ਗੜ੍ਹਸ਼ੰਕਰ ਦੇ ਪਿੰਡ ਗੜ੍ਹੀ ਮੰਟੋ 'ਚ ਕਣਕ ਨੂੰ ਲੱਗੀ ਅੱਗ, ਕਿਸਾਨਾ ਦਾ ਪ੍ਰਸ਼ਾਸਨ ਪ੍ਰਤੀ ਰੋਸ - Wheat burnd in garhshankar

🎬 Watch Now: Feature Video

thumbnail

By ETV Bharat Punjabi Team

Published : Apr 29, 2024, 10:19 AM IST

ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਮੰਟੋ ਦੇ ਖੇਤਾਂ ਵਿਚੋਂ ਲੰਘਦੀ ਬਿਜਲੀ ਦੀ ਸਪਲਾਈ ਵਾਲੀ ਲਾਈਨ ਚੋਂ ਚੰਗਿਆੜੇ ਡਿੱਗਣ ਨਾਲ ਅੱਗ ਲੱਗਣ ਨਾਲ ਕਿਸਾਨਾਂ ਦੀ 6 ਏਕੜ ਕਣਕ ਸੜ ਕੇ ਸੁਆਹ ਹੋ ਗਈ। ਇਸ ਤੋਂ ਬਾਅਦ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬਿਤੇ ਦਿਨ ਗੜ੍ਹਸ਼ੰਕਰ ਦੇ ਪਿੰਡ ਗੜ੍ਹੀ ਮੰਟੋ ਦੇ ਦਿਲਬਾਗ ਸਿੰਘ ਪੁੱਤਰ ਮੰਗਤਾ,ਜੁਝਾਰ ਸਿੰਘ ਪੁੱਤਰ ਕੁੰਦਨ, ਜੱਸੀ ਦੀ ਸ਼ਾਰਟ ਸਰਕਟ ਹੋਣ ਦੇ ਨਾਲ ਕਣਕ ਨੂੰ ਅੱਗ ਲੱਗ ਗਈ, ਜਿਸਦੀ ਸੂਚਨਾ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਦਿੱਤੀ ਗਈ, ਪਰ ਫਾਇਰ ਬ੍ਰਿਗੇਡ ਅਧਿਕਾਰੀ ਮੌਕੇ 'ਤੇ ਦੇਰੀ ਨਾਲ ਪਹੁੰਚੇ । ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਵੱਧ ਹੋ ਗਿਆ। ਇਸ ਮੌਕੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਪੁਰਾਣੀਆਂ ਤਾਰਾਂ ਦੀ ਸੁਚਨਾਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਦਿੱਤੀ ਸੀ ਪਰ ਉਹਨਾਂ ਵਲੋਂ ਕੋਈ ਗੌਰ ਨਹੀਂ ਕੀਤਾ ਗਿਆ। ਜਿਸ ਕਾਰਨ ਅੱਜ ਇਹ ਹਾਦਸਾ ਹੋਇਆ ਹੈ। ਨਾਲ ਹੀ ਉਹਨਾਂ ਕਿਹਾ ਕਿ ਬ੍ਰਿਗੇਡ ਅਧਿਕਾਰੀ ਵੀ ਮੌਕੇ 'ਤੇ ਦੇਰੀ ਨਾਲ ਪਹੁੰਚੇ। ਜਿਸ ਕਾਰਨ ਲੋਕਾਂ ਨੇ ਆਪ ਮੁਹਾਰੇ ਹੋ ਕੇ ਹੀ ਅੱਗ 'ਤੇ ਕਾਬੂ ਪਾਇਆ। ਉਥੇ ਹੀ ਰੋਸ ਪ੍ਰਗਟਾਉਂਦੇ ਹੋਏ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.