ਜੰਮੂ ਕਸ਼ਮੀਰ : ਨਵੀਂ ਦਿੱਲੀ: ਇਸ ਸਾਲ ਅਮਰਨਾਥ ਯਾਤਰਾ (Amarnath Yatra) ਦਾ ਆਯੋਜਨ ਨਹੀਂ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਕੋਰੋਨਾ ਮਹਾਂਮਾਰੀ ਦੇ ਕਾਰਨ ਸਾਲਾਨਾ ਅਮਰਨਾਥ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਵਾਰ ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ 28 ਜੂਨ ਨੂੰ ਸ਼ੁਰੂ ਹੋਣੀ ਸੀ।
ਗੌਰਤਲਬ ਹੈ ਕਿ ਭਾਰਤ 'ਚ ਤੇਜ਼ੀ ਨਾਲ ਫੈਲ ਰਹੇ ਕੋਵਿਡ -19 ਸੰਕਰਮਣ ਦੇ ਮੱਦੇਨਜ਼ਰ, ਸ਼੍ਰੀ ਅਮਰਨਾਥਜੀ ਸ਼ਾਈਨ ਬੋਰਡ (Shri Amarnath Ji Shrine Board-SASB) ਨੇ ਪਿਛਲੇ ਅਪ੍ਰੈਲ ਮਹੀਨੇ ਵਿੱਚ ਯਾਤਰਾ ਲਈ ਰਜਿਸਟਰੀ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਸੀ।
ਲੋਕ ਆਨਲਾਈਨ ਕਰ ਸਕਣਗੇ ਬਾਬਾ ਬਰਫਾਨੀ ਦੇ ਦਰਸ਼ਨ
ਇਸ ਸਾਲ ਅਮਰਨਾਥ ਗੁਫਾ ਮੰਦਰ ਦੀ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਸੀ।ਅਮਰਨਾਥ ਯਾਤਰਾ ਕੋਰੋਨਾ ਕਾਰਨ ਰੱਦ ਹੋਣ ਦੇ ਬਾਵਜੂਦ, ਸ਼ਰਧਾਲੂ ਆਨਲਾਈਨ ਬਾਬਾ ਬਰਫਾਨੀ ਦੇ ਦਰਸ਼ਨ ਆਨਲਾਈਨ ਕਰ ਸਕਣਗੇ। ਬੇਸ਼ਕ ਯਾਤਰਾ ਨਹੀਂ ਹੋਵੇਗੀ ਪਰ ਪਵਿੱਤਰ ਗੁਫਾ ਸਥਾਨ 'ਤੇ ਹੋਣ ਵਾਲੀਆਂ ਸਾਰੀਆਂ ਰਵਾਇਤੀ ਧਾਰਮਿਕ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ।
ਰਜਿਸਟ੍ਰੇਸ਼ਨ ਹੋਈ ਮੁਅੱਤਲ
ਐਸ.ਏ.ਐਸ.ਬੀ (SASB) ਨੇ ਰਜਿਸਟ੍ਰੇਸ਼ਨ ਰੱਦ ਕਰਨ ਤੋਂ ਬਾਅਦ ਕਿਹਾ ਸੀ, "ਦੇਸ਼ 'ਚ ਕੋਵਿਡ ਹਲਾਤਾਂ ਅਤੇ ਸਾਰੇ ਜ਼ਰੂਰੀ ਸਾਵਧਾਨੀ ਉਪਾਅ ਕਰਨ ਦੀ ਲੋੜ ਦੇ ਮੱਦੇਨਜ਼ਰ, ਸ਼੍ਰੀ ਅਮਰਨਾਥਜੀ ਯਾਤਰਾ ਲਈ ਰਜਿਸਟ੍ਰੇਸ਼ਨ ਅਸਥਾਈ ਤੌਰ 'ਤੇ ਮੁਅੱਤਲ ਕੀਤੀ ਜਾ ਰਹੀ ਹੈ।" ਹਲਾਤਾਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿਵੇਂ ਹੀ ਸਥਿਤੀ ਵਿੱਚ ਸੁਧਾਰ ਹੁੰਦਾ ਹੈ, ਇਹ ਮੁੜ ਖੋਲ੍ਹਿਆ ਜਾਵੇਗਾ।
ਇਹ ਵੀ ਪੜ੍ਹੋ : Assembly Elections 2022: ਕੇਜਰੀਵਾਲ ਨੇ ਸਿੱਖ ਚਿਹਰੇ ’ਤੇ ਖੇਡਿਆ ਦਾਅ