ਹੈਦਰਾਬਾਦ: ਅੱਜ ਸ਼ਾਰਦੀਆਂ ਨਵਰਾਤਰੀ ਦੀ ਆਸ਼ਟਮੀ ਤਰੀਕ ਹੈ, ਜਿਸਨੂੰ ਮਹਾਆਸ਼ਟਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨਵਰਾਤਰੀ ਦੀ ਆਸ਼ਟਮੀ ਦੇ ਦਿਨ ਮਾਤਾ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਮਹਾਗੌਰੀ ਮਾਂ ਦੁਰਗਾ ਦਾ ਅਠਵਾਂ ਰੂਪ ਹੈ। ਮਾਤਾ ਮਹਾਗੌਰੀ ਨੂੰ ਸ਼ਵੇਤੰਬਰ ਧਾਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਕਿ ਉਹ ਸਫੈਦ ਕੱਪੜੇ ਅਤੇ ਗਹਿਣੇ ਪਾਉਦੀ ਹੈ। ਮਹਾਗੌਰੀ ਨਾਮ ਮਾਤਾ ਦੇ ਰੂਪ ਨੂੰ ਬਿਆਨ ਕਰਦਾ ਹੈ। ਮਾਂ ਮਹਾਗੌਰੀ ਦੇ ਸਰੀਰ ਦਾ ਰੰਗ ਗੋਰਾ ਹੋਣ ਕਾਰਨ ਉਨ੍ਹਾਂ ਦੀ ਤੁਲਨਾ ਸ਼ੰਖ, ਚੰਦ ਅਤੇ ਕੁੰਡ ਦੇ ਫੁੱਲਾਂ ਨਾਲ ਕੀਤੀ ਜਾਂਦੀ ਹੈ।
ਮਾਤਾ ਪਾਰਵਤੀ ਦਾ ਮਹਾਗੌਰੀ ਰੂਪ: ਪੁਰਾਣੀਆਂ ਮਾਨਤਾਵਾਂ ਅਨੁਸਾਰ, ਤਾਰਕਾਸੁਰ ਨੂੰ ਮਾਰਨਾ ਸਿਰਫ਼ ਸ਼ਿਵ ਦੇ ਪੁੱਤਰ ਦੁਆਰਾ ਹੀ ਸੰਭਵ ਸੀ। ਭਗਵਾਨ ਸ਼ਿਵ ਨਾਲ ਵਿਆਹ ਕਰਨ ਲਈ ਮਾਤਾ ਸਤੀ ਨੇ ਪਹਾੜੀ ਰਾਜੇ ਹਿਮਾਲਿਆ ਦੀ ਧੀ ਦੇ ਰੂਪ 'ਚ ਜਨਮ ਲਿਆ। ਉਸ ਤੋਂ ਬਾਅਦ ਭਗਵਾਨ ਸ਼ਿਵ ਨਾਲ ਵਿਆਹ ਕਰਨ ਲਈ ਮਾਤਾ ਪਾਰਵਤੀ ਨੇ ਘੋਰ ਤਪੱਸਿਆ ਕੀਤੀ। ਇਸ ਕਾਰਨ ਉਨ੍ਹਾਂ ਦਾ ਰੰਗ ਕਾਲਾ ਪੈ ਗਿਆ। ਜਦੋ ਭਗਵਾਨ ਸ਼ਿਵ ਨੇ ਮਾਤਾ ਦੀ ਤਪੱਸਿਆ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਦਰਸ਼ਨ ਦਿੱਤੇ, ਤਾਂ ਉਨ੍ਹਾਂ ਨੇ ਮਾਤਾ ਪਾਰਵਤੀ ਦਾ ਇਸ਼ਨਾਨ ਗੰਗਾ ਜਲ ਨਾਲ ਕਰਵਾਇਆ। ਜਿਸ ਤੋਂ ਬਾਅਦ ਉਨ੍ਹਾਂ ਦਾ ਰੰਗ ਗੋਰਾ ਹੋ ਗਿਆ ਅਤੇ ਉਸ ਦਿਨ ਤੋਂ ਉਨ੍ਹਾਂ ਦਾ ਨਾਮ ਗੌਰੀ ਪੈ ਗਿਆ। ਮਾਤਾ ਮਹਾਗੌਰੀ ਨੂੰ ਚੈਤਨਯਮਯੀ ਅਤੇ ਅੰਨਪੂਰਨਾ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਮਾਂ ਦੁਰਗਾ ਦਾ ਅਠਵਾਂ ਰੂਪ: ਮਾਤਾ ਮਹਾਗੌਰੀ ਦੀਆਂ ਚਾਰ ਬਾਹਾਂ ਹਨ ਅਤੇ ਉਨ੍ਹਾਂ ਦੇ ਰੂਪ ਦੀ ਸ਼ਾਨ ਸ਼ੰਖ, ਚੰਦ ਅਤੇ ਕੁੰਡ ਦੇ ਫੁੱਲ ਦੇ ਬਰਾਬਰ ਹੈ। ਉਨ੍ਹਾਂ ਦੇ ਸਾਰੇ ਕੱਪੜੇ ਅਤੇ ਗਹਿਣੇ ਸਫੈਦ ਹਨ। ਮਾਂ ਮਹਾਗੌਰੀ ਦੀ ਸਵਾਰੀ ਬਲਦ ਹੈ। ਮਾਤਾ ਮਹਾਗੌਰੀ ਦੀਆਂ ਚਾਰ ਬਾਹਾਂ ਹਨ, ਜਿਸ 'ਚ ਉਨ੍ਹਾਂ ਨੇ ਸੱਜੇ ਪਾਸੇ, ਇੱਕ ਹੱਥ ਵਿੱਚ ਤ੍ਰਿਸ਼ੂਲ ਫੜਿਆ ਹੈ ਅਤੇ ਦੂਜੇ ਹੱਥ ਵਿੱਚ ਵਰਮੁਦ੍ਰ ਹੈ। ਖੱਬੇ ਪਾਸੇ ਮਾਤਾ ਨੇ ਹੇਠਲੇ ਹੱਥ ਵਿੱਚ ਡਮਰੂ ਫੜਿਆ ਹੋਇਆ ਹੈ ਅਤੇ ਉਪਰਲੇ ਹੱਥ ਵਿੱਚ ਅਭਯਾ ਮੁਦਰਾ ਹੈ।
- Dussehra 2023: ਕਦੋਂ ਹੈ ਦੁਸਹਿਰਾ, 23 ਜਾਂ 24 ਅਕਤੂਬਰ ? ਜਾਣੋ ਸਹੀ ਤਾਰੀਖ ਅਤੇ ਸ਼ੁਭ ਸਮਾਂ
- Kalratri Devi :ਗ੍ਰਹਿਆਂ ਦੇ ਡਰ, ਕਸ਼ਟ, ਭੈਅ ਤੋਂ ਮਿਲੇਗੀ ਰਾਹਤ, ਨਵਰਾਤਰੀ ਦੇ ਸੱਤਵੇਂ ਦਿਨ ਮਾਂ ਕਾਲਰਾਤਰੀ ਨੂੰ ਉਨ੍ਹਾਂ ਦੇ 3 ਮਨਪਸੰਦ ਭੋਗ ਲਗਵਾਓ
- Maa Katyayani: ਕੀ ਹੈ ਸ੍ਰੀ ਕ੍ਰਿਸ਼ਨ ਦਾ ਕਾਤਯਾਨੀ ਮਾਤਾ ਨਾਲ ਸਬੰਧ, ਮਾਂ ਦੁਰਗਾ ਦੇ ਇਸ ਰੂਪ ਦੀ ਪੂਜਾ ਨਾਲ ਦੂਰ ਹੋਣਗੀਆਂ ਜਿੰਦਗੀ ਨਾਲ ਜੁੜੀਆਂ ਕਈ ਪਰੇਸ਼ਾਨੀਆਂ
ਵਿਆਹ ਅਤੇ ਸੁਖੀ ਵਿਆਹੁਤਾ ਜੀਵਨ ਦਾ ਆਸ਼ੀਰਵਾਦ: ਮਹਾਆਸ਼ਟਮੀ ਦੇ ਦਿਨ ਮਾਤਾ ਮਹਾਗੌਰੀ ਦੀ ਪੂਜਾ ਕਰਨ ਨਾਲ ਸੁਖੀ ਵਿਆਹੁਤਾ ਜੀਵਨ ਦਾ ਆਸ਼ੀਰਵਾਦ ਮਿਲਦਾ ਹੈ। ਵਿਆਹ ਕਰਨ ਵਾਲਿਆਂ ਨੂੰ ਚੰਗਾ ਜੀਵਨਸਾਥੀ ਮਿਲਦਾ ਹੈ। ਇਸਦੇ ਨਾਲ ਹੀ ਮਾਤਾ ਮਹਾਗੌਰੀ ਦਾ ਸਬੰਧ ਸ਼ੁਕਰ ਗ੍ਰਹਿ ਨਾਲ ਹੈ। ਜੇਕਰ ਕਿਸੇ ਦੀ ਕੁੰਡਲੀ 'ਚ ਖਰਾਬ ਸ਼ੁਕਰ ਗ੍ਰਹਿ ਕਾਰਨ ਜੀਵਨ 'ਚ ਕੋਈ ਸਮੱਸਿਆਂ ਆਉਦੀ ਹੈ, ਤਾਂ ਉਸਨੂੰ ਅੱਜ ਦੇ ਦਿਨ ਮਾਤਾ ਮਹਾਗੌਰੀ ਦੀ ਪੂਜਾ ਕਰਨੀ ਚਾਹੀਦੀ ਹੈ।