ETV Bharat / bharat

Stray Dogs Attack in Hyderabad: ਆਵਾਰਾ ਕੁੱਤਿਆਂ ਨੇ ਚਾਰ ਸਾਲ ਦੇ ਬੱਚੇ ਨੂੰ ਨੋਚ ਨੋਚ ਕੇ ਮਾਰਿਆ - ਹਸਪਤਾਲ ਪਹੁੰਚਣ ਤੋਂ ਪਹਿਲਾਂ ਬੱਚੇ ਦੀ ਮੌਤ

ਅਵਾਰਾ ਪਸ਼ੂਆਂ ਤੋਂ ਬਾਅਦ ਹੁਣ ਪੂਰੇ ਦੇਸ਼ ਦੀ ਸਭ ਤੋਂ ਵੱਡੀ ਮੁਸ਼ਕਿਲ ਅਵਾਰਾ ਕੁੱਤੇ ਬਣਦੇ ਜਾ ਰਹੇ ਹਨ। ਇਹ ਅਵਾਰਾ ਕੁੱਤੇ ਹੁਣ ਮਨੁੱਖੀ ਜਾਨਾਂ ਵੀ ਲੈ ਰਹੇ ਹਨ। ਹੁਣ ਹੈਦਰਾਬਾਦ 'ਚ ਆਵਾਰਾ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲ ਰਿਹਾ ਹੈ। ਆਵਾਰਾ ਕੁੱਤਿਆਂ ਦੇ ਹਮਲੇ 'ਚ 4 ਸਾਲਾ ਬੱਚੇ ਦੀ ਦਰਦਨਾਕ ਮੌਤ, ਪੀੜਤ ਬੱਚੇ ਦੇ ਪਿਤਾ ਜ਼ਖਮੀ ਪੁੱਤਰ ਨੂੰ ਲੈ ਕੇ ਨਿੱਜੀ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

4 YRS OLD BOY WAS KILLED IN STRAY DOGS ATTACK IN HYDERABAD
Stray Dogs Attack in Hyderabad: ਆਵਾਰਾ ਕੁੱਤਿਆਂ ਨੇ ਚਾਰ ਸਾਲ ਦੇ ਬੱਚੇ ਨੂੰ ਨੋਚ ਨੋਚ ਕੇ ਮਾਰਿਆ
author img

By

Published : Feb 21, 2023, 1:50 PM IST

ਹੈਦਰਾਬਾਦ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਸੋਮਵਾਰ ਨੂੰ ਆਵਾਰਾ ਕੁੱਤਿਆਂ ਦੇ ਹਮਲੇ 'ਚ 4 ਸਾਲ ਦੇ ਬੱਚੇ ਦੀ ਮੌਤ ਹੋ ਗਈ। ਉਸ ਨੇ ਕੁੱਤਿਆਂ ਦੇ ਚੁੰਗਲ ਤੋਂ ਬਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਚ ਨਾ ਸਕਿਆ। ਆਵਾਰਾ ਕੁੱਤਿਆਂ ਦੇ ਹਮਲੇ ਵਿੱਚ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮ੍ਰਿਤਕ ਦੀ 6 ਸਾਲਾ ਭੈਣ ਨੇ ਜਾ ਕੇ ਪਿਤਾ ਨੂੰ ਇਸ ਦੀ ਸੂਚਨਾ ਦਿੱਤੀ। ਪਿਤਾ ਜ਼ਖਮੀ ਬੱਚੇ ਨੂੰ ਹਸਪਤਾਲ ਲੈ ਗਿਆ ਪਰ ਡਾਕਟਰਾਂ ਨੇ ਉਸ ਦੇ ਪਰਿਵਾਰ ਨੂੰ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।

ਪੁਲਿਸ ਮੁਤਾਬਿਕ ਨਿਜ਼ਾਮਾਬਾਦ ਜ਼ਿਲ੍ਹੇ ਦੇ ਇੰਦਲਵਾਈ ਮੰਡਲ ਦਾ ਰਹਿਣ ਵਾਲਾ ਗੰਗਾਧਰ ਚਾਰ ਸਾਲ ਪਹਿਲਾਂ ਰੁਜ਼ਗਾਰ ਲਈ ਹੈਦਰਾਬਾਦ ਆਇਆ ਸੀ। ਉਹ ਚੌਰਸਤਾ ਸਥਿਤ ਕਾਰ ਸੇਵਾ ਕੇਂਦਰ ਵਿੱਚ ਚੌਕੀਦਾਰ ਵਜੋਂ ਕੰਮ ਕਰ ਰਿਹਾ ਹੈ ਅਤੇ ਅੰਬਰਪੇਟ ਦੇ ਏਰੂਕੁਲਾ ਬਸਤੀ ਬਾਗ ਵਿੱਚ ਰਹਿ ਰਿਹਾ ਹੈ। ਗੰਗਾਧਰ ਐਤਵਾਰ ਨੂੰ ਛੁੱਟੀ ਹੋਣ ਕਾਰਨ ਦੋਵੇਂ ਬੱਚਿਆਂ ਨੂੰ ਆਪਣੇ ਸੇਵਾ ਕੇਂਦਰ ਲੈ ਗਿਆ ਸੀ, ਜਿੱਥੇ ਉਹ ਕੰਮ ਕਰਦਾ ਹੈ। ਗੰਗਾਧਰ ਨੇ ਆਪਣੀ ਬੇਟੀ ਨੂੰ ਪਾਰਕਿੰਗ ਦੇ ਕੈਬਿਨ ਵਿੱਚ ਰੱਖਿਆ ਅਤੇ ਬੇਟੇ ਨੂੰ ਸੇਵਾ ਕੇਂਦਰ ਦੇ ਅੰਦਰ ਲੈ ਗਿਆ।

ਜਦੋਂ ਉਸਦਾ ਬੇਟਾ ਖੇਡ ਰਿਹਾ ਸੀ, ਗੰਗਾਧਰ ਇੱਕ ਹੋਰ ਚੌਕੀਦਾਰ ਨਾਲ ਕੰਮ ਲਈ ਕਿਸੇ ਹੋਰ ਖੇਤਰ ਵਿੱਚ ਚਲਾ ਗਿਆ। ਉੱਥੇ ਕੁਝ ਸਮਾਂ ਖੇਡਣ ਤੋਂ ਬਾਅਦ 4 ਸਾਲਾ ਪ੍ਰਦੀਪ ਆਪਣੀ ਭੈਣ ਨੂੰ ਦੇਖਣ ਲਈ ਕੈਬਿਨ ਵੱਲ ਜਾ ਰਿਹਾ ਸੀ ਕਿ ਆਵਾਰਾ ਕੁੱਤਿਆਂ ਨੇ ਉਸ ਦਾ ਪਿੱਛਾ ਕੀਤਾ। ਘਬਰਾ ਕੇ ਬੱਚਾ ਉਨ੍ਹਾਂ ਤੋਂ ਬਚਣ ਲਈ ਇੱਧਰ-ਉੱਧਰ ਭੱਜਿਆ ਪਰ ਕੁੱਤੇ ਨਹੀਂ ਹਟੇ ਅਤੇ ਬੱਚੇ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: Latest Coronavirus Update : ਪਿਛਲੇ 24 ਘੰਟਿਆਂ 'ਚ ਭਾਰਤ ਵਿੱਚ ਕੋਰੋਨਾ ਦੇ 119 ਨਵੇਂ ਮਾਮਲੇ, ਜਦਕਿ ਪੰਜਾਬ 'ਚ ਕੋਰੋਨਾ ਦਾ ਇੱਕ ਨਵਾਂ ਮਾਮਲਾ ਦਰਜ

ਕੁੱਤੇ ਦੇ ਹਮਲੇ 'ਚ ਲੜਕਾ ਉਸ ਸਮੇਂ ਗੰਭੀਰ ਜ਼ਖਮੀ ਹੋ ਗਿਆ ਜਦੋਂ ਇਕ ਕੁੱਤੇ ਨੇ ਉਸ ਦੀ ਲੱਤ ਅਤੇ ਦੂਜੇ ਨੇ ਹੱਥ ਨੂੰ ਦੰਦਾਂ ਨਾਲ ਫੜ੍ਹ ਲਿਆ ਅਤੇ ਦੋਵੇਂ ਇਕ ਦੂਜੇ ਵੱਲ ਖਿੱਚਣ ਲੱਗੇ। 6 ਸਾਲਾ ਭੈਣ ਆਪਣੇ ਭਰਾ ਦੀ ਚੀਕ ਸੁਣ ਕੇ ਆਪਣੇ ਪਿਤਾ ਨੂੰ ਸੂਚਨਾ ਦੇਣ ਲਈ ਭੱਜੀ ਤਾਂ ਗੰਗਾਧਰ ਜਿਵੇਂ ਹੀ ਮੌਕੇ 'ਤੇ ਪਹੁੰਚਿਆ ਤਾਂ ਕੁੱਤੇ ਭੱਜ ਗਏ। ਪਿਤਾ ਗੰਭੀਰ ਜ਼ਖਮੀ ਪੁੱਤਰ ਨੂੰ ਨਿੱਜੀ ਹਸਪਤਾਲ ਲੈ ਗਿਆ ਪਰ ਡਾਕਟਰਾਂ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.