ਨਸ਼ੇ ਲਈ ਬਦਨਾਮ ਬਸਤੀਆਂ 'ਚ ਪਟਿਆਲਾ ਪੁਲਿਸ ਨੇ ਮਾਰੀ ਰੇਡ, ਸ਼ੱਕੀਆਂ ਦੇ ਘਰਾਂ ਦੀ ਲਈ ਤਲਾਸ਼ੀ - Patiala police - PATIALA POLICE
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/08-08-2024/640-480-22154869-344-22154869-1723103156480.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Aug 8, 2024, 1:23 PM IST
ਪੰਜਾਬ ਨੁੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਮੁਹਿਮ ਤਹਿਤ ਪਟਿਆਲਾ ਵਿਖੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਵੱਧੇ ਪੱਧਰ 'ਤੇ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ 40 ਦੇ ਕਰੀਬ ਹੋਟ ਸਪੋਟ ਏਰੀਏ ਫਾਈਨਲ ਕੀਤੇ ਗਏ ਸਨ ਜਿਨਾਂ ਉੱਤੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਨਸ਼ੇ ਲਈ ਪੰਜਾਬ ਦੇ ਲੋਕਾਂਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਤੇ ਇਸ ਦੇ ਅਵੇਅਰਨੈਸ ਕੈਂਪ ਵੀ ਚਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਲੈਂਦਾ ਹੈ, ਮਜਬੂਰੀ ਨਹੀਂ ਉਹਨਾਂ ਦੇ ਪਰਿਵਾਰਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਂਦੀ ਹੈ ਤੇ ਜੇਕਰ ਉਹ ਨਸ਼ਾ ਜਿਆਦਾ ਮਤਲਬ ਲੈਂਦਾ ਤਾਂ ਉਸ ਨੂੰ ਡੀ ਅਡਿਕਸ਼ਨ ਸੈਂਟਰ ਭੇਜਿਆ ਜਾਂਦਾ ਹੈ। ਨਸ਼ੇ ਦੇ ਉੱਪਰ ਗੱਲ ਕਰਦੇ ਆ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਸਮੱਗਲਰਾਂ ਬਾਰੇ ਪੰਜਾਬ ਪੁਲਿਸ ਨੂੰ, ਪਟਿਆਲਾ ਪੁਲਿਸ ਨੂੰ ਦੱਸਦਾ ਹੈ ਤਾਂ ਅਸੀਂ ਉਸ ਦੀ ਪਛਾਣ ਨੂੰ ਗੁਪਤ ਰੱਖ ਕੇ ਕਾਰਵਾਈ ਕਰਾਂਗੇ । ਉਨ੍ਹਾਂ ਨਾਲ ਹੀ ਕਿਹਾ ਕਿ ਜਿਹੜੇ ਵੀ ਤਸਕਰ ਨੈ ਨਸ਼ੇ ਦੇ ਪੈਸੇ ਤੋਂ ਪ੍ਤੱਰਾਪਰਟੀ ਬਣਾਈ ਹੈ ਉਸ ਦੀ ਜ਼ਮੀਨ ਜ਼ਬਤ ਹੋਵੇਗੀ ਅਤੇ ਕੋਈ ਵੀ ਉਸ ਨੂੰ ਵੇਚ ਜਾਂ ਰੀਦ ਨਹੀਂ ਸਕੇਗਾ।