ਮੋਗਾ 'ਚ ਕਾਵੜ ਲੈ ਕੇ ਪਹੁੰਚੇ ਕਾਵੜੀਏ, ਰੋਟਰੀ ਕਲੱਬ ਦੇ ਮੈਂਬਰਾਂ ਨੇ ਕੀਤਾ ਸਵਾਗਤ - Kavadi in Moga with Kavad - KAVADI IN MOGA WITH KAVAD
🎬 Watch Now: Feature Video
Published : Aug 3, 2024, 6:02 PM IST
ਮੋਗਾ : ਬੀਤੇ ਦਿਨ ਦੇਸ਼ ਭਰ 'ਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮੋਗਾ 'ਚ ਵੀ ਕਾਵੜੀਆਂ ਨੇ ਗੰਗਾ ਜਲ ਲੈ ਕੇ ਸ਼ਿਵਲਿੰਗ ਤੇ ਚੜ੍ਹਾਇਆ ਉਨ੍ਹਾਂ ਦਾ ਸਵਾਗਤ ਕਰਨ ਲਈ ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਦੁੱਧ ਪਾਣੀ ਅਤੇ ਫਲਾਂ ਦਾ ਲੰਗਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਵਿਜੇ ਮਦਾਨ ਨੇ ਦੱਸਿਆ ਕਿ ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਅੱਜ ਵੀ ਕਾਵੜੀਆਂ ਦੇ ਸਵਾਗਤ ਲਈ ਲੰਗਰ ਲਗਾਇਆ ਗਿਆ ਹੈ, ਹਰ ਸਾਲ ਕਾਵੜ ਇਕੱਠਾ ਕਰਨ ਲਈ ਕਾਵੜੀਏ ਜਾਂਦੇ ਹਨ। ਇਸ ਸਾਲ ਵੀ ਅਸੀਂ ਸਾਰਿਆਂ ਲਈ ਇਹੀ ਕਾਮਨਾ ਕਰਦੇ ਹਾਂ ਕਿ ਪ੍ਰਮਾਤਮਾ ਸਾਰਿਆਂ ਦੀ ਇੱਛਾ ਪੂਰੀ ਕਰੇ ਅਤੇ ਹਰ ਦਿਨ ਖੁਸ਼ੀਆਂ ਨਾਲ ਭਰੇ। ਜ਼ਿਕਰਯੋਗ ਹੈ ਕਿ ਇਸ ਮੌਕੇ ਸ਼ਹਿਰ ਵਿੱਚ ਕਾਵੜੀਆਂ ਵੱਲੋਂ ਭਗਵਾਨ ਸ਼ਿਵ ਦੇ ਨਾਮ ਦੇ ਜੈਕਾਰੇ ਲਾਏ ਗਏ ਅਤੇ ਭਗਤੀ ਗੀਤਾਂ ਉਤੇ ਝੁਮ ਕੇ ਖੁਸ਼ੀ ਜ਼ਾਹਿਰ ਕੀਤੀ ਗਈ। ਇਸ ਦੌਰਾਨ ਛੋਟੇ ਬੱਚੇ ਵੀ ਕਾਵੜੀਏ ਬਣੇ ਹੋਏ ਨਜ਼ਰ ਆਏ।