ਜੰਡਿਆਲਾ ਗੁਰੂ ਸ਼ਹਿਰ ਵਿੱਚ ਨਹੀਂ ਰੁਕ ਰਹੀਆਂ ਚੋਰੀਆਂ, ਦੇਰ ਰਾਤ ਦੁਕਾਨਾਂ ਦੇ ਤੋੜੇ ਸ਼ਟਰ - Jandiala Guru - JANDIALA GURU
🎬 Watch Now: Feature Video
Published : Aug 2, 2024, 5:40 PM IST
ਅੰਮ੍ਰਿਤਸਰ : ਜੰਡਿਆਲਾ ਗੁਰੂ ਸ਼ਹਿਰ ਵਿੱਚ ਚੋਰਾਂ ਵੱਲੋਂ ਨਿਧੜਕ ਹੋ ਕੇ ਚੋਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਜੰਡਿਆਲਾ ਗੁਰੂ ਸ਼ਹਿਰ ਵਿੱਚ ਕਈ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕੀਤੀਆਂ ਗਈਆਂ। ਜਿਹਨਾਂ ਦਾ ਹਾਲੇ ਤੱਕ ਪਤਾ ਨਹੀਂ ਲਗਿਆ ਕਿ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ। ਇਸ ਹੀ ਤਰਹਾਂ ਬੀਤੀ ਰਾਤ ਫਿਰ ਤੋਂ ਜੰਡਿਆਲਾ ਗੁਰੂ ਦੇ ਘਾਹ ਮੰਡੀ ਚੌਂਕ ਵਿੱਚ ਤਿੰਨ ਚੋਰੀਆਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਤਿੰਨਾ ਚੋਰੀਆਂ ਵਿੱਚ ਚੋਰ ਛੱਤ ਦੇ ਰਸਤੇ ਦੁਕਾਨਾਂ ਵਿੱਚ ਦਾਖਿਲ ਹੋਏ। ਜਿਥੇ ਚੋਰਾਂ ਨੇ ਪ੍ਰਦੀਪ ਮੈਡੀਕਲ ਹਾਲ, ਕੱਪੜਿਆਂ ਦੀ ਦੁਕਾਨਾਂ, ਰਾਸ਼ਨ ਵਾਲੀ ਦੁਕਾਨ ਵਿੱਚ ਚੋਰੀ ਕੀਤੀ।ਇਹਨਾਂ ਚੋਰੀਆਂ ਕਰਕੇ ਸ਼ਹਿਰ ਵਾਸੀਆਂ ਵਿੱਚ ਡਰ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅੱਗੇ ਸਾਰਾ ਦਿਨ ਦੁਕਾਨ 'ਤੇ ਗਾਹਕ ਨਹੀਂ ਆਉਂਦੇ ਕੰਮ ਕਾਜ ਦਾ ਮੰਦਾ ਪਿਆ ਹੈ, ਉੱਥੇ ਹੀ ਜੇਕਰ ਥੋੜੇ ਬਹੁਤੇ ਪੈਸੇ ਹੁੰਦੇ ਹਨ ਤੇ ਉਹ ਚੋਰ ਚੋਰੀ ਕਰਕੇ ਲੈ ਜਾਂਦੇ ਹਨ। ਅਸੀਂ ਕਿੱਥੇ ਜਾਈਏ ਉਨਾ ਕਿਹਾ ਕਿ ਮੰਤਰੀ ਦਾ ਪਿੰਡ ਹੋਵੇ ਤੇ ਫਿਰ ਵੀ ਚੋਰੀਆਂ ਰੁਕਣ ਦਾ ਨਾਂ-ਨਾ ਲੈਣ ਬੜੀ ਸ਼ਰਮ ਵਾਲੀ ਗੱਲ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ ਜਿਸ ਦੇ ਚਲਦੇ ਚੋਰਾਂ ਦੇ ਹੌਸਲੇ ਵਧੇ ਪਏ ਹਨ। ਉਹ ਬੇੜਕ ਹੋ ਕੇ ਚੋਰੀਆਂ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।