ਸਿਲੰਡਰਾਂ 'ਤੇ ਸਟਿੱਕਰ ਲਾ ਕੇ ਲੋਕਾਂ ਨੂੰ ਵੋਟਾਂ ਪਾਉਣ ਲਈ ਕੀਤਾ ਜਾਗਰੂਕ - Congress leader Pratap Singh Bajwa - CONGRESS LEADER PRATAP SINGH BAJWA
🎬 Watch Now: Feature Video
Published : May 2, 2024, 7:35 PM IST
ਫਤਿਹਗੜ੍ਹ ਸਾਹਿਬ: ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਦੇ ਸਬੰਧ ਵਿੱਚ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਵੱਖ-ਵੱਖ ਤਰੀਕਿਆਂ ਨਾਲ ਵੋਟ ਪਾਉਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਅੱਜ ਏ.ਐਫ.ਐਸ.ਓ. ਕੇਵਲ ਸਿੰਘ ਵੱਲੋਂ ਭਾਰਤ ਗੈਸ ਸਰਹਿੰਦ ਵਿਖੇ ਸਿਲੰਡਰਾਂ ਤੇ ਵੋਟ ਪਾਉਣ ਦੀ ਅਪੀਲ ਦੇ ਪੋਸਟ ਲਗਾਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਏ.ਐਫ.ਐਸ.ਓ. ਕੇਵਲ ਸਿੰਘ ਨੇ ਕਿਹਾ ਕਿ ਅੱਜ ਸਰਹਿੰਦ ਦੀਆਂ ਸਾਰੀਆਂ ਗੈਸ ਏਜੰਸੀਆਂ ਦੇ ਵਿੱਚ ਉਨ੍ਹਾਂ ਦੇ ਵੱਲੋਂ 1 ਜੂਨ ਨੂੰ ਵੋਟ ਪਾਉਣ ਦੀ ਅਪੀਲ ਦੇ ਪੋਸਟਰ ਵੰਡੇ ਗਏ ਹਨ ਤਾਂ ਜੋ ਲੋਕ ਵੋਟ ਪਾਉਣ ਦੇ ਅਧਿਕਾਰ ਦੇ ਲਈ ਜਾਗਰੂਕ ਹੋਣ ਤੇ 1 ਜੂਨ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੇ ਲਈ ਪਹੁੰਚਣ। ਉੱਥੇ ਹੀ ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹਨ ਵੱਧ ਤੋਂ ਵੱਧ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਚੋਣਾਂ ਵਿੱਚ ਜਰੂਰ ਹਿੱਸਾ ਲੈਣ।