ਹਿਸਾਰ: ਜ਼ਿਲ੍ਹੇ ਚ ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਹੋਈ ਹਿੰਸਕ ਝੜਪ ਚ ਕਈ ਕਿਸਾਨ ਜ਼ਖਮੀ ਹੋ ਗਏ। ਦੱਸ ਦਈਏ ਕਿ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਰਾਮਾਇਣ ਟੋਲ ’ਤੇ ਬੈਠੇ ਕਿਸਾਨ ਅੰਦੋਲਨਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਸੋਨੀਆ ਮਾਨਨੇ ਕੁਝ ਜ਼ਖਮੀ ਕਿਸਾਨਾਂ ਦਾ ਹਾਲਚਾਲ ਜਾਣਿਆ ਇਸ ਤੋਂ ਬਾਅਦ ਉਹ ਨੇੜੇ ਦੇ ਹੀ ਇੱਕ ਪਿੰਡ ’ਚ ਉਸ ਔਰਤ ਨੂੰ ਮਿਲਣ ਨਹੀਂ ਪਹੁੰਚੀ ਜਿਸਨੂੰ ਝੜਪ ਦੌਰਾਨ ਸਿਰ ’ਤੇ ਸੱਟ ਲੱਗੀ ਸੀ।
ਸੋਨੀਆ ਨੇ ਜ਼ਖਮੀ ਔਰਤ ਨੂੰ ਮਿਲ ਕੇ ਉਸਦਾ ਹਾਲਚਾਲ ਪੁੱਛਿਆ ਅਤੇ ਆਪਣੇ ਵੱਲੋਂ ਉਸਨੂੰ 11,000 ਰੁਪਏ ਦੀ ਮਦਦ ਵੀ ਕੀਤੀ। ਇਸ ਤੋਂ ਬਾਅਦ ਉਹ ਚੰਡੀਗੜ੍ਹ ਰੋਡ ਸਥਿਤ ਟੋਲ ਪਲਾਜਾ ’ਤੇ ਵੀ ਗਏ। ਉੱਥੇ ਹੀ ਕੁਝ ਜ਼ਖਮੀ ਕਿਸਾਨ ਅੰਦੋਲਨਕਾਰੀਆਂ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਹੋਈ ਹਿੰਸਕ ਝੜਪ ’ਤੇ ਸੋਨੀਆ ਮਾਨ ਨੇ ਕਿਹਾ ਕਿ ਪੁਲਿਸ ਨੇ ਜਿਸ ਤਰ੍ਹਾਂ ਨਾਲ ਕਿਸਾਨਾਂ ’ਤੇ ਹਮਲਾ ਕੀਤਾ ਹੈ ਉਹ ਗਲਤ ਹੈ। ਇਹ ਇਨਸਾਨੀਅਤ ਵਾਲੀ ਗੱਲ ਨਹੀਂ ਹੈ। ਸੀਐੱਮ ਅਤੇ ਬੀਜੇਪੀ ਦਾ ਵਿਰੋਧ ਹੋ ਰਿਹਾ ਹੈ ਉਨ੍ਹਾਂ ਨੂੰ ਜਨਤਾ ਵਿਚਾਲੇ ਆਉਣਾ ਹੀ ਨਹੀਂ ਚਾਹੀਦਾ। ਘੱਟੋ-ਘੱਟ ਉਨ੍ਹਾਂ ਨੂੰ ਆਪਣੀ ਵੋਟਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ ਲੋਕਾਂ ਤੋਂ ਹੀ ਉਹ ਭਵਿੱਖ ਚ ਵੋਟਾਂ ਮੰਗਣ ਲਈ ਜਾਣਗੇ।
ਇਹ ਵੀ ਪੜੋ: ਪੰਜਾਬ 'ਚ ਲੋਕ ਕੋਰੋਨਾ ਨਾਲ ਲੜ ਰਹੇ, ਤੇ ਕਾਂਗਰਸ ਕੁਰਸੀ ਦੀ ਲੜਾਈ ਲੜ ਰਹੀ: ਭਗਵੰਤ ਮਾਨ
ਸੋਨੀਆ ਮਾਨ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਨੂੰ ਕਿਸਾਨਾਂ ਨਾਲ ਕੁੱਟਮਾਰ ਕਰਨ ਦੀ ਥਾਂ ਤੇ ਉਨ੍ਹਾਂ ਰੱਖਿਆ ਕਰਨੀ ਚਾਹੀਦੀ ਸੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਰੱਦ ਕਰਨ ਦੀ ਲੋੜ ਨਹੀਂ ਹੈ। ਇਸ ਅੰਦੋਲਨ ’ਚ ਕਿਧਰੇ ਵੀ ਕੋਰੋਨਾ ਨਹੀਂ ਫੈਲ ਰਿਹਾ ਹੈ। ਸਰਕਾਰ ਨੂੰ ਕੋਰੋਨਾ ਨਾਲ ਨਜਿੱਠਣ ਲਈ ਵਧੀਆ ਪ੍ਰਬੰਧ ਕਰਨੇ ਚਾਹੀਦੇ ਹਨ। ਸੋਨੀਆ ਮਾਨ ਨੇ ਇਹ ਵੀ ਕਿਹਾ ਕਿ ਹਰਿਆਣਾ ਚ ਪੈਦਾ ਹੋਣ ਵਾਲੀ ਆਕਸੀਜਨ ਹਰਿਆਣਾ ਨੂੰ ਹੀ ਮਿਲਣੀ ਚਾਹੀਦੀ ਹੈ। ਆਕਸੀਜਨ ਨੂੰ ਦੂਜੇ ਸੂਬਿਆ ’ਚ ਨਹੀਂ ਭੇਜਣਾ ਚਾਹੀਦਾ ਹੈ।