ਪੰਥਕ ਭੂਚਾਲ ਉੱਤੇ ਸਿੱਖ ਬੁੱਧਜੀਵੀ ਨੇ ਦਿੱਤੇ ਆਪਣੇ ਵਿਚਾਰ, ਕਿਹਾ- ਵਲਟੋਹਾ 'ਤੇ ਹੋਵੇ ਸਖ਼ਤ ਕਾਰਵਾਈ - ACTION AGAINST VIRSA SINGH VALTOHA
🎬 Watch Now: Feature Video
Published : Oct 18, 2024, 2:52 PM IST
ਪੰਜਾਬ ਦੇ ਵਿੱਚ ਚੱਲ ਰਹੇ ਪੰਥਕ ਭੁਚਾਲ ਦੇ ਵਿਚਾਲੇ ਸਿੱਖ ਬੁੱਧੀਜੀਵੀਆਂ ਵੱਲੋਂ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਹਨ। ਲੁਧਿਆਣਾ ਵਿੱਚ ਸਿੱਖ ਬੁੱਧੀਜੀਵੀ ਡਾਕਟਰ ਅਨੁਰਾਗ ਸਿੰਘ ਨੇ ਕਿਹਾ ਹੈ ਕਿ ਵਿਰਸਾ ਸਿੰਘ ਵਲਟੋਹਾ ਵੱਲੋਂ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਉਸ ਦੇ ਖਿਲਾਫ ਸਖਤ ਐਕਸ਼ਨ ਸ਼੍ਰੋਮਣੀ ਕਮੇਟੀ ਨੂੰ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਆਈਟੀ ਵਿੰਗ ਸੀਨੀਅਰ ਅਕਾਲੀ ਆਗੂ ਸੁਖਬੀਰ ਬਾਦਲ ਦਾ ਹੈ ਅਤੇ ਇਸ ਦੇ ਵੱਲੋਂ ਵੀ ਵਲਟੋਹਾ ਦਾ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੇ ਲੀਡਰ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਰਹੇ ਹਨ ਪਰ ਉਨ੍ਹਾਂ ਨੇ ਪੰਥ ਦੇ ਮੁੱਦੇ ਕਦੇ ਪਾਰਲੀਮੈਂਟ ਵਿੱਚ ਨਹੀਂ ਰੱਖੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਥ ਵਿੱਚ ਸ਼ਾਮਿਲ ਕਾਲ਼ੀਆਂ ਭੇਡਾਂ ਉੱਤੇ ਕਾਰਵਾਈ ਕੀਤੀ ਜਾਵੇ।