ਤਰਨ ਤਾਰਨ ਵਿਖੇ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਘਰ 'ਚੋਂ ਕੀਤੀ ਲੱਖਾਂ ਦੀ ਲੁੱਟ, ਬਜ਼ੁਰਗਾਂ ਨੂੰ ਬਣਾਇਆ ਬੰਧਕ - ਤਰਨ ਤਾਰਨ ਚ ਚੋਰੀ ਦੀ ਘਟਨਾ
🎬 Watch Now: Feature Video
Published : Mar 8, 2024, 6:02 PM IST
ਤਰਨ ਤਾਰਨ : ਤਰਨ ਤਾਰਨ ਦੇ ਪਿੰਡ ਕੱਦ ਗਿੱਲ ਵਿਖੇ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੋ ਕੇ ਹਥਿਆਰਾਂ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਵੱਲੋਂ ਘਰ ਵਿੱਚੋਂ ਸੋਨੇ ਦੇ ਗਹਿਣੇ,2 ਬੰਦੂਕਾਂ,2 ਲੱਖ ਦੀ ਨਕਦੀ ਅਤੇ ਹੋਰ ਕੀਮਤੀ ਸਮਾਨ 'ਤੇ ਹੱਥ ਸਾਫ਼ ਕੀਤਾ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚੋਰ ਘਰ ਵਿੱਚ ਦੋ ਘੰਟਿਆਂ ਤੱਕ ਰਹਿ ਕੇ ਤਲਾਸ਼ੀ ਕਰਦੇ ਰਹੇ। ਚੋਰ ਘਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦਾ ਡੀ ਵੀ ਆਰ ਵੀ ਨਾਲ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੀ ਬਜ਼ੁਰਗ ਔਰਤ ਨੇ ਦੱਸਿਆ ਕਿ ਬੀਤੀ ਦੇਰ ਸਾਡੇ ਕਮਰੇ ਵਿੱਚ ਲਗਭੱਗ 6 ਲੁਟੇਰੇ ਦਾਖ਼ਲ ਹੋ ਗਏ ਅਤੇ ਮੇਰੇ ਪਤੀ ਦਾ ਗਲ ਘੁੱਟਣ ਲੱਗੇ ਅਤੇ ਕੁੱਟਮਾਰ ਕੀਤੀ ਸਾਡੇ ਕੋਲੋਂ ਸਮੈਕ ਦੀ ਮੰਗ ਕਰਨ ਲੱਗੇ ਅਸੀ ਕਿਹਾ ਅਸੀ ਅੰਮ੍ਰਿਤਧਾਰੀ ਹਾਂ ਅਸੀਂ ਅਜਿਹਾ ਕੰਮ ਨਹੀਂ ਕਰਦੇ ਅਤੇ ਸਾਡੀ ਪੇਟੀ ਵਿਚ ਪਈ ਰਫ਼ਲ ਪਿਸਤੌਲ ਪੈਸੇ ਅਤੇ ਸੋਨੇ ਦੇ ਗਹਿਣੇ ਲੈ ਕੇ ਉਹ ਫ਼ਰਾਰ ਹੋ ਗਏ। ਪਰਿਵਾਰ ਦੇ ਸਾਰੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਇਸ ਸਬੰਧੀ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।