ਤਰਨ ਤਾਰਨ ਪੁਲਿਸ ਨੇ ਨਸ਼ਿਆ ਖਿਲਾਫ ਚਲਾਇਆ ਆਪਰੇਸ਼ਨ ਈਗਲ, ਗੈਰ ਕਾਨੂੰਨੀ ਸਮੱਗਰੀ ਹੋਈ ਬਰਾਮਦ - Operation Eagle against drug - OPERATION EAGLE AGAINST DRUG
🎬 Watch Now: Feature Video
Published : Aug 8, 2024, 12:09 PM IST
ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ "ਆਪ੍ਰੇਸ਼ਨ ਈਗਲ" ਚਲਾਇਆ ਗਿਆ। ਤਰਨ ਤਾਰਨ ਵਿੱਚ ਵੱਡੇ ਪੱਧਰ 'ਤੇ 'ਆਪ੍ਰੇਸ਼ਨ ਈਗਲ-5" ਤਹਿਤ ਤਲਾਸ਼ੀ ਲਈ ਗਈ। ਇਹ "ਆਪ੍ਰੇਸ਼ਨ ਈਗਲ" ਗੌਰਵ ਤੂਰਾ ਐਸਐਸਪੀ ਤਰਨ ਤਾਰਨ ਦੀ ਮੌਜੂਦਗੀ ਵਿੱਚ ਕੀਤਾ ਗਿਆ ਹੈ। ਪੁਲਿਸ ਪਾਰਟੀ ਨੇ ਜ਼ਿਲ੍ਹੇ ਦੇ ਵੱਖ-ਵੱਖ ਨਸ਼ਾ ਤਸਕਰਾਂ ਦੇ ਠਿਕਾਣਿਆ ਉੱਤੇ ਘੇਰਾਬੰਦੀ ਕਰਕੇ ਵਿਸ਼ੇਸ਼ ਸਰਚ ਓਪਰੇਸ਼ਨ ਚਲਾਇਆ। ਇਸ ਦੌਰਾਨ ਤਰਨ ਤਾਰਨ ਪੁਲਿਸ ਵੱਲੋਂ ਕੁੱਲ 4 ਸਬ-ਡਵੀਜ਼ਨਾਂ ਵਿੱਚ 170 ਸ਼ੱਕੀ ਵਿਅਕਤੀਆਂ ਦੇ ਠਿਕਾਣਿਆ ਉੱਤੇ ਛਾਪੇਮਾਰੀ ਕੀਤੀ ਗਈ ਹੈ। "ਆਪ੍ਰੇਸ਼ਨ ਈਗਲ-5" ਨੂੰ ਜ਼ਿਲ੍ਹਾ ਤਰਨ ਤਾਰਨ ਵਿੱਚ ਵੱਡੇ ਪੈਮਾਨੇ 'ਤੇ ਚਲਾਇਆ ਗਿਆ ਹੈ, ਇਸ ਮੌਕੇਂ ਐਸ.ਐਸ.ਪੀ ਤਰਨ ਤਾਰਨ ਨਿੱਜੀ ਤੌਰ 'ਤੇ ਇਸ ਕਾਰਵਾਈ ਦੀ ਨਿਗਰਾਨੀ ਕੀਤੀ ਗਈ,ਜਿਸਦੇ ਨਤੀਜੇ ਵਜੋਂ ਕਾਫੀ ਸਮੱਗਰੀ ਵੀ ਪ੍ਰਾਪਤ ਹੋਈ।