ETV Bharat / bharat

Fraud Gang Busted: ਧੋਨੀ, ਤੇਂਦੁਲਕਰ, ਐਸ਼ਵਰਿਆ ਰਾਏ ਦੇ ਨਾਂ 'ਤੇ ਬਣਵਾਉਦੇ ਸੀ ਕ੍ਰੈਡਿਟ ਕਾਰਡ, ਫਿਰ ਮਾਰਦੇ ਸੀ ਠੱਗੀ - CHEATING GANG IN THE NAME OF CELEBRITIES IN DELHI

ਦਿੱਲੀ 'ਚ ਸਾਈਬਰ ਪੁਲਿਸ ਨੇ ਸੈਲੀਬ੍ਰਿਟੀ ਦੇ ਨਾਂ ਉਤੇ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮਾਂ ਨੇ ਸਚਿਨ ਤੇਂਦੁਲਕਰ, ਅਭਿਸ਼ੇਕ ਬੱਚਨ ਵਰਗੀਆਂ ਮਸ਼ਹੂਰ ਹਸਤੀਆਂ ਦੇ ਨਾਂ 'ਤੇ ਧੋਖਾਧੜੀ ਕੀਤੀ ਹੈ।

Fraud Gang Busted
Fraud Gang Busted
author img

By

Published : Mar 3, 2023, 5:01 PM IST

ਨਵੀਂ ਦਿੱਲੀ: ਸ਼ਾਹਦਰਾ ਦੀ ਸਾਈਬਰ ਪੁਲਿਸ ਟੀਮ ਨੇ ਅਭਿਸ਼ੇਕ ਬੱਚਨ, ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ, ਐਸ਼ਵਰਿਆ ਰਾਏ, ਹਿਮੇਸ਼ ਰੇਸ਼ਮੀਆ, ਸੁਸ਼ਮਿਤਾ ਸੇਨ ਸਮੇਤ 95 ਤੋਂ ਜ਼ਿਆਦਾ ਮਸ਼ਹੂਰ ਹਸਤੀਆਂ ਦੇ ਨਾਂ 'ਤੇ ਧੋਖਾਧੜੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਵਿੱਚ ਸ਼ਾਮਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 10 ਮੋਬਾਈਲ, 1 ਲੈਪਟਾਪ, 3 ਸੀਪੀਯੂ, 34 ਜਾਅਲੀ ਪੈਨ ਕਾਰਡ, 25 ਜਾਅਲੀ ਆਧਾਰ ਕਾਰਡ, 40 ਡੈਬਿਟ/ਕ੍ਰੈਡਿਟ ਕਾਰਡ ਅਤੇ ਹੋਰ ਬਹੁਤ ਸਾਰੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਪੂਰਬੀ ਰੇਂਜ ਦੀ ਜੁਆਇੰਟ ਸੀਪੀ ਛਾਇਆ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ 42 ਸਾਲਾ ਸੁਨੀਲ ਕੁਮਾਰ, 25 ਸਾਲਾ ਪੁਨੀਤ, 32 ਸਾਲਾ ਆਸਿਫ, 42 ਸਾਲਾ ਵਿਸ਼ਵਾ ਭਾਸਕਰ ਸ਼ਰਮਾ ਅਤੇ 37 ਪੰਕਜ ਮਿਸ਼ਰਾ ਸਾਲਾ ਵਜੋਂ ਹੋਈ ਹੈ।

ਮਸ਼ਹੂਰ ਹਸਤੀਆਂ ਦੇ ਨਾਂ 'ਤੇ ਬਣਦੇ ਸਨ ਕ੍ਰੈਡਿਟ ਕਾਰਡ: ਛਾਇਆ ਸ਼ਰਮਾ ਨੇ ਦੱਸਿਆ ਕਿ ਇਸ ਗਰੋਹ ਦੇ ਮੈਂਬਰ ਮਸ਼ਹੂਰ ਹਸਤੀਆਂ ਦੇ ਨਿੱਜੀ ਵੇਰਵਿਆਂ ਤੋਂ ਫਰਜ਼ੀ ਪੈਨ ਕਾਰਡ ਅਤੇ ਆਧਾਰ ਕਾਰਡ ਬਣਵਾ ਕੇ ਵਨ ਕਾਰਡ ਬੈਂਕ ਤੋਂ ਮਸ਼ਹੂਰ ਹਸਤੀਆਂ ਦੇ ਨਾਂ 'ਤੇ ਕ੍ਰੈਡਿਟ ਕਾਰਡ ਬਣਵਾ ਲੈਂਦੇ ਸਨ। ਇਸ ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਵੀ ਕਰਦੇ ਸੀ ਅਤੇ ਨਕਦੀ ਵੀ ਟ੍ਰਾਂਸਫਰ ਕਰਦੇ ਸਨ। ਵਨ ਕਾਰਡ ਬੈਂਕ ਦੀ ਸ਼ਿਕਾਇਤ 'ਤੇ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਮੁਲਜ਼ਮਾਂ ਨੇ ਹੁਣ ਤੱਕ 90 ਲੱਖ ਤੋਂ ਵੱਧ ਦੀ ਠੱਗੀ ਮਾਰਨ ਦਾ ਖੁਲਾਸਾ ਕੀਤਾ ਹੈ।

