ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਗਾਇਕ ਜੱਸੀ ਗਿੱਲ, ਵੀਡੀਓ - Jassie Gill Darbar Sahib
🎬 Watch Now: Feature Video
Published : Jan 25, 2024, 1:44 PM IST
ਅੰਮ੍ਰਿਤਸਰ: ਰੋਜ਼ਾਨਾ ਕਈ ਵੱਡੇ ਫਿਲਮੀ ਸਿਤਾਰੇ ਅਤੇ ਕਈ ਵੱਡੇ ਰਾਜਨੀਤਿਕ ਲੀਡਰ ਆਪਣੀ ਆਸਥਾ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚਦੇ ਹਨ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਉਸੇ ਤਰ੍ਹਾਂ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਵੀ ਵਿਦੇਸ਼ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਜ਼ਿਕਰਯੋਗ ਹੈ ਕਿ ਜੱਸੀ ਗਿੱਲ ਆਪਣੇ ਪੂਰੇ ਪਰਿਵਾਰ ਤੋਂ ਇਲਾਵਾ ਬੇਟੇ ਦੇ ਨਾਲ ਪਹਿਲੀ ਵਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਹਨ। ਇਸ ਦੌਰਾਨ ਉਹਨਾਂ ਕਿਹਾ ਕਿ ਦਰਬਾਰ ਸਾਹਿਬ ਅਜਿਹਾ ਅਸਥਾਨ ਹੈ, ਜਿੱਥੇ ਆ ਕੇ ਹਮੇਸ਼ਾ ਹੀ ਮਨ ਨੂੰ ਸ਼ਾਂਤੀ ਅਤੇ ਰੂਹ ਨੂੰ ਸਕੂਨ ਮਿਲਦਾ ਹੈ।