ਹੈਦਰਾਬਾਦ ਡੈਸਕ: ਰਾਜਨੀਤਕ, ਵਪਾਰ, ਅਦਾਕਾਰੀ ਹੋਵੇ ਜਾਂ ਵਿਗਿਆਨ ਖੇਤਰ, ਅੱਜ ਮਹਿਲਾਵਾਂ (Missile Women of India) ਕਿਸੇ ਤੋਂ ਘੱਟ ਨਹੀਂ ਹਨ। ਅੱਜ ਯਾਦ ਕਰਾਂਗੇ ਅਤੇ ਜਾਣਾਂਗੇ ਭਾਰਤ ਦੀਆਂ ਪ੍ਰਸਿੱਧ ਵਿਗਿਆਨੀ ਮਹਿਲਾਵਾਂ ਬਾਰੇ, ਜਿਨ੍ਹਾਂ ਨੇ ਵਿਗਿਆਨ ਦੇ ਖੇਤਰ ਵਿੱਚ ਆਪਣਾ ਸਿੱਕਾ ਜਮਾਇਆ। ਜਿੱਥੇ ਭਾਰਤ 15 ਅਗਸਤ ਨੂੰ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ, ਉੱਥੇ ਹੀ, ਅਸੀ ਅੱਜ ਵਿਗਿਆਨ ਖੇਤਰ ਦੇ ਪ੍ਰਸਿੱਧ ਮਹਿਲਾਵਾਂ ਬਾਰੇ ਜਾਣਦੇ ਹਾਂ।
ਅੰਨਦੀਬਾਈ ਗੋਪਾਲਰਾਓ ਜੋਸ਼ੀ (Anandibai Gopalrao Joshi) : ਅੰਨਦੀਬਾਈ ਗੋਪਾਲਰਾਓ ਜੋਸ਼ੀ ਭਾਰਤ ਦੀ ਪਹਿਲਾ ਮਹਿਲਾ ਹੈ ਜਿਸ ਨੇ ਯੂਐਸ ਤੋਂ ਵੈਸਟਰਨ ਮੈਡੀਕਲ ਸਾਇੰਸ ਵਿੱਚ ਗ੍ਰੈਜੂਏਸ਼ਨ ਕੀਤਾ ਅਤੇ ਡਿਗਰੀ ਹਾਸਲ ਕੀਤੀ। ਅਜਿਹਾ ਕਿਹਾ ਜਾਂਦਾ ਹੈ ਕਿ ਅੰਨਦੀਬਾਈ ਨੇ ਪਹਿਲੀ ਵਾਰ ਅਮਰੀਕਾ ਦੀ ਧਰਤੀ ਉੱਤੇ ਪੈਰ ਰੱਖਿਆ। ਉਨ੍ਹਾਂ ਨੇ 1886 ਵਿੱਚ ਅਮਰੀਕਾ (indian women scientists) ਵਿਖੇ ਵੈਸਟਰਨ ਮੈਡੀਕਲ ਵਿੱਚ ਦੋ ਸਾਲ ਦੀ ਡਿਗਰੀ ਨਾਲ ਸਨਾਤਕ ਦੀ ਉਪਲਬਧੀ ਪ੍ਰਾਪਤ ਕੀਤੀ। ਉਨ੍ਹਾਂ ਦੇ ਪਤੀ ਗੋਪਾਲਰਾਓ ਜੋਸ਼ੀ ਨੇ ਅੰਨਦੀਬਾਈ ਨੂੰ ਵੈਸਟਰਨ ਮੈਡੀਕਲ ਦਾ ਅਧਿਐਨ ਕਰਨ ਲਈ ਉਤਸ਼ਾਹਿਤ ਕੀਤਾ।
ਕਾਦੰਬਿਨੀ ਗਾਗੂੰਲੀ (Kadambini Ganguly) : ਕਾਦੰਬਿਨੀ ਗਾਗੂੰਲੀ 1884 ਵਿੱਚ ਕਲਕੱਤਾ ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ। ਉਹ ਪਹਿਲੀ ਭਾਰਤੀ ਮਹਿਲਾ ਡਾਕਟਰਾਂ ਚੋਂ ਇਕ ਸੀ ਜਿਸ ਨੇ ਆਧੁਨਿਕ ਮੈਡੀਕਲ ਵਿੱਚ ਡਿਗਰੀ ਦਾ ਅਧਿਐਨ ਕੀਤਾ। ਸਕਾਟਲੈਂਡ ਵਿੱਚ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ, ਕਾਦੰਬਿਨੀ ਨੇ ਭਾਰਤ ਵਿੱਚ ਇਕ ਸਫ਼ਲ ਮੈਡੀਕਲ ਖੇਤਰ ਵਿੱਚ ਪ੍ਰਸਿੱਧੀ ਹਾਸਲ ਕੀਤੀ। ਗਾਂਗੂਲੀ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਸਪੀਕਰ ਵੀ ਰਹੀ ਹੈ।
ਬਿਭਾ ਚੌਧਰੀ (Bibha Chowdhuri) : ਬਿਭਾ ਚੌਧਰੀ ਭਾਰਤ ਦੀ ਪਹਿਲੀ ਮਹਿਲਾ ਉੱਚ ਊਰਜਾ ਭੌਤਿਕ ਵਿਗਿਆਨੀ ਅਤੇ ਟਾਟਾ ਇੰਸਟੀਚਿਊਟ ਆਫ਼ ਫੰਡਾਮੇਂਟਲ ਰਿਸਰਚ ਵਿੱਚ ਪਹਿਲੀ ਮਹਿਲਾ ਵਿਗਿਆਨੀ ਸੀ। ਚੌਧਰੀ ਨੇ ਕਣ ਭੌਤਿਕ ਅਤੇ ਬ੍ਰਾਹਿਮੰਡੀ ਕਿਰਣਾਂ ਉੱਤੇ ਕੰਮ ਕੀਤਾ। ਇੰਟਰਨੈਸ਼ਨਲ ਏਸਟ੍ਰੋਨੋਮੀਕਲ ਯੂਨੀਅਨ (IAU) ਨੇ ਉਸ ਤੋਂ ਬਾਅਦ ਪੀਲੇ-ਚਿੱਟੇ ਬੌਨੇ ਤਾਰੇ HD 86081 ਨੂੰ ਫਿਰ ਤੋਂ ਬਿਭਾ ਨਾਂਅ ਦੇ ਕੇ ਸਨਮਾਨਿਤ ਕੀਤਾ।
ਪੂਰਨਿਮਾ ਸਿਨਹਾ (Purnima Sinha): ਪੂਰਨਿਮਾ ਸਿਨਹਾ ਇਕ ਭਾਰਤੀ ਭੌਤਿਕ ਵਿਗਿਆਨੀ ਅਤੇ ਭੌਤਿਕੀ (indian women scientists) ਵਿੱਚ ਡਾਕਟਰੇਟ ਪ੍ਰਾਪਤ ਕਰਨ ਵਾਲੀ ਪਹਿਲੀ ਬੰਗਾਲੀ ਮਹਿਲਾਵਾਂ ਚੋਂ ਇਕ ਸੀ। ਉਨ੍ਹਾਂ ਨੇ ਪ੍ਰੋਫੈਸਰ ਸਤੇਂਦਰ ਨਾਥ ਬੋਸ ਦੇ ਮਾਰਗਦਰਸ਼ਨ ਉੱਤੇ ਭੌਤਿਕ ਵਿਗਿਆਨ ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਸਿਨਹਾ ਨੇ ਖਣਿਜਾਂ ਦੇ ਐਕਸ-ਰੇ ਕ੍ਰਿਸਟਲੋਗ੍ਰਾਫੀ ਦੇ ਖੇਤਰ ਵਿੱਚ ਬਹੁਤ ਕੰਮ ਕੀਤਾ ਅਤੇ ਡੀਐਨਏ ਪੈਟਰਨ ਦੇ ਨਾਲ-ਨਾਲ ਐਕਸ-ਰੇ ਰਚਨਾ ਦੀ ਵੀ ਤੁਲਨੀ ਕੀਤੀ।
