ਨਵੀਂ ਦਿੱਲੀ: ਦਿੱਲੀ ਦੇ ਰੋਹਿਣੀ ਸੈਕਟਰ 7 ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਸਕੂਲੀ ਬੱਸ ਬਾਲ ਭਾਰਤੀ ਸਕੂਲ ਦੀ ਸੀ ਅਤੇ ਇਸ ਵਿੱਚ 21 ਬੱਚੇ ਸਵਾਰ ਸਨ, ਫਿਲਹਾਲ ਸਾਰਿਆਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦੇ ਨਾਲ ਹੀ ਤਿੰਨ ਫਾਇਰ ਟੈਂਕਰ ਮੌਕੇ 'ਤੇ ਭੇਜੇ ਗਏ, ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਇਹ ਵੀ ਪੜੋ:- ਤੇਜ਼ ਰਫਤਾਰ ਐਂਬੂਲੈਂਸ ਟੋਲ ਪਲਾਜ਼ਾ ਨਾਲ ਟਕਰਾਈ, 3 ਮੌਤਾਂ, ਦੇਖੋ ਵੀਡੀਓ
ਇਹ ਵੀ ਪੜੋ:- ਦੁਰੰਤੋ ਐਕਸਪ੍ਰੈੱਸ ਦੀ ਫੇਟ ਵੱਜਣ ਨਾਲ ਛੁੱਟੀ 'ਤੇ ਆਏ ਫੌਜੀ ਦੀ ਮੌਤ, ਵੀਡੀਓ ਵਾਇਰਲ
ਫਾਇਰ ਅਫਸਰ ਨੇ ਦੱਸਿਆ ਕਿ ਬੱਸ ਵਿੱਚ 21 ਬੱਚੇ ਸਵਾਰ ਸਨ ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਸੜਕ ਦੇ ਦੋਵੇਂ ਪਾਸੇ ਖੜ੍ਹੇ ਤਿੰਨ ਹੋਰ ਵਾਹਨ ਵੀ ਇਸ ਦੀ ਲਪੇਟ ਵਿੱਚ ਆ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਹਾਦਸੇ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜੋ:- ਤੇਜ਼ ਰਫ਼ਤਾਰ ਦਾ ਕਹਿਰ: ਸੋਨੀਪਤ ਵਿੱਚ ਸੜਕ ਹਾਦਸਾ, 4 ਮੌਤਾਂ