ETV Bharat / bharat

ਮਹਾਰਾਸ਼ਟਰ ਦੇ ਪਾਲਘਰ ਵਿੱਚ 7 ​​ਸਾਲਾ ਮਾਸੂਮ ਜ਼ੀਕਾ ਵਾਇਰਸ ਨਾਲ ਪੀੜਤ

ਮਹਾਰਾਸ਼ਟਰ ਦੇ ਪਾਲਘਰ ਜ਼ਿਲੇ 'ਚ 7 ਸਾਲ ਦੀ ਇਕ ਬੱਚੀ ਜ਼ੀਕਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਹੈ। ਰਾਜ ਦੇ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਸਾਲ ਬਾਅਦ ਸੂਬੇ ਵਿੱਚ ਜ਼ੀਕਾ ਵਾਇਰਸ ਦੀ ਲਾਗ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।

Zika virus in Palghar, Maharashtra
Zika virus in Palghar, Maharashtra
author img

By

Published : Jul 14, 2022, 12:18 PM IST

ਮੁੰਬਈ: ਮਹਾਰਾਸ਼ਟਰ ਦੇ ਪਾਲਘਰ ਜ਼ਿਲੇ 'ਚ ਇਕ 7 ਸਾਲ ਦੀ ਬੱਚੀ ਜ਼ੀਕਾ ਵਾਇਰਸ (what is zika virus) ਨਾਲ ਸੰਕਰਮਿਤ ਪਾਈ ਗਈ ਹੈ। ਰਾਜ ਦੇ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਸਾਲ ਬਾਅਦ ਸੂਬੇ ਵਿੱਚ ਜ਼ੀਕਾ ਵਾਇਰਸ ਦੀ ਲਾਗ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਘਾਤਕ ਜ਼ੀਕਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਲੜਕੀ, ਮੁੰਬਈ ਦੇ ਨਾਲ ਲੱਗਦੇ ਪਾਲਘਰ ਜ਼ਿਲੇ ਦੇ ਤਾਲਾਸਾਰੀ ਤਾਲੁਕਾ ਵਿਚ ਇਕ ਆਸ਼ਰਮ ਸ਼ਾਲਾ ਵਿਚ ਰਹਿੰਦੀ ਹੈ। ਰਾਜ ਦੇ ਸਿਹਤ ਨਿਗਰਾਨੀ ਅਧਿਕਾਰੀ ਪ੍ਰਦੀਪ ਆਵਤੇ ਨੇ ਦੱਸਿਆ ਕਿ ਲੜਕੀ ਨੂੰ ਬੁਖਾਰ ਸੀ ਜਿਸ ਤੋਂ ਬਾਅਦ ਉਸ ਦੀ ਜਾਂਚ ਕੀਤੀ ਗਈ।

ਉਨ੍ਹਾਂ ਦੱਸਿਆ ਕਿ, ਸਾਨੂੰ ਉਸ ਦੀ ਰਿਪੋਰਟ 12 ਜੁਲਾਈ ਨੂੰ ਮਿਲੀ, ਜਿਸ ਵਿਚ ਉਹ ਜ਼ੀਕਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਹੈ। ਉਸ ਵਿੱਚ ਹੁਣ ਬਿਮਾਰੀ ਦੇ ਕੋਈ ਲੱਛਣ ਨਹੀਂ ਹਨ ਅਤੇ ਉਹ ਠੀਕ ਹੈ। ਉਨ੍ਹਾਂ ਕਿਹਾ ਕਿ ਜ਼ੀਕਾ ਵਾਇਰਸ ਦੇ ਫੈਲਣ ਕਾਰਨ ਨਿਗਰਾਨੀ, ਮੱਛਰ ਤੋਂ ਫੈਲਣ ਵਾਲੀ ਇਨਫੈਕਸ਼ਨ ਦੀ ਰੋਕਥਾਮ, ਇਲਾਜ ਅਤੇ ਸਿਹਤ ਸਿੱਖਿਆ ਦੇ ਮੱਦੇਨਜ਼ਰ ਰੋਕਥਾਮ ਅਤੇ ਹੋਰ ਉਪਾਅ ਕੀਤੇ ਜਾ ਰਹੇ ਹਨ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ 2021 ਵਿੱਚ ਰਾਜ ਦੇ ਪੁਣੇ ਵਿੱਚ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਜ਼ੀਕਾ ਵਾਇਰਸ ਏਡੀਜ਼ ਏਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਨਤੀਜੇ ਵਜੋਂ ਹੋਣ ਵਾਲੀ ਬਿਮਾਰੀ ਦੇ ਖਾਸ ਲੱਛਣਾਂ ਵਿੱਚ ਬੁਖਾਰ, ਸਰੀਰ ਵਿੱਚ ਦਰਦ ਅਤੇ ਅੱਖਾਂ ਦੀ ਲਾਗ ਸ਼ਾਮਲ ਹਨ।

