ਹੈਦਰਾਬਾਦ: ਅਦਾਕਾਰ ਆਮਿਰ ਖਾਨ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਦਾਕਾਰ ਨੇ ਖੁਦ ਇਹ ਜਾਣਕਾਰੀ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਕੀਤੀ ਹੈ। ਉਸਨੇ ਨੋਟ ਵਿੱਚ ਕਿਹਾ ਕਿ ਉਸਨੇ ਸੋਸ਼ਲ ਮੀਡੀਆ ਨੂੰ ਛੱਡਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜੋ: ਫਰਜ਼ੀ ਮ੍ਰਿਤਕਾਂ ਦੀ ਥਾਂ 6 ਵਾਰਿਸਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਮਾਮਲੇ 'ਚ 5 ਕਰਮਚਾਰੀ ਮੁਅੱਤਲ
ਆਮਿਰ ਦਾ ਕੱਲ੍ਹ ਜਨਮ ਦਿਨ ਸੀ, ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਇਹ ਜਾਣਕਾਰੀ ਦਿੱਤੀ ਕਿ ਉਸ ਬਾਰੇ ਅਪਡੇਟਸ ਜਾਣਨ ਲਈ ਆਪਣੇ ਪ੍ਰੋਡਕਸ਼ਨ ਹਾਊਸ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰੋ।
- " class="align-text-top noRightClick twitterSection" data="
">
ਅਦਾਕਾਰ ਨੇ ਪੋਸਟ ਵਿੱਚ ਲਿਖਿਆ, ’ਦੋਸਤੋ ਮੇਰੇ ਜਨਮਦਿਨ ’ਤੇ ਇੰਨਾ ਪਿਆਰ ਦੇਣ ਲਈ ਧੰਨਵਾਦ। ਮੇਰਾ ਦਿਲ ਭਰ ਗਿਆ ਹੈ। ਦੂਸਰੀ ਖ਼ਬਰ ਇਹ ਹੈ ਕਿ ਇਹ ਸੋਸ਼ਲ ਮੀਡੀਆ 'ਤੇ ਮੇਰੀ ਆਖਰੀ ਪੋਸਟ ਹੈ। ਵੈਸੇ ਵੀ, ਮੈਂ ਬਹੁਤ ਸਰਗਰਮ ਨਹੀਂ ਹਾਂ, ਮੈਂ ਇਸ ਅਕਾਊਂਟ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਅਸੀਂ ਲਗਾਤਾਰ ਉਦਾ ਹੀ ਸੰਚਾਰ ਕਰਾਂਗੇ ਜਿਵੇਂ ਅਸੀਂ ਕਰਦੇ ਸੀ, ਇਸਦੇ ਨਾਲ ਹੀ ਏਕੇਪੀ (ਆਮਿਰ ਖਾਨ ਪ੍ਰੋਡਕਸ਼ਨ) ਨੇ ਆਪਣਾ ਅਧਿਕਾਰਤ ਚੈਨਲ ਬਣਾਇਆ ਹੈ, ਮੇਰੇ ਅਤੇ ਮੇਰੀਆਂ ਫਿਲਮਾ ਸਬੰਧੀ ਅਪਡੇਟਸ ਉਥੇ ਮਿਲਣਗਾ।
ਇਹ ਵੀ ਪੜੋ: ਪੰਜਾਬ 'ਚ ਪੇਂਡੂ ਵਿਕਾਸ ਨੂੰ ਹੁਲਾਰਾ ਦੇਣ ਲਈ 4,300 ਕਰੋੜ ਰੁਪਏ ਰਾਖਵੇਂ
ਵਰਕ ਫਰੰਟ ਦੀ ਗੱਲ ਕਰੀਏ ਤਾਂ ਆਮਿਰ ਜਲਦੀ ਹੀ ਫਿਲਮ 'ਲਾਲ ਸਿੰਘ ਚੱਢਾ' ਵਿੱਚ ਨਜ਼ਰ ਆਉਣ ਵਾਲੇ ਹਨ। ਖਬਰਾਂ ਅਨੁਸਾਰ ਇਹ ਫਿਲਮ ਦੇ ਆਖਰੀ ਸ਼ਡਿਊਲ ਦੀ ਸ਼ੂਟਿੰਗ ਕਾਰਗਿਲ ਵਿੱਚ ਕਰਨ ਜਾ ਰਹੇ ਹਨ। ਫਿਲਮ 'ਚ ਕਰੀਨਾ ਕਪੂਰ ਖਾਨ ਉਨ੍ਹਾਂ ਨਾਲ ਨਜ਼ਰ ਆਉਣ ਵਾਲੀ ਹੈ।