ਹਲਕਾ ਜ਼ੀਰਾ 'ਚ ਨਸ਼ੀਲੀਆਂ ਗੋਲੀਆਂ ਨੂੰ ਲੈ ਕੇ ਡਰੱਗ ਇੰਸਪੈਕਟਰ ਨੂੰ ਮਿਲੀ ਵੱਡੀ ਕਾਮਯਾਬੀ - Recovered drug pills - RECOVERED DRUG PILLS
🎬 Watch Now: Feature Video
Published : Jun 13, 2024, 11:26 AM IST
ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਕਸਬਾ ਮੱਖੂ 'ਚ STF ਤੇ ਡਰੱਗ ਇੰਸਪੈਕਟਰ ਫਿਰੋਜ਼ਪੁਰ ਨੂੰ ਗੁਪਤ ਸੂਚਨਾ ਮਿਲਣ 'ਤੇ ਮੱਖੂ ਦੇ ਰਹਿਣ ਵਾਲੇ ਭੀਮ ਠੁਕਰਾਲ ਦੇ ਘਰ ਅਤੇ ਗੋਦਾਮ ਵਿੱਚ ਰੈਡ ਕਰਕੇ 9 ਲੱਖ ਪ੍ਰੀ ਗਾਬਾਲੀਨ, ਕੈਪਸੂਲ 300mg ਅਤੇ 1430 ਟਰੈਮਾ ਡੋਲ ਗੋਲੀਆਂ ਬਾਰਾਮਦ ਹੋਈਆਂ। ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ ਦੀ ਕੁੱਲ ਕੀਮਤ 2 ਕਰੋੜ 76 ਲੱਖ ਦੱਸੀ ਜਾ ਰਹੀ ਹੈ ਜਿਸ ਦੀ ਜਾਣਕਾਰੀ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਨੇ ਦਿੱਤੀ ਹੈ। AIGSTF ਗੁਰਪਰੀਤ ਸਿੰਘ ਨੇ ਦੱਸਿਆ ਕਿ ਮੱਖੂ 'ਚ ਗੁਪਤ ਸੂਚਨਾ ਮਿਲਣ 'ਤੇ ਰੈਡ ਕਰਕੇ ਮੱਖੂ ਦੇ ਰਹਿਣ ਵਾਲੇ ਭੀਮ ਠੁਕਰਾਲ ਦੇ ਘਰ ਅਤੇ ਗੋਦਾਮ ਵਿੱਚ ਰੈਡ ਕੀਤੀ। ਉਨ੍ਹਾਂ ਕਿਹਾ ਕਿ ਇਸ ਨੂੰ ਮਾਣਯੋਗ ਕੋਰਟ ਵਿੱਚ ਪੇਸ਼ ਕਰਕੇ ਇਸਦਾ ਰਿਮਾਂਡ ਲਿਆ ਜਾਵੇਗਾ। ਜਾਣਕਾਰੀ ਮੁਤਾਬਕ ਇਹ ਮੋਗਾ, ਫਿਰੋਜ਼ਪੁਰ, ਤਰਨਤਾਰਨ ਸਪਲਾਈ ਕਾਰਦਾ ਸੀ।