ETV Bharat / state

ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਕਿਹੜੇ ਅਤੇ ਕਿੰਨੇ ਮਤੇ ਲਿਆਂਦੇ? ਜਾਣੋ ਕਿਹੜਾ ਮਤਾ ਸਭ ਤੋਂ ਜ਼ਰੂਰੀ? - SRI MUKTSAR SAHIB DECLARATION

ਜੈਕਾਰਿਆਂ ਦੀ ਗੂੰਜ ਵਿਚ ਪੰਥ ਦੀ ਨਵੀਂ ਸੂਬਾਈ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਗਠਨ

SRI MUKTSAR SAHIB DECLARATION
ਅੰਮ੍ਰਿਤਪਾਲ ਦੀ ਪਾਰਟੀ ਨੇ ਕਿਹੜੇ-ਕਿਹੜੇ ਅਤੇ ਕਿੰਨੇ ਮਤੇ ਲਿਆਂਦੇ? (ETV Bharat)
author img

By ETV Bharat Punjabi Team

Published : Jan 14, 2025, 6:16 PM IST

ਸ੍ਰੀ ਮੁਕਤਸਰ ਸਾਹਿਬ: ਅੱਜ ਜਿੱਥੇ ਸਿੱਖ ਪੰਥ ਨੂੰ ਇੱਕ ਨਵੀਂ ਪਾਰਟੀ ਮਿਲੀ ਹੈ। ਉੱਥੇ ਹੀ ਇਸ ਪਾਰਟੀ ਵੱਲੋਂ ਕੁੱਝ ਮਤਿਆਂ ਦਾ ਐਲਾਨ ਵੀ ਕੀਤਾ ਗਿਆ।

ਮਤਾ ਨੰ.1. ਸੂਬਾਈ ਪਾਰਟੀ ਦੀ ਸਥਾਪਨਾ

ਦਸਮ ਪਾਤਸ਼ਾਹ ਕਲਗੀਧਰ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਚਾਲੀ ਮੁਕਤਿਆਂ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਅੱਜ ਦਾ ਇਹ ਇਤਿਹਾਸਕ ਇਕੱਠ ਜੈਕਾਰਿਆਂ ਦੀ ਗੂੰਜ ਵਿਚ ਪੰਜਾਬ ਦੀ ਭਲਾਈ ਲਈ ਪੰਥ ਦੀ ਨਵੀਂ ਸੂਬਾਈ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਗਠਨ ਕਰਨ ਦਾ ਐਲਾਨ ਕਰਦਿਆਂ ਮਾਣ ਮਹਿਸੂਸ ਕਰਦਾ ਹੈ। ਅੱਜ ਦਾ ਇਹ ਇਕੱਠ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਅਕਾਲੀ ਦਲ (ਵਾਰਿਸ ਪੰਜਾਬ ਦਾ) ਦਾ ਮੁਖ ਸੇਵਾਦਾਰ ਲਾਉਣ ਵਿਚ ਮਾਣ ਮਹਿਸੂਸ ਕਰਦਾ ਹੈ । ਆਉਣ ਵਾਲੇ ਸਮੇਂ ਵਿਚ ਪਾਰਟੀ ਦੇ ਰੈਗੂਲਰ ਪ੍ਰਧਾਨ ਦੀ ਚੋਣ ਤੱਕ ਇਸ ਰਾਜਸੀ ਜਮਾਤ ਦੀ ਅਗਵਾਈ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਕਰੇਗੀ, ਜਿਸਦੇ ਹੇਠ ਲਿਖੇ ਮੈਂਬਰ ਹੋਣਗੇ:

  1. ਬਾਪੂ ਤਰਸੇਮ ਸਿੰਘ
  2. ਭਾਈ ਸਰਬਜੀਤ ਸਿੰਘ ਖਾਲਸਾ
  3. ਭਾਈ ਅਮਰਜੀਤ ਸਿੰਘ
  4. ਭਾਈ ਹਰਭਜਨ ਸਿੰਘ ਤੁੜ
  5. ਭਾਈ ਸੁਰਜੀਤ ਸਿੰਘ

ਇਹ ਕਾਰਜਕਾਰੀ ਕਮੇਟੀ ਨਵੀਂ ਬਣੀ ਪਾਰਟੀ ਦਾ ਜਥੇਬੰਦਕ ਢਾਂਚਾ ਉਸਾਰਨ ਲਈ ਬਣਨ ਵਾਲੀਆਂ ਸਬ- ਕਮੇਟੀਆਂ ਦੀ ਨਿਗਰਾਨੀ ਕਰੇਗੀ ਅਤੇ ਜਥੇਬੰਦਕ ਕਾਰਵਾਈਆਂ ਨੂੰ ਚਲਾਏਗੀ।

