ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਬੁੱਧਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰਾਜੌਰੀ 'ਚ ਬਾਰੂਦੀ ਸੁਰੰਗ 'ਚ ਧਮਾਕਾ ਹੋਇਆ, ਜਿਸ 'ਚ ਇਕ ਫੌਜੀ ਜ਼ਖਮੀ ਹੋ ਗਿਆ। ਜ਼ਖਮੀ ਸਿਪਾਹੀ ਦੀ ਪਛਾਣ ਨਾਇਕ ਧੀਰਜ ਕੁਮਾਰ ਵਜੋਂ ਹੋਈ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਉਹ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਗਸ਼ਤ 'ਤੇ ਸੀ।
ਇਸ ਦੌਰਾਨ ਉਸ ਨੇ ਗਲਤੀ ਨਾਲ ਬਾਰੂਦੀ ਸੁਰੰਗ 'ਤੇ ਪੈਰ ਰੱਖ ਦਿੱਤਾ, ਜਿਸ ਕਾਰਨ ਇਹ ਫਟ ਗਿਆ ਅਤੇ ਸਿਪਾਹੀ ਗੰਭੀਰ ਜ਼ਖਮੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਇਲਾਜ ਲਈ ਊਧਮਪੁਰ ਦੇ ਉੱਤਰੀ ਕਮਾਂਡ ਹਸਪਤਾਲ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਗਸ਼ਤ ਦੌਰਾਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਆਈਈਡੀ ਅਤੇ ਬਾਰੂਦੀ ਸੁਰੰਗ ਦੇ ਧਮਾਕਿਆਂ ਵਿੱਚ ਫੌਜ ਦੇ ਪੋਰਟਰਾਂ ਸਮੇਤ ਫੌਜ ਦੇ ਜਵਾਨ ਮਾਰੇ ਜਾਂਦੇ ਹਨ, ਜਦੋਂ ਕਿ ਕਈ ਫੌਜੀ ਗੰਭੀਰ ਰੂਪ ਨਾਲ ਜ਼ਖਮੀ ਹੁੰਦੇ ਹਨ।
- bungalow renovation case: ਸੀਐੱਮ ਕੇਜਰੀਵਾਲ ਦੀਆਂ ਵਧਣਗੀਆਂ ਮੁਸ਼ਕਲਾਂ, ਬੰਗਲੇ ਦੇ ਨਵੀਨੀਕਰਣ ਮਾਮਲੇ ਦੀ ਸੀਬੀਆਈ ਜਾਂਚ ਸ਼ੁਰੂ
- Manipur Violence : ਮਨੀਪੁਰ ਵਿੱਚ ਫਿਰ ਬੇਕਾਬੂ ਹੋਏ ਹਾਲਾਤ, ਕਈ ਖੇਤਰਾਂ ਨੂੰ ਐਲਾਨਿਆ ਅਸ਼ਾਂਤ ਖੇਤਰ
- PM Modi Gujarat Visit: "ਭਾਰਤ ਜਲਦ ਹੀ ਦੁਨੀਆ ਦੀ ਆਰਥਿਕ ਮਹਾਸ਼ਕਤੀ ਦੇ ਰੂਪ ਵਜੋਂ ਉਭਰੇਗਾ"
- PM Modi Gujarat Visit: "ਭਾਰਤ ਜਲਦ ਹੀ ਦੁਨੀਆ ਦੀ ਆਰਥਿਕ ਮਹਾਸ਼ਕਤੀ ਦੇ ਰੂਪ ਵਜੋਂ ਉਭਰੇਗਾ"
ਦੂਜੇ ਪਾਸੇ ਕੰਟਰੋਲ ਰੇਖਾ 'ਤੇ ਜੰਗਬੰਦੀ ਤੋਂ ਬਾਅਦ ਸਰਹੱਦ ਪਾਰ ਤੋਂ ਗੋਲੀਬਾਰੀ ਬੰਦ ਹੋਣ ਕਾਰਨ ਸਰਹੱਦ ਦੇ ਦੋਵੇਂ ਪਾਸੇ ਜਾਨੀ ਨੁਕਸਾਨ ਘੱਟ ਹੋਇਆ ਹੈ ਪਰ ਬਾਰੂਦੀ ਸੁਰੰਗ ਧਮਾਕਿਆਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜਿਸ ਕਾਰਨ ਸਰਹੱਦ ਪਾਰੋਂ ਮਨੁੱਖੀ ਜਾਨਾਂ ਜਾ ਰਹੀਆਂ ਹਨ।