ਫਿਰੋਜ਼ਪੁਰ ਦੇ ਮੱਖੂ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮੱਸਿਆ 'ਤੇ ਜਾ ਰਹੇ ਪਿਓ ਪੁੱਤ ਦੀ ਹੋਈ ਮੌਤ - Road Accident - ROAD ACCIDENT
🎬 Watch Now: Feature Video
Published : Apr 10, 2024, 6:19 PM IST
ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੋਗਾ ਮੱਖੂ ਰੋਡ 'ਤੇ ਪਿੰਡ ਪੀਰ ਮੁਹੰਮਦ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬਲਵਿੰਦਰ ਸਿੰਘ (36 ਸਾਲਾ) ਅਤੇ ਗੁਰਵਿੰਦਰ ਸਿੰਘ (18 ਸਾਲਾ) ਵਾਸੀ ਪਿੰਡ ਬੁੱਲੇ ਤਹਿਸੀਲ ਜ਼ੀਰਾ ਵਜੋਂ ਹੋਈ ਹੈ। ਇਸ ਦੌਰਾਨ ਮੌਕੇ ਤੇ ਪਹੁੰਚੀ ਐਸ ਐਸ ਐਫ ਦੀ ਟੀਮ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਲਵਿੰਦਰ ਸਿੰਘ ਆਪਣੇ ਪੁੱਤਰ ਗੁਰਵਿੰਦਰ ਸਿੰਘ ਨਾਲ ਮੱਸਿਆ ਤੇ ਰਸਦ ਚੜਾਉਣ ਲਈ ਜਾ ਰਹੇ ਸਨ ਕਿ ਰਸਤੇ ਵਿੱਚ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਦੌਰਾਨ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ।