10 ਦਿਨ ਤੋਂ ਲਾਪਤਾ ਮਾਪਿਆਂ ਦਾ ਨੌਜਵਾਨ ਪੁੱਤ, ਪਰਿਵਾਰ ਨੇ ਪ੍ਰਸ਼ਾਸਨ ਤੋਂ ਮਦਦ ਦੀ ਲਾਈ ਗੁਹਾਰ - young man missing for ten days - YOUNG MAN MISSING FOR TEN DAYS
🎬 Watch Now: Feature Video
Published : Sep 16, 2024, 2:42 PM IST
ਹੁਸ਼ਿਆਰਪੁਰ ਦੇ ਪਿੰਡ ਕੋਟਲੀ ਖ਼ਾਸ ਦਾ ਰਹਿਣ ਵਾਲਾ ਇੱਕ ਨੌਜਵਾਨ ਪਿਛਲੇ ਦੱਸ ਦਿਨ ਤੋਂ ਲਾਪਤਾ ਹੈ। ਜਿਸ ਦੀ ਭਾਲ ਵਿੱਚ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਇਸ ਤਹਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਮੱਦਦ ਦੀ ਗੁਹਾਰ ਲਾਉਂਦਿਆਂ ਉਹਨਾਂ ਦੇ ਲੜਕੇ ਨੂੰ ਜਲਦ ਲੱਭਣ ਦੀ ਮੰਗ ਕੀਤੀ ਹੈ। ਲਾਪਤਾ ਨੌਜਵਾਨ ਦਾ ਨਾਮ ਰਜਿੰਦਰ ਕੁਮਾਰ ਅਤੇ ਉਮਰ 31 ਸਾਲ ਦੇ ਕਰੀਬ ਹੈ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਰੰਗ ਰੋਗਨ ਦਾ ਕੰਮ ਕਰਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤ 5 ਸਤੰਬਰ ਨੂੰ ਨਜ਼ਦੀਕੀ ਪਿੰਡ 'ਚ ਛਿੰਜ ਵੇਖਣ ਗਿਆ ਸੀ, ਪਰੰਤੂ ਮੁੜ ਕੇ ਵਾਪਿਸ ਨਹੀਂ ਆਇਆ ਤੇ ਪਰਿਵਾਰ ਵਲੋਂ ਉਸਦੀ ਕਾਫੀ ਜਿ਼ਆਦਾ ਭਾਲ ਕੀਤੀ ਗਈ ਹੈ। ਪਰੰਤੂ ਉਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਲਾਗਡਾਟ ਨਹੀਂ ਹੈ ਤੇ ਨਾ ਹੀ ਕਿਸੇ ਨਾਲ ਕੋਈ ਦੁ਼ਸ਼ਮਣੀ ਹੈ। ਇਸ ਮੌਕੇ ਪੀੜਤ ਪਰਿਵਾਰ ਨੇ ਮੁਕੇਰੀਆਂ ਪੁਲਿਸ ਤੋਂ ਮੱਦਦ ਦੀ ਗੁਹਾਰ ਲਾਈ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਜਲਦ ਤੋਂ ਜਲਦ ਲੱਭ ਕੇ ਪਰਿਵਾਰ ਹਵਾਲੇ ਕੀਤਾ ਜਾਵੇ।