ਨਵੀਂ ਦਿੱਲੀ: ਗਾਜੀਪੁਰ ਬਾਰਡਰ ’ਤੇ ਅੱਜ ਕਿਸਾਨ ਅੰਦੋਲਨ ਦਾ ਮਹਤੱਵਪੂਰਨ ਦਿਨ ਸੀ, ਇੱਥੇ ਕਿਸਾਨਾਂ ਲਈ ਲੀਗਲ ਸੈੱਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਅਦਾਕਾਰਾ ਗੁਲ ਪਨਾਗ਼, ਰਾਜੇਸ਼ ਟਿਕੈਤ ਨੂੰ ਮਿਲਣ ਪਹੁੰਚੀ। ਗੁਲ ਪਨਾਗ਼ ਪਹਿਲਾਂ ਹੀ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇ ਚੁੱਕੀ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਇਹ ਹੁਣ ਕਿਸਾਨਾਂ ਦਾ ਅੰਦੋਲਨ ਨਹੀਂ ਰਹਿ ਗਿਆ ਹੈ।
ਇਹ ਵੀ ਪੜ੍ਹੋ: ਕੈਨੇਡਾ ਵਿੱਚ ਰਚੀ ਗਈ ਸੀ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਦੀ ਯੋਜਨਾ
ਗੁਲ ਪਨਾਗ਼ ਨੇ ਦੱਸਿਆ ਲੀਗਲ ਸੈੱਲ ਦਾ ਮਹੱਤਵ
ਗਾਜੀਪੁਰ ਬਾਰਡਰ ’ਤੇ ਲੀਗਲ ਸੈੱਲ ਬਨਾਉਣ ਦਾ ਮਕਸਦ ਇਹ ਹੈ ਕਿ ਕਿਸਾਨਾਂ ’ਤੇ ਜੋ ਮੁਕਦਮੇ ਹੋਏ ਹਨ, ਉਨ੍ਹਾਂ ਨਾਲ ਨਿਪਟਣ ਲਈ ਕਿਸਾਨਾਂ ਦੀ ਲੀਗਲ ਟੀਮ ਕੰਮ ਕਰੇਗੀ। ਜਿਨ੍ਹਾਂ ਗਰੀਬ ਕਿਸਾਨਾਂ ਦੀ ਮੁਕਦਮਾ ਲੜਨ ਲਈ ਆਰਥਿਕ ਸਥਿਤੀ ਠੀਕ ਨਹੀਂ ਹੈ, ਉਨ੍ਹਾਂ ਦੇ ਮੁਕਦਮੇ ਲੀਗਲ ਸੈੱਲ ’ਚ ਮੌਜੂਦ ਵਕੀਲ ਲੜਨਗੇ। ਪਹਿਲਾਂ ਦੇਖਿਆ ਗਿਆ ਕਿ ਗਾਜੀਪੁਰ ਬਾਰਡਰ ਹੀ ਕਿਸਾਨਾਂ ਦੀ ਰਣਨੀਤੀ ਤਿਆਰ ਕਰਨ ਦਾ ਮੁੱਖ ਕੇਂਦਰ ਬਣ ਚੁੱਕਿਆ ਹੈ। ਵੱਡੇ-ਵੱਡੇ ਲੀਡਰ ਗਾਜੀਪੁਰ ਬਾਰਡਰ ਹੀ ਪਹੁੰਚਦੇ ਹਨ।
ਸਵੇਰੇ ਚਲਾਇਆ ਕੋਲਹੂ, ਦਿਨ ’ਚ ਚਲਾਇਆ ਚਰਖ਼ਾ
ਅੱਜ ਸਵੇਰੇ ਦੀ ਸ਼ੁਰੂਆਤ ਰਾਕੇਸ਼ ਟਿਕੈਤ ਨੇ ਬਾਰਡਰ ’ਤੇ ਕੋਲਹੂ ਚਲਾ ਕੇ ਕੀਤੀ। ਉੱਥੇ ਹੀ ਦਿਨ ’ਚ ਉਨ੍ਹਾਂ ਨੂੰ ਚਰਖ਼ਾ ਚਲਾਉਂਦੇ ਹੋਏ ਦੇਖਿਆ ਗਿਆ। ਅੱਜ ਦਿਨ ਭਰ ਰਾਕੇਸ਼ ਟਿਕੈਤ ਬਾਰਡਰ ’ਤੇ ਹੀ ਮੌਜੂਦ ਰਹੇ।