ਗਾਰਡ ਆਫ਼ ਆਨਰ ਉੱਤੇ ਬੋਲੀ ਭਾਰਤੀ ਫੌਜ, ਅੰਮ੍ਰਿਤਪਾਲ ਨੇ ਕੀਤੀ ਖੁਦਕੁਸ਼ੀ, ਇਸ ਲਈ ਨਹੀਂ ਦਿੱਤਾ ਸਨਮਾਨ - Military honours

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਦੇ ਅਗਨੀਵੀਰ ਜਵਾਨ ਅੰਮ੍ਰਿਤਪਾਲ ਸਿੰਘ ਦੇ ਅੰਤਿਮ ਸਸਕਾਰ ਸਮੇਂ ਸਨਮਾਨ ਨਾ ਦੇਣ ਦਾ ਮੁੱਦਾ ਭੱਖ਼ਿਆ। ਇਸ ਵਿਚਾਲੇ ਭਾਰਤੀ ਫੌਜ ਦਾ ਬਿਆਨ ਵੀ ਸਾਹਮਣੇ ਆਇਆ ਹੈ। ਭਾਰਤੀ ਫੌਜ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਖੁਦਕੁਸ਼ੀ ਕੀਤੀ ਜਿਸ ਕਾਰਨ ਫੌਜ ਸਨਮਾਨ ਨਹੀਂ (Agniveer Amritpal Singh) ਦਿੱਤਾ ਗਿਆ।

Army Statement On Agniveer
Army Statement On Agniveer
author img

By ETV Bharat Punjabi Team

Published : Oct 16, 2023, 1:33 PM IST

ਨਵੀਂ ਦਿੱਲੀ/ਪੰਜਾਬ: ਮਾਨਸਾ ਦੇ ਪਿੰਡ ਕੋਟਲੀ ਦੇ 19 ਸਾਲ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਭਰਤੀ ਅਗਨੀਵੀਰ ਵਿੱਚ ਹੋਈ। ਉਸ ਦੀ ਪੋਸਟਿੰਗ ਪੁੰਛ ਜ਼ਿਲ੍ਹੇ ਦੇ ਮੇਂਢਰ ਉਪਮੰਡਲ ਦੇ ਮਨਕੋਟ ਇਲਾਕੇ ਵਿੱਚ LoC ਨੇੜੇ ਸੀ। ਡਿਊਟੀ ਦੌਰਾਨ ਉਸ ਦੇ ਮੱਥੇ ਉੱਤੇ ਗੋਲੀ ਲੱਗ। ਅੰਮ੍ਰਿਤਪਾਲ ਨੂੰ ਗੋਲੀ ਲੱਗਣ ਤੋਂ 2 ਦਿਨ ਪਹਿਲਾਂ ਫੌਜ ਨੇ 2 ਅੱਤਵਾਦੀਆਂ ਨੂੰ ਮਾਰਿਆ ਸੀ। ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਸੀ ਕਿ ਅੰਮ੍ਰਿਤਪਾਲ ਨੂੰ ਅੱਤਵਾਦੀਆਂ ਦੀ ਗੋਲੀ ਲੱਗੀ ਹੈ। ਇਸ ਵਿਚਾਲੇ ਹੁਣ ਭਾਰਤੀ ਫੌਜ ਦਾ ਬਿਆਨ ਸਾਹਮਣੇ ਆਇਆ ਹੈ।

ਫੌਜ ਦੇ ਅਧਿਕਾਰਿਤ ਸੋਸ਼ਲ ਮੀਡੀਆ ਹੈਂਡਲ ਐਕਸ ਉੱਤੇ ਪੋਸਟ ਕੀਤੀ ਗਈ। ਇਸ ਵਿੱਟ ਲਿਖਿਆ ਕਿ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਸੰਤਰੀ ਡਿਊਟੀ ਦੌਰਾਨ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਸੀ। ਅੰਮ੍ਰਿਤਪਾਲ ਦੇ ਅੰਤਿਮ ਸਸਕਾਰ ਮੌਕੇ ਗਾਰਡ ਆਫ ਆਨਰ ਨਹੀਂ ਦਿੱਤਾ ਗਿਆ, ਕਿਉਂਕਿ ਖੁਦ ਨੂੰ ਪਹੁੰਚਾਈ ਸੱਟ ਨਾਲ ਹੋਣ ਵਾਲੀ ਮੌਤ ਉੱਤੇ ਇਹ ਸਨਮਾਨ ਨਹੀਂ ਦਿੱਤਾ। - ਫੌਜ ਵਲੋਂ ਬਿਆਨ

  • "Unfortunate Death of Agniveer Amritpal Singh on 11 Oct 2023. It is a grave loss to the family and the Indian Army that Agniveer Amritpal Singh committed suicide by shooting himself while on sentry duty. In consonance with the existing practice, the mortal remains, after conduct… pic.twitter.com/p5I5KYXALf

