ਗੜ੍ਹਸ਼ੰਕਰ ਦੇ ਪਿੰਡ ਸਦਰਪੁਰ 'ਚ ਧੜੱਲੇ ਨਾਲ ਹੋ ਰਹੀ ਨਜਾਇਜ਼ ਮਾਈਨਿੰਗ, ਬੇਖਬਰ ਪ੍ਰਸ਼ਾਸਨ - ਹੁਸ਼ਿਆਰਪੁਰ ਚ ਨਜਾਇਜ਼ ਮਾਈਨਿੰਗ
🎬 Watch Now: Feature Video
Published : Feb 18, 2024, 1:21 PM IST
ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋ ਮਾਈਨਿੰਗ ਮਾਫ਼ੀਆ ਤੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਸ਼ਿਕੰਜਾ ਕਸਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਜ਼ਮੀਨੀ ਪੱਧਰ ਦੇ ਉੱਪਰ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਧੜੱਲੇ ਨਾਲ ਜਾਰੀ ਹੈ। ਜਦੋਂ ਪਤੱਰਕਾਰਾਂ ਵੱਲੋਂ ਗੜ੍ਹਸ਼ੰਕਰ ਦੇ ਨੰਗਲ ਰੋਡ 'ਤੇ ਪਿੰਡ ਸਦਰਪੁਰ ਦਾ ਦੌਰਾ ਕੀਤਾ ਗਿਆ ਤਾਂ ਕੰਡੀ ਕਨਾਲ ਨਹਿਰ ਦੇ ਨਜ਼ਦੀਕ 15 ਏਕੜ ਦੇ ਕਰੀਬ 15 ਤੋਂ 20 ਫੁੱਟ ਤੱਕ ਦੀ ਨਜਾਇਜ਼ ਮਾਈਨਿੰਗ ਕੀਤੀ ਹੋਈ ਹੈ। ਪਿੰਡ ਸਦਰਪੁਰ ਦੇ ਵਿੱਚ ਕੀਤੀ ਗਈ ਗ਼ੈਰਕਾਨੂੰਨੀ ਮਾਈਨਿੰਗ ਵਾਰੇ ਇਲਾਕੇ ਦੇ ਲੋਕਾਂ ਦੇ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਉੱਥੇ ਹੀ ਲੋਕਾਂ ਦਾ ਆਰੋਪ ਹੈ ਕਿ ਇਹ ਗੈਰ ਕਾਨੂੰਨੀ ਮਾਈਨਿੰਗ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ ਅਤੇ ਵਿਭਾਗ ਕੁੰਭਕਰਨੀ ਨੀਂਦ ਸੁਤਾ ਪਿਆ ਹੈ। ਉੱਥੇ ਹੀ ਇਸ ਸਬੰਧ ਦੇ ਵਿੱਚ ਜੇਈ ਅਨਮੋਲ ਕੁਮਾਤ ਨੇ ਮੰਨਿਆ ਕਿ ਪਿੰਡ ਸਦਰਪੁਰ ਦੇ ਵਿੱਚ 15 ਏਕੜ ਦੇ ਕਰੀਬ ਗੈਰ ਕਾਨੂੰਨੀ ਮਾਈਨਿੰਗ ਕੀਤੀ ਹੋਈ ਹੈ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਹੁਣ ਦੇਖਣਾ ਹੋਵੇਗਾ ਕਿ ਇਸ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਉੱਪਰ ਮਾਈਨਿੰਗ ਵਿਭਾਗ ਕੀ ਕਾਰਵਾਈ ਕਰਦਾ ਹੈ।