ETV Bharat / bharat

ਯੁਕਰੇਨ ਨੇ ਹਾਈਜੈਕਿੰਗ ਬਾਰੇ ਲਿਆ ਯੂ-ਟਰਨ - ਸਮੁੱਚੀ ਰਾਜਨਾਇਕ ਸੇਵਾ ਪੂਰਾ ਹਫਤਾ ਕਰੈਸ਼ ਟੈਸਟ ਮੋਡ ਵਿੱਚ

ਜਹਾਜ ਅਗਵਾਕਰਨ ‘ਤੇ ਯੁਕਰੇਨ ਨੇ ਯੂ-ਟਰਨ ਲੈ ਲਿਆ ਹੈ। ਯੁਕਰੇਨ ਦੇ ਵਿਦੇਸ਼ ਮੰਤਰਾਲੇ ਮੁਤਾਬਕ, ਅਜਿਹਾ ਕੁਝ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਯੁਕਰੇਨ ਦੇ ਉਪ ਵਿਦੇਸ਼ ਮੰਤਰੀ ਯੇਵਗੇਨੀ ਯੇਨਿਨ ਨੇ ਕਿਹਾ ਸੀ ਕਿ ਪਿਛਲੇ ਐਤਵਾਰ ਨੂੰ ਕੁਝ ਲੋਕਾਂ ਵੱਲੋਂ ਸਾਡਾ ਜਹਾਜ ਅਗਵਾ ਕਰ ਲਿਆ ਗਿਆ। ਮੰਗਲਵਾਰ ਨੂੰ ਇਹ ਜਹਾਜ ਗਾਇਬ ਕਰ ਦਿੱਤਾ ਗਿਆ।

ਕਾਬੁਲ ‘ਚੋਂ ਯੁਕਰੇਨੀ ਜਹਾਜ ਅਗਵਾ, ਇਰਾਨ ਲੈ ਗਏ ਅਗਵਾਕਾਰ

author img

By

Published : Aug 24, 2021, 2:38 PM IST

Updated : Aug 24, 2021, 6:19 PM IST

ਨਵੀਂ ਦਿੱਲੀ: ਜਹਾਜ ਅਗਵਾਕਰਨ ‘ਤੇ ਯੁਕਰੇਨ ਨੇ ਯੂ-ਟਰਨ ਲੈ ਲਿਆ ਹੈ। ਯੁਕਰੇਨ ਦੇ ਵਿਦੇਸ਼ ਮੰਤਰਾਲੇ ਮੁਤਾਬਕ, ਅਜਿਹਾ ਕੁਝ ਨਹੀਂ ਹੋਇਆ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੁਕਰੇਨ ਦੇ ਉਪ ਵਿਦੇਸ਼ ਮੰਤਰੀ ਯੇਵਗੇਨੀ ਯੈਨਿਨ ਨੇ ਕਿਹਾ ਸੀ ਕਿ ਯੁਕਰੇਨ ਦੇ ਲੋਕਾਂ ਨੂੰ ਲੈਣ ਕਾਬੁਲ ਪੁੱਦੇ ਜਹਾਜ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ।

ਸਮੁੱਚੀ ਰਾਜਨਾਇਕ ਸੇਵਾ ਪੂਰਾ ਹਫਤਾ ਕਰੈਸ਼ ਟੈਸਟ ਮੋਡ ਵਿੱਚ

ਉਪ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਪਿਛਲੇ ਵੀਰਵਾਰ ਨੂੰ ਜਹਾਜ ਨੂੰ ਕੁਝ ਲੋਕਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ। ਮੰਗਲਵਾਰ ਨੂੰ ਜਹਾਜ ਅਗਵਾ ਕਰ ਲਿਆ ਗਿਆ ਤੇ ਯੁਕਰੇਨੀਅਨ ਲੋਕਾਂ ਨੂੰ ਏਅਰ ਲਿਫਟ ਕਰਨ ਦੀ ਬਜਾਇ ਯਾਤਰੀਆਂ ਦੇ ਇੱਕ ਅਣਪਛਾਤੇ ਗਰੁੱਪ ਦੇ ਨਾਲ ਈਰਾਨ ਚਲਾ ਗਿਆ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਅਗਲੇ ਤਿੰਨ ਏਅਰ ਲਿਫਟ ਵੀ ਸਫਲ ਨਹੀਂ ਸੀ, ਕਿਉਂਕਿ ਸਾਡੇ ਲੋਕ ਹਵਾਈ ਅੱਡੇ ਵਿੱਚ ਨਹੀਂ ਪੁੱਜ ਸਕੇ। ਉਨ੍ਹਾਂ ਨੇ ਕਿਹਾ ਸੀ ਕਿ ਜਿਹੜੇ ਲੋਕਾਂ ਨੇ ਇਹ ਜਹਾਜ ਅਗਵਾ ਕੀਤਾ ਹੈ, ਉਹ ਸਾਰੇ ਹਥਿਆਰਾਂ ਨਾਲ ਲੈਸ ਸੀ।

