ਮੁਲਜ਼ਮਾਂ ਨੂੰ ਸਿਗਰੇਟ ਪੀਣ ਤੋਂ ਰੋਕਣ ਉੱਤੇ ਨੌਜਵਾਨ ਦਾ ਇੱਟ ਮਾਰ ਕੇ ਕਤਲ - Tarn Taran Crime - TARN TARAN CRIME
🎬 Watch Now: Feature Video
Published : May 3, 2024, 10:25 AM IST
ਤਰਨ ਤਾਰਨ 'ਚ ਇੱਕ ਧਾਰਮਿਕ ਸਥਾਨ ਨੇੜੇ ਸਿਗਰਟ ਪੀਣ ਤੋਂ ਰੋਕਣ ਉੱਤੇ ਲੜਾਈ ਝਗੜੇ ਨੇ ਅਜਿਹਾ ਰੂਪ ਧਾਰਿਆ ਕਿ ਇਸ ਝੜਪ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ 30 ਤਰੀਕ ਨੂੰ ਉਸ ਦੇ ਪੁੱਤਰ ਦੀ ਮੌਤ ਹੋਈ ਹੈ, ਜਦਕਿ ਲੜਾਈ 22 ਤਰੀਕ ਨੂੰ ਹੋਈ ਸੀ। ਉਸ ਨੇ ਦੱਸਿਆ ਕਿ ਪੀਰ ਦੀ ਥਾਂ ਕੋਲ ਸੁਨੀਲ, ਬਲਦੇਵ, ਗੈਵੀ ਤੇ ਹੋਰ ਨੌਜਵਾਨ ਖੜੇ ਸੀ ਅਤੇ ਸਿਗਰਟੇ ਪੀ ਰਹੇ ਸੀ ਜਿਸ ਨੂੰ ਮੇਰੇ ਪੁੱਤਰ ਸੁਨੀਲ ਨੇ ਰੋਕਿਆ ਤਾਂ ਉਸ ਉੱਤੇ ਇੱਟ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਸਿੱਟ ਲੱਗਣ ਨਾਲ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।