ਹਰਸਿਮਰਤ ਕੌਰ ਨੇ 'ਆਪ' ਸਰਕਾਰ 'ਤੇ ਕੱਸਿਆ ਵਿਅੰਗ, ਕਿਹਾ- ਆਪਸ 'ਚ ਮਿਲੇ ਹੋਏ ਨੇ 'ਆਪ' ਤੇ ਕਾਂਗਰਸੀ, ਪੰਜਾਬ ਦੀ ਜਨਤਾ ਨੂੰ ਕਰ ਰਹੇ ਨੇ ਗੁੰਮਰਾਹ - Big statement of Harsimrat Kaur - BIG STATEMENT OF HARSIMRAT KAUR
🎬 Watch Now: Feature Video
Published : May 21, 2024, 9:19 AM IST
ਮਾਨਸਾ : ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ 'ਆਮ' ਪਾਰਟੀ, ਕਾਂਗਰਸ ਅਤੇ ਭਾਜਪਾ ਤਿੰਨੋਂ ਪਾਰਟੀਆਂ ਹੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਦਨਾਮ ਕਰਕੇ ਖ਼ਤਮ ਕਰਨ ਦੀ ਸਾਜਿਸ਼ ਰਚ ਰਹੀਆਂ ਹਨ। ਨਰਿੰਦਰ ਮੋਦੀ ਪਹਿਲਾਂ ਪੰਜਾਬ ਵਿੱਚ ਐਸਵਾਈਐਲ ਨਹਿਰ ਦੇ ਲਈ ਦਬਾਅ ਪਾ ਰਹੇ ਹਨ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਦੇ ਇਸ਼ਾਰੇ ਤੇ ਨਹਿਰੀ ਪਟਵਾਰੀਆਂ ਨੂੰ ਪੰਜਾਬ ਦੇ 100 ਫੀਸਦੀ ਪਾਣੀ ਹੋਣ ਦੀ ਝੂਠੀ ਰਿਪੋਰਟ ਬਣਾਉਣ ਦੇ ਲਈ ਕਹਿ ਰਹੇ ਹਨ। ਭਗਵੰਤ ਮਾਨ ਪਹਿਲਾਂ ਬਾਦਲ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਤੰਜ ਕਸਦੇ ਸਨ, ਪਰ ਅੱਜ ਮੁੱਖ ਮੰਤਰੀ ਹਰ ਥਾਂ ਚਾਰ ਗੁਣਾ ਸੁਰੱਖਿਆ ਦਾ ਕਾਫਲਾ ਲੈ ਕੇ ਘੁੰਮਦੇ ਹਨ ਅਤੇ ਉਹਨਾਂ ਦੇ ਪਰਿਵਾਰ ਕੋਲ ਵੀ ਦੁੱਗਣੀ ਸੁਰੱਖਿਆ ਹੈ। ਬਠਿੰਡਾ ਚ ਹਰਸਿਮਰਤ ਕੌਰ ਨੇ ਕਿਹਾ ਕਿ ਆਪਸ 'ਚ ਮਿਲੇ ਹੋਏ ਨੇ 'ਆਪ' ਅਤੇ ਕਾਂਗਰਸ ਨੇਤਾ