ਪਰਮਿੰਦਰ ਢੀਂਡਸਾ ਦਾ 'ਆਪ' ਪਾਰਟੀ ਉੱਤੇ ਸਿਆਸੀ ਤੰਜ, ਕਿਹਾ- ਲੋਕ ਸਭਾ ਚੋਣਾਂ 'ਚ ਵੋਟਰ ਉਤਾਰਨਗੇ ਸੱਤਾ ਦਾ ਨਸ਼ਾ - AAP party
🎬 Watch Now: Feature Video


Published : Mar 18, 2024, 3:26 PM IST
ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਸੀਐੱਮ ਮਾਨ ਦੇ ਗੜ੍ਹ ਸੰਗਰੂਰ ਵਿੱਚ ਹੀ ਲੋਕ ਸਭਾ ਚੋਣਾਂ ਅੰਦਰ ਆਮ ਆਦਮੀ ਪਾਰਟੀ ਤੀਜੇ ਨੰਬਰ ਉੱਤੇ ਆਵੇਗੀ। ਢੀਂਡਸਾ ਮੁਤਾਬਿਕ ਉਹ ਆਪਣੀ ਪਾਰਟੀ ਤੋਂ ਨਰਾਜ਼ ਸੀ ਅਤੇ ਹੁਣ ਆਪਣੀ ਪਾਰਟੀ ਵਿੱਚ ਹੀ ਵਾਪਸ ਆ ਗਏ ਹਨ ਨਾ ਕਿ ਕਿਸੇ ਹੋਰ ਪਾਰਟੀ ਵਿੱਚ ਗਏ। ਢੀਂਡਸਾ ਮਿਤਾਬਿਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਆਪਣੇ ਵਿੱਚ ਸ਼ਾਮਿਲ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ।
ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਆਮ ਨਹੀਂ ਖਾਸ ਪਾਰਟੀ ਬਣ ਚੁੱਕੀ ਹੈ ਅਤੇ ਇਹਨਾਂ ਨੇ ਜਾਂ ਤਾਂ ਆਪਣੇ ਕੈਬਿਨਟ ਮੰਤਰੀ ਜਾਂ ਫਿਰ ਕਲਾਕਾਰਾਂ ਨੂੰ ਦਿੱਤੀਆਂ ਟਿਕਟਾਂ ਹਨ। ਟਿਕਟਾਂ ਦੀ ਵੰਡ ਸਮੇਂ ਕਿਸੇ ਵੀ ਵਰਕਰ ਦੀ ਯਾਦ ਇਨ੍ਹਾਂ ਨੂੰ ਨਹੀਂ ਆਈ।