ਬਠਿੰਡਾ-ਬੀਕਾਨੇਰ ਹਾਈਵੇਅ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਪੁਲਿਸ ਨੇ ਕੀਤੇ 3 ਕਾਬੂ - Driver Hostage Truck Loot - DRIVER HOSTAGE TRUCK LOOT
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/10-07-2024/640-480-21916785-thumbnail-16x9-pp.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jul 10, 2024, 8:08 PM IST
ਬਠਿੰਡਾ: ਬੀਤੇ ਦਿਨੀਂ ਪੰਜਾਬ ਦੇ ਬਠਿੰਡਾ ਜ਼ਿਲ੍ਹੇ 'ਚ ਬੀਕਾਨੇਰ ਨੈਸ਼ਨਲ ਹਾਈਵੇ 'ਤੇ ਇੱਕ ਟਰੱਕ ਡਰਾਈਵਰ ਨੂੰ ਬੰਧਕ ਬਣਾ ਕੇ ਟਰੱਕ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਜਦੋਂ ਪੀੜਤ ਨੇ ਰੌਲਾ ਪਾਇਆ ਤਾਂ ਦੋਸ਼ੀ ਟਰੱਕ ਛੱਡ ਕੇ ਫਰਾਰ ਹੋ ਗਏ ਸਨ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ 3 ਦੋਸ਼ੀਆਂ ਗ੍ਰਿਫਤਾਰ ਕਰ ਕਰਵਾਈ ਕਰਦੇ ਹੋਏ ਨਵਦੀਪ ਸਿੰਘ ਵਾਸੀ ਅਜਨੌਦ ਜਿਲ੍ਹਾ ਲੁਧਿਆਣਾ, ਜਗਸੀਰ ਸਿੰਘ ਵਾਸੀ ਬੀੜ ਤਲਾਬ ਬਠਿੰਡਾ ਅਤੇ ਧਰਮਿੰਦਰ ਸਿੰਘ ਵਾਸੀ ਸੀੜੀਆਂ ਵਾਲਾ ਮੁਹੱਲਾ ਬੈਂਕ ਸਾਈਡ ਬੱਸ ਸਟੈਂਡ ਬਠਿੰਡਾ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵੱਲੋਂ ਆਉਦੇ ਜੀ.ਟੀ.ਰੋਡ ਪਰ ਟਰਾਲਾ/ਕੰਨਟੇਨਰ ਨੂੰ ਰੋਕ ਕੇ ਲਿਫ਼ਟ ਲੈਣ ਦੇ ਬਹਾਨੇ ਗੁਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਨਿਆਲ ਜਿਲ੍ਹਾ ਤਰਨਤਾਰਨ ਨੂੰ ਰੋਕ ਕੇ ਉਸਦੇ ਪਰਸ ਜਿਸ ਵਿੱਚ ਏ.ਟੀ.ਐਮ. ਕਾਰਡ, ਅਧਾਰ ਕਾਰਡ, ਨਗਦੀ ਅਤੇ ਮੋਬਾਇਲ ਫੋਨ, ਗੱਡੀ ਦੇ ਕਾਗਜਾਤ, ਬੈਂਕ ਅਤੇ ਗੱਡੀ ਦਾ ਡੈਕ ਦੀ ਲੁੱਟ ਕੀਤੀ ਸੀ।