SRI MUKTSAR SAHIB DECLARATION
ਅੰਮ੍ਰਿਤਪਾਲ ਦੀ ਪਾਰਟੀ ਨੇ ਕਿਹੜੇ-ਕਿਹੜੇ ਅਤੇ ਕਿੰਨੇ ਮਤੇ ਲਿਆਂਦੇ? (ETV Bharat)

ਮਤਾ ਨੰ.2. ਭਰਤੀ ਕਮੇਟੀ ਕਾਰਜਕਾਰੀ

ਕਮੇਟੀ ਦੀ ਅਗਵਾਈ ਵਿਚ ਇਕ ਸੱਤ-ਮੈਂਬਰੀ ਭਰਤੀ ਕਮੇਟੀ ਬਣਾਈ ਜਾਂਦੀ ਹੈ, ਜਿਸ ਦੇ ਹੇਠ ਲਿਖੇ ਮੈਂਬਰ ਹੋਣਗੇ। ਇਹ ਸਬ-ਕਮੇਟੀ ਅਗਲੇ ਤਿੰਨ ਮਹੀਨਿਆਂ ਵਿਚ ਪਾਰਟੀ ਦੇ ਨਵੇਂ ਮੈਂਬਰਾਂ ਦੀ ਭਰਤੀ ਕਰੇਗੀ, ਭਰਤੀ ਹੋਏ ਮੈਬਰਾਂ ਪਿੱਛੇ ਡੈਲੀਗੇਟ ਚੁਣੇਗੀ ਅਤੇ ਵਿਸਾਖੀ ਉੱਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਕ ਡੈਲੀਗੇਟ ਇਜਲਾਸ ਸੱਦ ਕੇ ਪਾਰਟੀ ਦੇ ਨਵੇਂ ਪ੍ਰਧਾਨ ਅਤੇ ਹੋਰ ਅਹੁੱਦੇਦਾਰਾਂ ਦੀ ਚੋਣ ਕਰਵਾਏਗੀ।

  1. ਸ. ਹਰਪ੍ਰੀਤ ਸਿੰਘ ਸਮਾਧਭਾਈ
  2. ਸ. ਨਰਿੰਦਰ ਸਿੰਘ ਨਾਰਲੀ
  3. ਸ. ਚਰਨਦੀਪ ਸਿੰਘ ਭਿੰਡਰ
  4. ਸ. ਦਵਿੰਦਰ ਸਿੰਘ ਹਰੀਏਵਾਲ
  5. ਸ. ਸੰਦੀਪ ਸਿੰਘ ਰੁਪਾਲੋਂ
  6. ਸ. ਹਰਪ੍ਰੀਤ ਸਿੰਘ
  7. ਸ. ਕਾਬਲ ਸਿੰਘ

ਮਤਾ ਨੰ.3. ਸੰਵਿਧਾਨ ਘੜਨੀ ਅਤੇ ਏਜੰਡਾ ਕਮੇਟੀ

ਕਾਰਜਕਾਰੀ ਕਮੇਟੀ ਇਕ ਸੰਵਿਧਾਨ ਘੜਨੀ ਅਤੇ ਏਜੰਡਾ ਕਮੇਟੀ ਦਾ ਵੀ ਐਲਾਨ ਕਰਦੀ ਹੈ, ਜੋ ਵਿਸਾਖੀ ਤੱਕ ਆਪ ਅਤੇ ਹੋਰ ਮਾਹਿਰਾਂ ਦੀ ਸਲਾਹ ਨਾਲ ਪਾਰਟੀ ਦਾ ਸੰਵਿਧਾਨ, ਏਜੰਡਾ, ਨੀਤੀ ਪ੍ਰੋਗਰਾਮ ਅਤੇ ਅਨੁਸ਼ਾਸਨ ਆਦਿ ਤੈਅ ਕਰੇਗੀ। ਇਹ ਕਮੇਟੀ ਕਾਰਜਕਾਰੀ ਕਮੇਟੀ ਨੂੰ ਪਾਰਟੀ ਦਾ ਜਥੇਬੰਦਕ ਢਾਂਚਾ ਉਸਾਰਨ ਅਤੇ ਹੋਰ ਸਰਗਰਮੀਆਂ ਚਲਾਉਣ ਕਈ ਸਲਾਹ ਦੇਵੇਗੀ। ਕਮੇਟੀ ਮੈਂਬਰਾਂ ਦੇ ਨਾਂ:

