ਮੰਡੀ ਗੋਬਿੰਦਗੜ੍ਹ ਦੇ ਸੰਗਤਪੁਰਾ 'ਚ ਅਣਪਛਾਤਿਆਂ ਨੇ ਘਰ ਉੱਤੇ ਕੀਤੀ ਫਾਇਰਿੰਗ, ਸੀਸੀਟੀਵੀ 'ਚ ਕੈਦ ਹੋਏ ਹਮਲਾਵਰ - fired at house in Mandi Gobindgarh - FIRED AT HOUSE IN MANDI GOBINDGARH
🎬 Watch Now: Feature Video
Published : May 2, 2024, 6:44 AM IST
ਮੰਡੀ ਗੋਬਿੰਦਗੜ੍ਹ ਦੇ ਇਲਾਕਾ ਸੰਗਤ ਪੁਰਾ ਵਿਖੇ ਬੀਤੀ ਰਾਤ ਮੋਟਸਾਈਕਲ ਸਵਾਰਾਂ ਵੱਲੋਂ ਇੱਕ ਘਰ ਉੱਤੇ ਫਾਇਰਿੰਗ ਕੀਤੀ ਗਈ। ਇਸ ਦੌਰਾਨ ਘਰ ਵਿੱਚ ਪੂਰਾ ਪਰਿਵਾਰ ਮੌਜੂਦ ਸੀ ਪਰ ਕਿਸਮਤ ਨਾਲ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ।ਘਰ ਦੇ ਮਾਲਿਕ ਨੇ ਸ਼ੱਕ ਜਹਿਰ ਕਰਦੇ ਹੋਏ ਕਿਹਾ ਕਿ ਕੁੱਝ ਨੌਜਵਾਨਾਂ ਵੱਲੋਂ ਉਸਦੀ ਧੀ ਨੂੰ ਟਿਉਸ਼ਨ ਜਾਣ ਸਮੇਂ ਰਸਤੇ ਵਿੱਚ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਜਿਸਦੀ ਉਨ੍ਹਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਅਤੇ ਬੇਟੀ ਨੂੰ ਥਾਣੇ ਦੇ ਚੱਕਰ ਨਾ ਕੱਟਣੇ ਪੈਣ। ਇਸ ਕਰਕੇ ਸ਼ਿਕਾਇਤ ਨੂੰ ਉਨ੍ਹਾਂ ਵਲੋਂ ਦੋ ਦਿਨ ਪਹਿਲਾਂ ਵਾਪਿਸ ਵੀ ਲੈ ਲਿਆ ਗਿਆ ਸੀ ਅਤੇ ਹੁਣ ਸ਼ਿਕਾਇਤ ਵਾਪਿਸ ਲੈਣ ਮਗਰੋਂ ਬੀਤੀ ਰਾਤ ਇਹ ਘਟਨਾ ਵਾਪਰ ਗਈ। ਇਸ ਸਬੰਧੀ ਐਸਪੀ ਰਕੇਸ਼ ਯਾਦਵ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਲਾਕੇ ਵਿੱਚ ਲੱਗੇ ਹੋਰ ਸੀਸੀਟੀਵੀ ਕੈਮਰਿਆ ਦੀ ਫੁਟੇਜ ਖੰਗਾਲੀ ਰਹੀ ਹੈ। ਬਹੁਤ ਜਲਦ ਹਮਲਾਵਰ ਕਾਬੂ ਕਰ ਲਏ ਜਾਣਗੇ।