ਕਰਨਾਟਕ:ਘਰ ਬਣਾਉਣਾ ਹਰ ਇਕ ਦਾ ਸੁਪਨਾ ਹੁੰਦਾ ਹੈ। ਸਾਡੇ ਸਾਰਿਆਂ ਦੇ ਘਰ ਲਗਭਗ 50 ਤੋਂ 100 ਸਾਲਾਂ ਲਈ ਟਿਕਾਊ ਹੁੰਦੇ ਹਨ, ਪਰ ਨਰਗੁੰਡਾ ਤਾਲੁਕ ਦੇ ਸ਼ਿਰੋਲਾ ਪਿੰਡ ਵਿੱਚ ਮਨੋਹਰ ਵਾਸਤ੍ਰਾਦ ਦਾ 200 ਸਾਲ ਪੁਰਾਣਾ ਘਰ ਇੰਜੀਨੀਅਰਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਚੇਨੇਵੀਰਾਇਆ ਵਾਸਤ੍ਰਾਦ ਇਸ ਘਰ ਦੇ ਪੂਰਵਜ ਹਨ। ਇਸ ਸਮੇਂ ਉਨ੍ਹਾਂ ਦੀ ਚੌਥੀ ਪੀੜ੍ਹੀ ਇਸ ਘਰ ਵਿੱਚ ਰਹਿ ਰਹੀ ਹੈ। ਇਹ ਘਰ ਤਕਰੀਬਨ 2 ਏਕੜ ਦੇ ਖੇਤਰ ਵਿੱਚ ਬਣਿਆ ਹੋਇਆ ਹੈ ਜਿਸ ਵਿੱਚ ਸਿਰਫ ਮਿੱਟੀ ਦੀਆਂ ਕੰਧਾਂ ਹਨ। ਘਰ ਦੀਆਂ ਕੰਧਾਂ ਗਾਰੇ ਨਾਲ ਬਣੀਆਂ ਹੋਣ ਦੇ ਬਾਵਜੂਦ ਅਜੇ ਵੀ ਮਜ਼ਬੂਤ ਹਨ। ਇੰਨਾ ਹੀ ਨਹੀਂ ਇਸ ਘਰ ਵਿੱਚ ਇੱਕ ਵਾਰ ਵੀ ਮੁਰੰਮਤ ਦਾ ਕੰਮ ਨਹੀਂ ਕੀਤਾ ਗਿਆ ਹੈ। ਇਹ ਪਰਿਵਾਰ ਇਸ ਘਰ ਦੀ ਰੱਖਿਆ ਅਤੇ ਦੇਖਭਾਲ ਕਰ ਰਿਹਾ ਹੈ ਤਾਂ ਕਿ ਇਹ ਪਹਿਲਾਂ ਵਰਗਾ ਹੀ ਦਿਖਾਈ ਦਿੰਦਾ ਰਹੇ।
ਪਰਿਵਾਰਕ ਮੈਂਬਰ ਮ੍ਰਿਤਿਊਂਜੈਯ ਵਸਤ੍ਰਾਦ ਨੇ ਕਿਹਾ ਕਿ ਇਹ ਲਗਭਗ 200 ਸਾਲ ਪੁਰਾਣਾ ਹੈ। ਅਸੀਂ ਇਸ ਘਰ ਵਿੱਚ ਰਹਿਣ ਵਾਲੀ ਚੌਥੀ ਪੀੜ੍ਹੀ ਹੈ। ਵੀਰਸ਼ੈਵ ਅਤੇ ਵੀਰਕਤ ਮੁਕਤਾ ਸਵਾਮੀ ਜੀ ਸਾਡੇ ਘਰ ਆਉਂਦੇ ਰਹਿੰਦੇ ਹਨ।ਘਰ ਵਿੱਚ ਲਗਭਗ 200 ਬੀਮ ਅਤੇ 20 ਕਮਰੇ ਬਣੇ ਹਨ। ਇੱਥੇ ਲਗਭਗ 15 ਦਰਵਾਜ਼ੇ ਅਤੇ 20 ਥੰਮ ਹਨ। ਘਰ ਦੀ ਅੰਦਰੂਨੀ ਦਿਖ ਇਕ ਮਹਲ ਤੋਂ ਘੱਟ ਨਹੀਂ ਲੱਗਦੀ। ਘਰ ਵਿੱਚ ਸਾਗੌਨ ਦੀ ਲੱਕੜ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਲਈ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ। ਇਸ ਦੀਆਂ ਕੰਧਾਂ 20 ਤੋਂ 30 ਫੁੱਟ ਉੱਚੀਆਂ ਹਨ। ਇਸ ਘਰ ਵਿੱਚ ਸੰਯੁਕਤ ਪਰਿਵਾਰ ਰਹਿੰਦਾ ਹੈ ਜਿਸ ਵਿੱਚ 50 ਮੈਂਬਰ ਸ਼ਾਮਲ ਹਨ। ਸਾਰੇ ਸਹਿ-ਮੌਜੂਦਗੀ ਅਤੇ ਇਕੱਠੇ ਰਹਿੰਦੇ ਹਨ। ਉਨ੍ਹਾਂ ਕੋਲ ਤਕਰੀਬਨ 100 ਏਕੜ ਖੇਤੀ ਹੈ ਅਤੇ ਉਨ੍ਹਾਂ ਵਿਚੋਂ ਕੁਝ ਖੇਤ ’ਤੇ ਕੰਮ ਕਰਦੇ ਹਨ। ਕੁਝ ਲੋਕ ਕੰਮ ਕਾਰਨ ਵੱਖੋ ਵੱਖਰੀਆਂ ਥਾਵਾਂ 'ਤੇ ਰਹਿੰਦੇ ਹਨ ਪਰ ਫਿਰ ਵੀ ਹਰ ਕੋਈ ਇਹ ਯਕੀਨੀ ਬਣਾਉਂਦਾ ਹੈ ਕਿ ਉਹ ਤਿਉਹਾਰਾਂ ਅਤੇ ਜਸ਼ਨਾਂ ਦੌਰਾਨ ਇਕੱਠੇ ਰਹਿਣ।
ਪਰਿਵਾਰ ਦਾ ਮੁਖੀ ਮਨੋਹਰ ਨੇ ਦੱਸਿਆ ਕਿ ਇਹ ਗਡਗ ਜ਼ਿਲ੍ਹੇ ਦਾ ਸਭ ਤੋਂ ਪੁਰਾਣਾ ਘਰ ਹੈ। ਘਰ ਵਿਚ ਲਗਭਗ 50 ਲੋਕ ਰਹਿੰਦੇ ਹਨ। ਅਸੀਂ ਚੌਥੀ ਪੀੜ੍ਹੀ ਦੇ ਮੈਂਬਰ ਹਾਂ ਜੋ ਇਸ ਘਰ ਵਿੱਚ ਰਹਿੰਦੇ ਹਨ। ਚੇਨੰਵੀਰਾਇਯਾ ਵਸਤ੍ਰਾਦ ਮੇਰੇ ਦਾਦਾ ਪਾ ਦਾ ਨਾਮ ਹੈ। ਮੇਰੇ ਪਿਤਾ ਅਤੇ ਚਾਚਾ ਵੀ ਇਸ ਘਰ ਵਿੱਚ ਰਹਿੰਦੇ ਹਨ। ਇਹ ਲਗਭਗ 200 ਸਾਲ ਪੁਰਾਣਾ ਘਰ ਹੈ। ਘਰ ਸਿਰਫ ਮਿੱਟੀ ਦੀਆਂ ਕੰਧਾਂ ਨਾਲ ਅਤੇ ਲਗਭਗ 2 ਏਕੜ ਦੇ ਖੇਤਰ ਵਿੱਚ ਬਣਾਇਆ ਗਿਆ ਹੈ।
ਜ਼ਿਕਰ-ਏ-ਖ਼ਾਸ ਹੈ ਕਿ ਇਸ ਘਰ ਵਿੱਚ ਅਜੇ ਵੀ ਪੰਜ ਪੁਰਾਣੇ ਸਟੋਵ ਹਨ। ਰੋਜ਼ਾਨਾ ਇਨ੍ਹਾਂ ਸਟੋਵਜ਼ 'ਤੇ ਭੋਜਨ ਪਕਾਉਂਦੇ ਹਨ। ਮਿੱਟੀ ਦੀਆਂ ਕੰਧਾ ਹੋਣ ਕਰਕੇ ਇਹ ਘਰ ਹਮੇਸ਼ਾ ਠੰਡਾ ਰਹਿੰਦਾ ਹੈ, ਜੋ ਗਰਮੀਆਂ ਵਿੱਚ ਇਕ ਦਮ ਠੰਡਕ ਮਹਿਸੂਸ ਹੈ। ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਅੱਜ ਦੇ ਸਮੇਂ ਵਿੱਚ ਇਸ ਮਕਾਨ ਦੀ ਕੀਮਤ ਕਰੀਬ 5 ਤੋਂ 6 ਕਰੋੜ ਹੋ ਸਕਦੀ ਹੈ।