CISF ਜਵਾਨ ਕੁਲਵਿੰਦਰ ਕੌਰ ਦੇ ਪਰਿਵਾਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਦਿੱਤਾ ਸਮਰਥਨ - Kangana Ranaut Slap Case - KANGANA RANAUT SLAP CASE
🎬 Watch Now: Feature Video
Published : Jun 9, 2024, 7:53 AM IST
ਕਪੂਰਥਲਾ: ਸੀ.ਆਈ.ਐੱਸ.ਐਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਅਤੇ ਕੰਗਨਾ ਰਣੌਤ ਦਾ ਥੱਪੜ ਮਾਮਲਾ ਇਸ ਕਦਰ ਭਖਿਆ ਹੋਇਆ ਹੈ ਕਿ ਦੇਸ਼ ਭਰ ਵਿੱਚ ਇਸ ਦੀ ਚਰਚਾ ਹਰ ਘਰ ਘਰ ਵਿੱਚ ਹੋ ਰਹੀ ਹੈ। ਇਸ ਦੌਰਾਨ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਵੀ ਕੁਲਵਿੰਦਰ ਕੌਰ ਦੇ ਪਰਿਵਾਰ ਦਾ ਜੰਮਕੇ ਸਾਥ ਦੇ ਰਹੀਆਂ ਹਨ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਕੁਝ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਪਰਿਵਾਰ ਦੇ ਕੋਲ ਪਹੁੰਚੀਆਂ ਅਤੇ ਉਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਦੌਰਾਨ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਨੇ ਜੋ ਵੀ ਕੀਤਾ ਹੈ ਉਹ ਉਸਨੇ ਆਪਣਾ ਫਰਜ ਸਮਝ ਕੇ ਆਪਣੀ ਡਿਊਟੀ ਨਿਭਾਈ ਹੈ ਅਤੇ ਕੰਗਨਾ ਰਣੌਤ ਨੂੰ ਇਸ ਤੋਂ ਵਧੀਆ ਜਵਾਬ ਹੋਰ ਨਹੀਂ ਮਿਲ ਸਕਦਾ। ਉਹਨਾਂ ਕਿਹਾ ਕਿ ਜੇਕਰ ਕੁਲਵਿੰਦਰ ਕੌਰ ਦੇ ਨਾਲ ਸਰਕਾਰ ਕੋਈ ਧੱਕਾ ਕਰਦੀ ਹੈ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਐਕਸ਼ਨ ਕੀਤਾ ਜਾਵੇਗਾ।