ਟੇਸੀ ਥਾਮਸ (Tessy Thomas) : ਰੱਖਿਆ ਰਿਸਰਚ ਅਤੇ ਵਿਕਾਸ (DRDO) ਦੇ ਵਿਗਿਆਨੀ ਟੇਸੀ ਥਾਮਸ ਨੇ (Missile Women of India) ਅਗਨੀ IV ਅਤੇ V ਮਿਜ਼ਾਈਲਾਂ ਲਈ ਪਰਿਯੋਜਨਾ ਨਿਦੇਸ਼ਕ ਵਜੋਂ ਕੰਮ ਕੀਤਾ। 2011 ਵਿੱਚ, ਉਹ ਭਾਰਤ ਵਿੱਚ ਮਿਜ਼ਾਈਲ ਟੀਮਾਂ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਬਣੀ। ਡਾ. ਥਾਮਸ ਨੂੰ ਭਾਰਤ ਦੀ 'ਮਿਜ਼ਾਈਲ ਵੂਮੈਨ' (Missile Women) ਵਜੋਂ ਵੀ ਜਾਣਿਆ ਜਾਂਦਾ ਹੈ। ਅਗਨੀ IV ਅਤੇ V ਮਿਜ਼ਾਈਲਾਂ ਅੰਤਰਮਹਾਂਦੀਪ ਬੈਲਿਸਟਿਕ ਮਿਜ਼ਾਈਲ (land-based, nuclear-armed ballistic missiles with a range of more than 5,600 kilometres), ਜਿਨ੍ਹਾਂ ਦੀ ਰੇਂਜ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਉਹ ਪਰਮਾਣੂ ਹਥਿਆਰ (explosive head of a missile or a similar weapon) ਲੈ ਜਾਣ ਯੋਗ ਹਨ।
ਠੋਸ ਪ੍ਰੋਪੇਲੈਂਟ ਪ੍ਰਣਾਲੀਆਂ ਉੱਤੇ ਡਾ. ਥਾਮਸ ਦੇ ਗਿਆਨ ਨੇ ਮਿਜ਼ਾਈਲਾਂ ਦੀ ਮੁੜ ਪ੍ਰਵੇਸ਼ ਪ੍ਰਣਾਲੀ ਦੇ ਵਿਕਾਸ ਵਿੱਚ ਮਹਤਵਪੂਰਨ ਭੂਮਿਕਾ ਨਿਭਾਈ ਜਿਸ ਵਿੱਚ ਉਨ੍ਹਾਂ ਨੂੰ ਵਾਤਾਵਰਨ ਵਿੱਚ ਮੁੜ ਪ੍ਰਵੇਸ਼ ਕਰਨ ਉੱਤੇ 3,000 ਡਿਗਰੀ ਸੈਲਸੀਅਸ ਦੇ ਵੇਗ ਅਤੇ ਤਾਪਮਾਨ ਸਹਿਣ ਵਿੱਚ ਮਦਦ ਮਿਲੀ।
ਕੇਂਦਰੀ ਵਿਗਿਆਨ ਅਤੇ ਤਕਨਾਲਜੀ ਮੰਤਰਾਲੇ ਦੇ ਬਾਇਓਟੈਕਨਾਲਜੀ ਵਿਭਾਗ ਮੁਤਾਬਕ, ਡਾ. ਥਾਮਸ ਨੂੰ 2008 ਵਿੱਚ DRDO ਸਾਇੰਟਿਸਟ ਆਫ਼ ਦਾ ਈਅਰ ਪੁਰਸਕਾਰ, 2011 ਤੇ 2012 ਵਿੱਚ DRDO ਪ੍ਰਦਰਸ਼ਨ ਉੱਤਮਤਾ ਪੁਰਸਕਾਰ ਅਤੇ 2012 ਵਿੱਚ ਹੋਰ ਪ੍ਰਦਰਸ਼ਨਾਂ ਲਈ ਪਬਲਿਕ ਵਿੱਚ ਉੱਤਮਤਾ ਲਈ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪੁਰਸਕਾਰ ਮਿਲਿਆ।
ਇਹ ਵੀ ਪੜ੍ਹੋ: ਫੋਨ Lock, ਭੁੱਲ ਗਏ ਹੋ ਪਿਨਕੋਡ, ਤਾਂ ਇੰਝ ਕਰੋ Unlock