ਘਰ 'ਚ ਕੀਤੀ ਜਾ ਰਹੀ ਸੀ ਅਫੀਮ ਦੀ ਨਜਾਇਜ਼ ਖੇਤੀ, ਬੂਟਿਆਂ ਸਣੇ ਪੁਲਿਸ ਨੇ 2 ਮੁਲਜ਼ਮ ਕੀਤੇ ਗ੍ਰਿਫ਼ਤਾਰ - Opium plants planted - OPIUM PLANTS PLANTED
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/24-03-2024/640-480-21059879-361-21059879-1711252258749.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Mar 24, 2024, 9:42 AM IST
ਸ੍ਰੀ ਮੁਕਤਸਰ ਸਾਹਿਬ: ਸਰਕਾਰ ਵੱਲੋਂ ਮਨਾਹੀ ਦੇ ਬਾਵਜੂਦ ਅਫੀਮ ਦੀ ਨਜਾਇਜ਼ ਖੇਤੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਲੋਕ ਘਰਾਂ ਵਿੱਚ ਪੋਸਤ ਦੇ ਬੂਟੇ ਲਗਾਅ ਰਹੇ ਹਨ।ਇਸ ਤਹਿਤ ਕਾਰਵਾਈ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਉਤੇ ਅਫੀਮ ਦੀ ਖੇਤ ਕਰਨ ਦੇ ਮਾਮਲੇ 'ਚ ਕਾਬੂ ਕੀਤਾ ਹੈ। ਇਹ ਦੋਵੇਂ ਮਾਮਲੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਵਾਦੀਆ ਤੇ ਕੋਟਭਾਈ ਨਾਲ ਸਬੰਧਤ ਹਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਕੋਟਭਾਈ ਦੀ ਥਾਣਾ ਮੁਖੀ ਦੀਪਿਕਾ ਰਾਣੀ ਨੇ ਦੱਸਿਆ ਕਿ ਗੁਪਤ ਸੁਚਨਾ ਦੇ ਅਧਾਰ 'ਤੇ ਕਾਰਵਈ ਕਰਦਿਆਂ ਉਹਨਾਂ ਨੇ ਬੁਟਿਆਂ ਸਣੇ ਹੀ ਦੋ ਵਿਅਕਤੀ ਕਾਬੂ ਕੀਤੇ ਹਨ। ਇਸ ਦੌਰਾਨ ਪਹਿਲਾ ਮਾਮਲਾ ਪਿੰਡ ਵਾਦੀਆ ਵਿਖੇ ਸਾਹਮਣੇ ਆਇਆ ਜਿੱਥੇ ਮਲਕੀਤ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਘਰ ਵਿੱਚ ਪੋਸਤ ਦੇ ਬੂਟੇ ਲਗਾਏ ਹੋਏ ਸਨ। ਇਹਨਾਂ ਕੋਲੋਂ ਪੁਲਿਸ ਨੇ 4 ਕਿਲੋ ਪੋਸਤ ਦੇ ਬੂਟੇ ਮਿਲੇ,ਤਾਂ ਉਥੇ ਹੀ ਦੁਜੇ ਮਾਮਲੇ ਵਿੱਚ ਕੁਲਦੀਪ ਸਿੰਘ ਨਾਮ ਦੇ ਵਿਅਕਤੀ ਤੋਂ 5 ਕਿੱਲੋਂ ਪੋਸਤ ਦੇ ਬੂਟੇ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਹੁਣ ਜਾਂਚ ਕੀਤੀ ਜਾਵੇਗੀ ਕਿ ਇਹ ਪੋਸਤ ਘਰੇਲੂ ਇਸਤਮਾਲ ਲਈ ਸੀ ਜਾਂ ਫਿਰ ਵੇਚਣ ਲਈ।