    — ANI (@ANI) October 15, 2023 " class="align-text-top noRightClick twitterSection" data=" ">
  1. ਅੰਮ੍ਰਿਤਪਾਲ ਸਿੰਘ ਦੀ ਮੌਤ ਨਾਲ ਜੁੜੇ ਫੈਕਟਸ ਨੂੰ ਲੈ ਕੇ ਗ਼ਲਤਫਹਿਮੀਆਂ ਅਤੇ ਗ਼ਲਤ ਬਿਆਨਬਾਜ਼ੀ ਹੋਈ।
  2. ਫੌਜ ਅਪਣੇ ਜਵਾਨਾਂ ਵਿੱਚ ਇਸ ਆਧਾਰ ਉੱਤੇ ਭੇਦਭਾਵ ਨਹੀਂ ਕਰਦੀ ਕਿ ਉਹ ਅਗਨੀਪੱਥ ਯੋਜਨਾ ਤੋਂ ਪਹਿਲਾਂ ਜਾਂ ਬਾਅਦ ਵਿੱਚ ਸ਼ਾਮਲ ਹੋਏ।
  3. ਇਹ ਪਰਿਵਾਰ ਅਤੇ ਭਾਰਤੀ ਫੌਜ ਲਈ ਵੱਡਾ ਨੁਕਸਾਨ ਹੈ ਕਿ ਇੱਕ ਅਗਨੀਵੀਰ ਨੇ ਡਿਊਟੀ ਦੌਰਾਨ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ।

ਹਰ ਜਵਾਨ ਦੀ ਮੌਤ ਤੋਂ ਬਾਅਦ ਉੱਚ ਸਨਮਾਨ ਦਿੱਤਾ ਜਾਂਦਾ: ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਕਿਸੇ ਜਵਾਨ ਨੂੰ ਖੁਦਕੁਸ਼ੀ ਜਾਂ ਖੁਦ ਲਾਈ ਸੱਟ ਨਾਲ ਹੋਣ ਵਾਲੀ ਮੌਤ, ਫੌਜ ਵਿੱਚ ਐਂਟਰੀ ਹੋਣ ਤਰੀਕੇ ਦੀ ਪਰਵਾਹ ਕੀਤੇ ਬਿਨਾਂ ਜਵਾਨ ਨੂੰ ਉੱਚਿਤ ਸਨਮਾਨ ਦਿੱਤਾ ਜਾਂਦਾ ਹੈ। ਹਾਲਾਂਕਿ, ਅਜਿਹੇ ਮਾਮਲੇ 1967 ਦੇ ਫੌਜ ਆਦੇਸ਼ ਮੁਤਾਬਕ ਫੌਜ ਸਨਮਾਨ ਦਾ ਹੱਕਦਾਰ ਨਹੀਂ ਹੈ। ਇਸ ਨੀਤੀ ਦਾ ਪਾਲਣ ਬਿਨਾਂ ਕਿਸੇ ਭੇਦਭਾਵ ਦੇ ਕੀਤਾ ਜਾ ਰਿਹਾ ਹੈ।

ਫੌਜ ਵਲੋਂ ਜਾਰੀ ਅੰਕੜਿਆਂ ਮੁਤਾਬਕ, 2001 ਤੋਂ ਬਾਅਦ ਹਰ ਸਾਲ 100-140 ਜਵਾਨਾਂ ਦੀ ਮੌਤ ਹੋਈ ਹੈ। ਇਹ ਮੌਤਾਂ ਖੁਦਕੁਸ਼ੀ/ਖੁਦ ਲਾਈ ਸੱਟਾਂ ਕਾਰਨ ਹੋਈ। ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਫੌਜ ਅੰਤਿਮ ਸਸਕਾਰ ਦੀ ਆਗਿਆ ਨਹੀਂ ਦਿੱਤੀ ਗਈ ਹੈ। ਅੰਤਿਮ ਸਸਕਾਰ ਲਈ ਵਿੱਤੀ ਸਹਾਇਤਾ ਤੇ ਮ੍ਰਿਤਕ ਦੇ ਅਹੁਦੇ ਮੁਤਾਬਕ ਮਦਦ ਕੀਤੀ ਜਾਂਦੀ ਹੈ।

  • Unfortunate Death of Agniveer Amritpal Singh on 11 Oct 2023.

    There has been some misunderstanding and misrepresentation of facts related to unfortunate death of Agniveer Amritpal Singh.

    Further to the initial information given out by White Knight Corps on 14 Oct 2023,… pic.twitter.com/6rhaOu3hN8

    — ADG PI - INDIAN ARMY (@adgpi) October 15, 2023 " class="align-text-top noRightClick twitterSection" data=" ">

ਪ੍ਰਾਈਵੇਟ ਐਂਬੂਲੈਂਸ 'ਚ ਲਿਆਂਦੀ ਗਈ ਮ੍ਰਿਤਕ ਦੇਹ: ਅੰਮ੍ਰਿਤਪਾਲ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਫੌਜ ਦੇ ਵਾਹਨ ਦੀ ਬਜਾਏ ਪ੍ਰਾਈਵੇਟ ਐਂਬੂਲੈਂਸ 'ਚ ਉਸ ਦੇ ਪਿੰਡ ਲਿਆਂਦੀ ਗਈ। ਅੰਮ੍ਰਿਤਪਾਲ ਦੀ ਮ੍ਰਿਤਕ ਦੇਹ ਛੱਡ ਕੇ ਜਵਾਨ ਉੱਥੋ ਚਲੇ ਗਏ। ਜਦੋਂ, ਪਰਿਵਾਰ ਨੇ ਪੁੱਛਿਆ ਕਿ ਕੋਈ ਫੌਜ ਸਨਮਾਨ ਨਹੀਂ ਮਿਲੇਗਾ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਗਨੀਵੀਰ ਸਕੀਮ ਤਹਿਤ ਭਰਤੀ ਫੌਜੀ ਨੂੰ ਸ਼ਹੀਦ ਦਾ ਦਰਜਾ ਨਹੀਂ ਹੈ, ਇਸ ਲਈ ਫੌਜ ਸਨਮਾਨ ਨਹੀਂ ਮਿਲੇਗਾ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.