ਹਾਲਾਂਕਿ, ਉਪ ਵਿਦੇਸ਼ ਮੰਤਰੀ ਨੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਕਿ ਜਹਾਜ ਦਾ ਕੀ ਹੋਇਆ ਜਾਂ ਇਸ ਨੂੰ ਵਾਪਸ ਲਿਆਉਣ ਦੀ ਕੋਈ ਕੋਸ਼ਿਸ਼ ਕੀਤੀ ਗਈ ਜਾਂ ਯੁਕਰੇਨੀ ਨਾਗਰਿਕਾਂ ਨੂੰ ਕਾਬੁਲ ਤੋਂ ਵਾਪਸ ਕਿਵੇਂ ਲਿਆਂਦਾ ਜਾਵੇਗਾ। ਇਸ ਅਗਵਾ ਕੀਤੇ ਗਏ ਜਹਾਜ ਜਾਂ ਕੀਵ ਵੱਲੋਂ ਭੇਜੇ ਗਏ ਕਿਸੇ ਹੋਰ ਜਹਾਜ ‘ਤੇ ਲਿਆਂਦਾ ਜਾਵੇਗਾ। ਯੈਨਿਨ ਨੇ ਸਿਰਫ ਇਹ ਗੱਲ ‘ਤੇ ਜੋਰ ਦਿੱਤਾ ਕਿ ਵਿਦੇਸ਼ ਮੰਤਰੀ ਦਿਮਿੱਤਰੀ ਕੁਲੇਬਾ ਦੀ ਪ੍ਰਧਾਨਗੀ ਵਿੱਚ ਸਮੁੱਚੀ ਰਾਜਨਾਇਕ ਸੇਵਾ ਪੂਰਾ ਹਫਤਾ ਕਰੈਸ਼ ਟੈਸਟ ਮੋਡ ਵਿੱਚ ਕੰਮ ਕਰ ਰਹੀ ਸੀ।

ਐਤਵਾਰ ਨੂੰ 31 ਯੁਕਰੇਨੀਅਨਾਂ ਸਮੇਤ 83 ਲੋਕਾਂ ਦੇ ਨਾਲ ਇੱਕ ਫੌਜੀ ਆਵਾਜਾਹੀ ਜਹਾਜ ਅਫਗਾਨਿਸਤਾਨ ਤੋਂ ਕੀਵ ਪੁੱਜਾ ਸੀ। ਰਾਸ਼ਟਰਪਤੀ ਦਫਤਰ ਨੇ ਦੱਸਿਆ ਕਿ 12 ਯੁਕਰੇਨੀ ਫੌਜੀ ਵਤਨ ਮੁੜ ਆਏ, ਜਦੋਂਕਿ ਵਿਦੇਸ਼ੀ ਪੱਤਰਕਾਰਾਂ ਤੇ ਮਦਦ ਦੀ ਫਰਿਆਦ ਕਰਨ ਵਾਲੀਆਂ ਜਨਤਕ ਹਸਤੀਆਂ ਨੂੰ ਵੀ ਬਾਹਰ ਕੱਢਿਆ ਗਿਆ। ਦਫਤਰ ਨੇ ਇਹ ਵੀ ਕਿਹਾ ਕਿ ਲਗਭਗ 100 ਯੁਕਰੇਨੀਅਨ ਅਜੇ ਵੀ ਅਫਗਾਨਿਸਤਾਨ ਵਿੱਚ ਏਅਰ ਲਿਫਟ ਦੀ ਆਸ ਲਗਾਈ ਬੈਠੇ ਹਨ।

ਈਰਾਨ ਨੇ ਝੁਠਲਾਇਆ ਹਾਈਜੈਕ ਦਾ ਦਾਅਵਾ

ਦੂਜੇ ਪਾਸੇ ਤਹਿਰਾਨ ਟਾਈਮਜ਼ ਨੇ ਰੂਸੀ ਮੀਡੀਆ ਆਊਟਲੈਟ ਇੰਟਰਫੈਕਸ ਦੇ ਹਵਾਲੇ ਤੋਂ ਕਿਹਾ ਹੈ ਕਿ ਕੀਵ ਨੇ ਅਫਗਾਨਿਸਤਾਨ ਵਿੱਚ ਯੁਕਰੇਨ ਦੇ ਕਿਸੇ ਵੀ ਜਹਾਜ ਨੂੰ ਅਗਵਾ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ:ਅਫ਼ਗਾਨ ਸੰਕਟ ‘ਤੇ ਜੀ-7 ਦੇਸ਼ਾਂ ਦੀ ਮੀਟਿੰਗ

Last Updated : Aug 24, 2021, 6:19 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.