ਚੰਡੀਗੜ੍ਹ: ਵਿਸ਼ਵ ਭਰ ਵਿੱਚ ਜਿੱਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਨੇ ਕਈ ਲੋਕਾਂ ਦੇ ਰੁਜ਼ਗਾਰ ਖੋਹ ਲਏ ਤਾਂ ਉੱਥੇ ਹੀ ਦੂਸਰੇ ਪਾਸੇ ਆਗਾਮੀ ਸਰਕਾਰੀ ਭਰਤੀਆਂ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਉਥੇ ਹੀ ਲੋਕ ਨਵੀਂ ਭਰਤੀ ਲਈ ਬਹੁਤ ਉਮੀਦ ਲਗਾ ਰਹੇ ਹਨ। ਇਸੇ ਵਿਚਾਲੇ ਕਰਮਚਾਰੀ ਚੋਣ ਕਮਿਸ਼ਨ SSC ਵੱਲੋਂ ਕਾਂਸਟੇਬਲ ਤੇ ਰਾਈਫਲਮੈਨ ਦੇ ਅਹੁਦੇ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
10ਵੀਂ ਪਾਸ ਲਈ ਨੌਕਰੀਆਂ
10ਵੀਂ ਪਾਸ ਉਮੀਦਵਾਰਾਂ ਲਈ ਬੰਪਰ ਭਰਤੀਆਂ ਨਿਕਲੀਆਂ ਹਨ। ਇਸ ਦੇ ਲਈ ਚਾਹਵਾਨ ਉਮੀਦਵਾਰ 31 ਅਗਸਤ 2021 ਤਕ ਆਨਲਾਈਨ ਅਪਲਾਈ ssc.nic.in ਦੇ ਲਿੰਕ 'ਤੇ ਜਾ ਕੇ ਕਰ ਸਕਦੇ ਹਨ।
ਇਹਨਾਂ ਪੋਸਟਾਂ ਲਈ ਹੈ ਭਰਤੀ
- ਸਕੱਤਰੇਤ ਸੁਰੱਖਿਆ ਬਲ 'ਚ SSC GD ਕਾਂਸਟੇਬਲ ਦੇ ਖਾਲੀ ਅਹੁਦਿਆਂ ਲਈ ਭਰਤੀ
- CAPF 'ਚ ਹੋਰ ਅਸਾਮੀਆਂ ਨੂੰ ਵੱਖ-ਵੱਖ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਉਪਲਬਧ ਅਸਾਮੀਆਂ ਅਨੁਸਾਰ ਭਰਿਆ ਜਾਵੇਗਾ।
- ਐੱਸਐੱਸਸੀ ਜੀਡੀ ਕਾਂਸਟੇਬਲ ਭਰਤੀ 'ਚ ਬੀਐੱਸਐੱਫ ਦੀਆਂ 7545 ਅਸਮੀਆਂ
- ਸੀਆਈਐੱਸਐੱਫ ਦੀਆਂ 8464 ਅਸਾਮੀਆਂ
- ਐੱਸਐੱਸਬੀ ਦੀਆਂ 3806 ਅਸਾਮੀਆਂ
- ਆਈਟੀਬੀਪੀ ਦੀਆਂ 1431 ਅਸਾਮੀਆਂ
- ਐੱਸਐੱਸਐੱਫ ਦੀਆਂ 240 ਅਸਾਮੀਆਂ
ਇਸ ਭਰਤੀ ਪ੍ਰਕਿਰਿਆ 'ਚ ਕੰਪਿਊਟਰ ਆਧਾਰਤ ਪ੍ਰੀਖਿਆ ਹੋਵੇਗੀ। ਇਨ੍ਹਾਂ ਪ੍ਰੀਖਿਆਵਾਂ 'ਚ ਪਾਸ ਹੋਣ ਵਾਲੇ ਸਾਰੇ ਉਮੀਦਵਾਰਾਂ ਨੂੰ ਦਸਤਾਵੇਜ਼ ਵੈਰੀਫਿਕੇਸ਼ਨ ਲਈ ਹਾਜ਼ਰ ਹੋਣਾ ਪਵੇਗਾ। ਕਮਿਸ਼ਨ ਵੱਲੋਂ ਜਾਰੀ ਭਰਤੀ ਸਬੰਧੀ ਨੋਟੀਫਿਕੇਸ਼ਨ 'ਚ ਜੀਡੀ ਕਾਂਸਟੇਬਲ ਲਈ ਉਮੀਦਵਾਰਾਂ ਨੂੰ 10ਵੀਂ ਪਾਸ ਕਰਨ ਸਮੇਤ ਉਨ੍ਹਾਂ ਦੀ ਉਮਰ ਘੱਟੋ-ਘੱਟ 18 ਸਾਲ ਤੇ ਵੱਧ ਤੋਂ ਵੱਧ 23 ਸਾਲ ਤਕ ਹੋਣੀ ਚਾਹੀਦੀ ਹੈ।
ਇਹ ਵੀ ਪੜੋ: JOB ALERT: SSC ਨੇ ਕੱਢੀਆ ਬੰਪਰ ਭਰਤੀਆਂ, ਇੰਝ ਕਰੋ ਅਪਲਾਈ