ਵੋਟਰਾਂ ਨੂੰ ਜਾਗਰੂਕ ਕਰਨ ਲਈ ਹੈਰੀਟੇਜ ਸਟਰੀਟ 'ਚ ਟਰਾਂਸਜੈਂਡਰਾਂ ਦੀ ਰੈਲੀ, ਦਿੱਤਾ ਖਾਸ ਸੁਨੇਹਾ - lok sabha election 2024 - LOK SABHA ELECTION 2024
🎬 Watch Now: Feature Video
Published : Apr 16, 2024, 6:49 PM IST
ਅੰਮ੍ਰਿਤਸਰ: ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਆਮ ਲੋਕ ਵੀ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਪੱਬਾਂ ਭਾਰ ਨਜ਼ਰ ਆ ਰਹੇ ਨੇ ਹਨ।ਅਜਿਹਾ ਹੀ ਨਜ਼ਾਰਾ ਅੰਮ੍ਰਿਤਸਰ 'ਚ ਵੇਖਣ ਨੂੰ ਮਿਲਿਆ ਜਿੱਥੇ ਕਿ ਕਿੰਨਰ ਸਮਾਜ ਵੱਲੋਂ ਜਾਗੋ ਕੱਢਕੇ ਵੋਟਰਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਗਿਆ। ਉਨਾਂ ਆਖਿਆ ਕਿ ਪਹਿਲਾਂ ਸਾਡੇ ਵੱਲ ਕਿਸੇ ਨੇ ਕਦੇ ਧਿਆਨ ਹੀ ਨਹੀਂ ਦਿੱਤਾ ਪਰ 2014 ਆਏ ਅਦਾਲਤ ਦੇ ਫੈਸਲੇ ਤੋਂ ਬਾਅਦ ਸਾਨੂੰ ਵੀ ਆਪਣੇ ਹੱਕ ਮਿਲੇ ਹਨ। ਇਸੇ ਲਈ ਅਸੀਂ ਵੀ ਆਪਣੇ ਮਨਪਸੰਦ ਉਮੀਦਵਾਰ ਨੂੰ ਆਪਣੀ ਕੀਮਤੀ ਵੋਟ ਪਾਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਕਿੰਨਰ ਭਾਈਚਾਰੇ ਨੂੰ ਵੋਟ ਬਣਵਾਉਣ ਸਮੇਂ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਲਈ ਬਹੁਤੀ ਖੱਜਲ-ਖੁਆਰੀ ਹੋਣ ਕਾਰਨ ਕਿੰਨਰ ਭਾਈਚਾਰੇ ਦੇ ਲੋਕ ਆਪਣੀ ਵੋਟ ਹੀ ਨਹੀਂ ਬਣਾ ਪਾਉਂਦੇ। ਉੱਥੇ ਹੀ ਦੂਜੇ ਪਾਸੇ ਸਮਾਜਿਕ ਸੁਰੱਖਿਆ ਅਧਿਕਾਰੀ ਮੀਨਾ ਦੇਵੀ ਨੇ ਆਖਿਆ ਕਿ ਸਾਨੂੰ ਸਭ ਨੂੰ ਆਪਣੇ-ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।