ਦੇਗੰਗਾ: ਪੱਛਮੀ ਬੰਗਾਲ ਦੇ ਦੇਗੰਗਾ ਵਿੱਚ ਇੱਕ ਸਾਈਬਰ ਕ੍ਰਾਈਮ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਲਾਕੇ 'ਚ ਰਹਿਣ ਵਾਲੇ ਦਿਹਾੜੀਦਾਰ ਮਜ਼ਦੂਰ ਨਸੀਰੁੱਲਾ ਮੰਡਲ ਨੂੰ ਸਾਈਬਰ ਕ੍ਰਾਈਮ ਦਾ ਨੋਟਿਸ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਇਹ ਦੱਸਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਖਾਤੇ ਵਿੱਚ 100 ਕਰੋੜ ਰੁਪਏ ਕਿੱਥੋਂ ਆਏ। ਇਸ ਘਟਨਾ ਵਿਚ ਦਿਲਚਸਪ ਗੱਲ ਇਹ ਹੈ ਕਿ ਨੋਟਿਸ ਆਉਣ ਤੋਂ ਪਹਿਲਾਂ ਨਸੀਰੁੱਲਾ ਮੰਡਲ ਨੂੰ ਵੀ ਨਹੀਂ ਪਤਾ ਸੀ ਕਿ ਉਸ ਦੇ ਖਾਤੇ ਵਿਚ 100 ਕਰੋੜ ਰੁਪਏ ਹਨ।
ਸਾਈਬਰ ਕ੍ਰਾਈਮ ਦੇ ਕਹਿਣ ਉਤੇ ਖਾਤਾ ਫ੍ਰੀਜ਼ : ਦੇਗੰਗਾ ਦੇ ਸੂਤਰਾਂ ਨੇ ਦੱਸਿਆ ਕਿ ਨਸੀਰੁੱਲਾ ਮੰਡਲ ਦੇਗੰਗਾ ਦੀ ਚੌਰਾਸ਼ੀ ਪੰਚਾਇਤ ਦੇ ਪਿੰਡ ਵਾਸੂਦੇਵਪੁਰ ਦਾ ਰਹਿਣ ਵਾਲਾ ਹੈ। ਉਹ ਦਿਹਾੜੀਦਾਰ ਮਜ਼ਦੂਰ ਹੈ। ਉਹ ਮਜ਼ਦੂਰੀ ਕਰਕੇ ਛੇ ਜੀਆਂ ਦਾ ਪਰਿਵਾਰ ਪਾਲਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਨਸੀਰੁੱਲਾ ਮੰਡ ਦਾ ਸਰਕਾਰੀ ਬੈਂਕ ਵਿੱਚ ਖਾਤਾ ਖੁੱਲ੍ਹਾ ਹੈ। ਜਿਸ ਨੂੰ ਸਾਈਬਰ ਕਰਾਈਮ ਵਿਭਾਗ ਦੇ ਇਸ਼ਾਰੇ 'ਤੇ ਪਹਿਲਾਂ ਹੀ ਫ੍ਰੀਜ਼ ਕੀਤਾ ਜਾ ਚੁੱਕਾ ਹੈ। ਨਸੀਰੁੱਲਾ ਮੰਡਲ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਆਪਣੇ ਬੈਂਕ ਖਾਤੇ ਵਿੱਚ ਕਦੇ ਵੀ ਕੁਝ ਹਜ਼ਾਰ ਰੁਪਏ ਤੋਂ ਵੱਧ ਨਹੀਂ ਰੱਖੇ।
- ਨਵੀਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਵਿਵਾਦ ਪਹੁੰਚਿਆ ਸੁਪਰੀਮ ਕੋਰਟ, ਪਟੀਸ਼ਨ ਦਾਇਰ
- Hemkund Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ ਰੋਕੀ, ਉਤਰਾਖੰਡ ਪੁਲਿਸ ਨੇ ਕੀਤੀ ਇਹ ਅਪੀਲ
- NIA ਨੇ ਮੁਜ਼ੱਫਰਨਗਰ ਸਥਿਤ ਮੌਲਾਨਾ ਕਾਸਿਮ ਦੇ ਘਰ ਛਾਪਾ ਮਾਰ ਕੇ ਦੋ ਘੰਟੇ ਕੀਤੀ ਪੁੱਛਗਿੱਛ
ਦਿਹਾੜੀ ਮਜ਼ਦੂਰੀ ਕਰ ਕੇ ਪਰਿਵਾਰ ਪਾਲਦਾ ਐ ਨਸੀਰੁੱਲਾ : ਇਸ ਸਬੰਧੀ ਜਦੋਂ ਉਕਤ ਮਜ਼ਦੂਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰ ਕੇ ਪਰਿਵਾਰ ਦਾ ਪੇਟ ਪਾਲਦਾ ਹੈ। ਨੋਟਿਸ ਅਤੇ ਖਾਤਿਆਂ 'ਚ ਮਿਲੇ 100 ਕਰੋੜ ਰੁਪਏ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਮੈਂ ਪੜ੍ਹਿਆ-ਲਿਖਿਆ ਨਹੀਂ ਹਾਂ। ਮੈਨੂੰ ਅੰਗਰੇਜ਼ੀ ਨਹੀਂ ਆਉਂਦੀ। ਜਦੋਂ ਨੋਟਿਸ ਆਇਆ ਤਾਂ ਮੈਨੂੰ ਸਮਝ ਨਹੀਂ ਆਈ। ਫਿਰ ਇੱਕ ਪੜ੍ਹੇ ਲਿਖੇ ਬੰਦੇ ਨੇ ਦੱਸਿਆ ਕਿ ਇਹ ਥਾਣੇ ਦਾ ਨੋਟਿਸ ਹੈ। ਮੈਨੂੰ ਆਪਣੇ ਸਾਰੇ ਪਛਾਣ ਪੱਤਰਾਂ ਨਾਲ ਮੁਰਸ਼ਿਦਾਬਾਦ ਥਾਣੇ ਜਾਣਾ ਪਵੇਗਾ। ਉਦੋਂ ਹੀ ਮੈਨੂੰ ਪਤਾ ਲੱਗਾ ਕਿ ਮੇਰੇ ਖਾਤੇ 'ਚ ਕਿਤੇ ਨਾ ਕਿਤੇ 100 ਕਰੋੜ ਰੁਪਏ ਆ ਗਏ ਹਨ।
30 ਮਈ ਤੱਕ ਮੁਰਸ਼ਿਦਾਬਾਦ ਥਾਣੇ ਪਹੁੰਚਣ ਦੇ ਹੁਕਮ : ਸੂਤਰਾਂ ਅਨੁਸਾਰ ਹਾਲ ਹੀ ਵਿੱਚ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਜੰਗੀਪੁਰ ਥਾਣੇ ਦੇ ਸਾਈਬਰ ਕ੍ਰਾਈਮ ਸਟੇਸ਼ਨ ਵੱਲੋਂ ਉੱਤਰੀ 24 ਪਰਗਨਾ ਦੇ ਦੇਗੰਗਾ ਥਾਣੇ ਰਾਹੀਂ ਨਸੀਰੁੱਲਾ ਨੂੰ ਨੋਟਿਸ ਭੇਜਿਆ ਗਿਆ ਹੈ। ਨੋਟਿਸ ਮੁਤਾਬਕ ਨਸੀਰੁੱਲਾ ਨੂੰ ਜ਼ਰੂਰੀ ਦਸਤਾਵੇਜ਼ਾਂ ਨਾਲ 30 ਮਈ ਤੱਕ ਮੁਰਸ਼ਿਦਾਬਾਦ ਥਾਣੇ ਪਹੁੰਚਣਾ ਹੋਵੇਗਾ। ਹਾਲਾਂਕਿ, ਇਸ ਨੋਟਿਸ ਤੋਂ ਤੁਰੰਤ ਬਾਅਦ, ਨਸੀਰੁੱਲਾ ਤੁਰੰਤ ਸਰਕਾਰੀ ਬੈਂਕ ਗਿਆ ਜਿੱਥੇ ਉਸਦਾ ਖਾਤਾ ਹੈ। ਪਰ ਉੱਥੇ ਉਸ ਨੂੰ ਦੱਸਿਆ ਗਿਆ ਕਿ ਬੈਂਕ ਨੇ ਸਾਈਬਰ ਕ੍ਰਾਈਮ ਦੇ ਇਸ਼ਾਰੇ 'ਤੇ ਉਸ ਦਾ ਖਾਤਾ ਫ੍ਰੀਜ਼ ਕਰ ਦਿੱਤਾ ਹੈ।