GST ਨੰਬਰ ਦੇ ਆਧਾਰ ’ਤੇ ਪੈਨ ਨੰਬਰ ਪਤਾ ਕਰਦੇ ਸਨ : ਡੀਸੀਪੀ ਰੋਹਿਤ ਮੀਨਾ ਨੇ ਦੱਸਿਆ ਕਿ ਇਸ ਗਰੋਹ ਦੇ ਮੈਂਬਰ ਜੀਐਸਟੀ ਨੰਬਰ ਦੇ ਆਧਾਰ ’ਤੇ ਮਸ਼ਹੂਰ ਵਿਅਕਤੀਆਂ ਦਾ ਪੈਨ ਨੰਬਰ ਪਤਾ ਕਰਦੇ ਸਨ ਅਤੇ ਉਸ ਤੋਂ ਬਾਅਦ ਜਾਅਲੀ ਪੈਨ ਕਾਰਡ ਬਣਾਉਂਦੇ ਸਨ ਅਤੇ ਆਧਾਰ ਕਾਰਡ ਅਤੇ ਕ੍ਰੈਡਿਟ ਕਾਰਡ ਬਣਵਾਦੇ ਸੀ। ਇਸ ਕਾਰਵਾਈ ਵਿੱਚ ਗਿਰੋਹ ਦੇ ਮੈਂਬਰ ਫੋਟੋਆਂ ਦੀ ਵਰਤੋਂ ਕਰਦੇ ਸਨ, ਤਾਂ ਜੋ ਵੈਰੀਫਿਕੇਸ਼ਨ ਆਸਾਨੀ ਨਾਲ ਹੋ ਸਕੇ ਅਤੇ ਬੈਂਕ ਨੂੰ ਕੋਈ ਸ਼ੱਕ ਨਾ ਹੋਵੇ।

ਇਕ ਮੁਲਜ਼ਮ ਨੇ ਕੀਤੀ ਇੰਜੀਨੀਅਰਿੰਗ : ਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਪੰਕਜ ਮਿਸ਼ਰਾ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਹ ਇਸ ਗਰੋਹ ਵਿੱਚ ਤਕਨੀਕੀ ਸਹਾਇਤਾ ਵਜੋਂ ਕੰਮ ਕਰਦਾ ਸੀ। ਇਸ ਦੇ ਨਾਲ ਹੀ ਮੁਲਜ਼ਮ ਵਿਸ਼ਵ ਭਾਸਕਰ ਸ਼ਰਮਾ ਸਰਕਾਰੀ ਕਾਲਜ ਵਿੱਚ ਬਤੌਰ ਸਟਾਫ਼ ਨੌਕਰੀ ਕਰਦਾ ਸੀ ਪਰ ਨੌਕਰੀ ਛੱਡ ਕੇ ਇਸ ਗਰੋਹ ਵਿੱਚ ਸ਼ਾਮਲ ਹੋ ਕੇ ਠੱਗੀ ਮਾਰਨ ਲੱਗ ਪਿਆ। ਮੁਲਜ਼ਮ ਆਸਿਫ ਅਤੇ ਪੁਨੀਤ ਆਧਾਰ ਕਾਰਡ ਅਤੇ ਮਨੀ ਟ੍ਰਾਂਸਫਰ ਸੈਂਟਰ ਚਲਾਉਂਦੇ ਸਨ। ਸੁਨੀਲ ਕੁਮਾਰ ਇਕ ਫੈਕਟਰੀ 'ਚ ਕੰਮ ਕਰਦਾ ਸੀ, ਉਸ ਤੋਂ ਬਾਅਦ ਉਸ ਨੇ ਜਾਅਲੀ ਦਸਤਾਵੇਜ਼ ਬਣਾ ਕੇ ਲੋਕਾਂ ਨਾਲ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਇਸ ਗਿਰੋਹ ਨੇ ਚਾਈਨੀਜ਼ ਲੋਨ ਐਪ ਰਾਹੀਂ ਵੀ ਠੱਗੀ ਮਾਰੀ ਹੈ।

ਇਹ ਵੀ ਪੜ੍ਹੋ:- Umesh Pal murder case : ਕਤਲ ਕਾਂਡ 'ਚ ਸ਼ਾਮਲ 6 ਸ਼ੂਟਰਾਂ ਦਾ ਸੁਰਾਗ ਨਹੀਂ, ਹਮਲਾਵਰਾਂ ਦੀ ਭਾਲ 'ਚ ਲੱਗੀਆਂ 10 ਟੀਮਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.