Zika virus in Palghar, Maharashtra
ਜ਼ੀਕਾ ਵਾਇਰਸ

ਜ਼ੀਕਾ ਵਾਇਰਸ ਕੀ ਹੈ:
ਦਰਅਸਲ, ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦੇ ਉਲਟ, ਇਹ ਬਿਮਾਰੀ ਏਡੀਜ਼ ਮੱਛਰ (what is zika virus) ਦੁਆਰਾ ਫੈਲਦੀ ਹੈ। ਇਹ ਮੱਛਰ ਦਿਨ ਵੇਲੇ ਜ਼ਿਆਦਾ ਸਰਗਰਮ ਹੁੰਦੇ ਹਨ। ਏਡੀਜ਼ ਦੀਆਂ ਕਈ ਕਿਸਮਾਂ ਜ਼ੀਕਾ ਨੂੰ ਸੰਚਾਰਿਤ ਕਰ ਸਕਦੀਆਂ ਹਨ। WHO ਦੇ ਅਨੁਸਾਰ, ਜ਼ੀਕਾ ਵਾਇਰਸ ਦੀ ਪਛਾਣ ਪਹਿਲੀ ਵਾਰ 1947 ਵਿੱਚ ਯੂਗਾਂਡਾ ਦੇ ਬਾਂਦਰਾਂ ਵਿੱਚ ਹੋਈ ਸੀ। ਪਰ ਇਸ ਨੇ ਅਫਰੀਕਾ, ਏਸ਼ੀਆ ਦੇ ਦੇਸ਼ਾਂ ਸਮੇਤ ਕਈ ਹੋਰ ਥਾਵਾਂ 'ਤੇ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕੀਤਾ।

ਜ਼ੀਕਾ ਦੇ ਲੱਛਣ:
ਜ਼ੀਕਾ ਵਾਇਰਸ ਦੇ ਸ਼ੁਰੂਆਤੀ ਲੱਛਣ ਹਲਕੇ ਬੁਖਾਰ, ਰੇਸ਼ੇਜ਼, ਜੋੜਾਂ 'ਚ ਦਰਦ, ਮਾਂਸਪੇਸ਼ੀਆਂ ਦਰਦ, ਸਿਰਦਰਦ ਅਤੇ ਉਲਟੀ ਆਦਿ ਹਨ। ਜ਼ੀਕਾ ਵਾਇਰਸ ਦੀ ਚਪੇਟ ਵਿੱਚ ਵਿੱਚ ਗਰਭਵਤੀ ਮਹਿਲਾਵਾਂ ਵੱਧ ਆਉਂਦੀਆਂ ਹਨ। ਇਸ ਤਰ੍ਹਾਂ ਜ਼ੀਕਾ ਵਾਇਰਸ ਭਰੂਣ ਵਿੱਚ ਜਾ ਕੇ ਬੱਚੇ ਲਈ ਦਿਮਾਗ ਸਬੰਧਤ ਬਿਮਾਰੀਆਂ ਨੂੰ ਪੈਦਾ ਕਰ ਸਕਦਾ ਹੈ।

ਬੱਚਣ ਦੇ ਤਰੀਕੇ:
ਜ਼ੀਕਾ ਵਾਇਰਸ ਤੋਂ ਬੱਚਣ ਦੇ ਸਭ ਤੋਂ ਵਧੀਆਂ ਤਰੀਕੇ ਇਸ ਤਰ੍ਹਾਂ ਹਨ-

  1. ਮੱਛਰਾਂ ਦੇ ਕੱਟਣ ਤੋਂ ਬੱਚਣਾ
  2. ਮੱਛਰਾਂ ਨੂੰ ਵੱਧਣ ਤੋਂ ਰੋਕਣਾ
  3. ਸੁਰੱਖਿਅਤ ਸਰੀਰਕ ਸਬੰਧ ਬਣਾਉਣਾ
  4. ਪੂਰੀ ਬਾਂਹ ਵਾਲੇ ਕਪੜੇ ਪਾਉਣਾ
  5. ਕੀਟਨਾਸ਼ਕ ਦੀ ਵਰਤੋਂ ਕਰਨਾ
  6. ਬਿਸਤਰ ਕੋਲ ਮੱਛਰਦਾਨੀ ਲਾਉਣਾ

ਇਹ ਵੀ ਪੜ੍ਹੋ:
ਹੁਣ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ਵਿੱਚ ਨਜ਼ਰ ਆਏਗੀ ਕੰਗਨਾ ਰਣੌਤ, ਪਹਿਲੀ ਲੁੱਕ ਆਈ ਸਾਹਮਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.