  1. ਭਾਈ ਹਰਿਸਿਮਰਨ ਸਿੰਘ
  2. ਸ. ਸਰਬਜੀਤ ਸਿੰਘ ਸੋਹਲ
  3. ਡਾ. ਭਗਵਾਨ ਸਿੰਘ
  4. ਸ. ਬਲਜੀਤ ਸਿੰਘ ਖਾਲਸਾ
  5. ਸ. ਬਾਬੂ ਸਿੰਘ ਬਰਾੜ

ਇਸ ਕਮੇਟੀ ਵਿਚ ਪੰਜਾਬ ਤੋਂ ਬਾਹਰ ਭਾਰਤ ਦੇ ਸੂਬਿਆਂ ਅਤੇ ਵਿਸ਼ਵ ਵਿਚ ਜਾ ਵੱਸੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਅਤੇ ਪਾਰਟੀ ਦਾ ਏਜੰਡਾ ਲਾਗੂ ਕਰਨ ਵਿਚ ਸਮੇਂ-ਸਮੇਂ ਹੋਰ ਮਾਹਿਰ ਵਿਦਵਾਨ ਵੀ ਲਏ ਜਾਣਗੇ।

ਮਤਾ ਨੰ.4. ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨਾ

ਅਕਾਲੀ ਦਲ (ਵਾਰਿਸ ਪੰਜਾਬ ਦੇ) ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਇਹਨਾਂ ਵਿਚ ਲੋੜੀਂਦੇ ਸੁਧਾਰ ਲਿਆਉਣ ਲਈ ਵਚਨਬੱਧ ਹੈ। ਇਸ ਸਬੰਧੀ ਧਾਰਮਿਕ ਤੇ ਪ੍ਰਬੰਧਕੀ ਜੁਗਤ ਵਿਚ ਮਾਹਿਰ ਸਖ਼ਸ਼ੀਅਤਾਂ ਨੂੰ ਇਕ ਧਾਰਮਿਕ ਮੰਚ ਉਸਾਰਨ ਲਈ ਉਤਸ਼ਾਹਿਤ ਕੀਤਾ ਜਾਏਗਾ। ਇਹ ਮੰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉੱਚੇ ਕਿਰਦਾਰ ਵਾਲੇ, ਈਮਾਨਦਾਰ ਤੇ ਮਿਹਨਤੀ ਗੁਰਸਿੱਖਾਂ ਨੂੰ ਅੱਗੇ ਲਿਆਏਗਾ, ਜੋ ਗੁਰਦੁਆਰਾ ਸੰਸਥਾ, ਗੁਰਦੁਆਰਾ ਪ੍ਰਬੰਧ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਲਈ ਧਾਰਮਿਕ, ਆਰਥਿਕ, ਪ੍ਰਬੰਧਕੀ, ਵਿੱਦਿਅਕ, ਚੋਣ, ਰੁਜ਼ਗਾਰ ਅਤੇ ਨਵੀਆਂ ਗਲੋਬਲ ਸਥਿਤੀਆਂ ਅਨੁਸਾਰ ਸਿਫ਼ਤੀ ਸੁਧਾਰ ਲਿਆ ਕੇ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਅਰਥਾਂ ਵਿੱਚ ਸਿੱਖਾਂ ਦੀ ਸੰਸਦ ਬਣਾਉਣਗੇ

ਮਤਾ ਨੰ.5. ਰਾਜਨੀਤਿਕ ਮਤਾ-ਬਦਲਵੀਂ ਸਿੱਖ ਰਾਜਨੀਤੀ ਦਾ ਬਿਰਤਾਂਤ

ਅਕਾਲੀ ਦਲ (ਬਾਦਲ) ਦੇ ਵਰਤਮਾਨ ਸਮੇਂ ਵਿਚ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਲਹਿ ਜਾਣ ਤੋਂ ਬਾਅਦ ਪੈਦਾ ਹੋਏ ਇਸ ਖਲਾਅ ਨੂੰ ਭਰਨ ਲਈ ਬਦਲਵੀਂ ਜਥੇਬੰਦੀ, ਬਦਲਵੀਂ ਰਾਜਨੀਤੀ ਅਤੇ ਏਜੰਡੇ ਦੀ ਅਤਿਅੰਤ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬ ਅਤੇ ਪੰਥ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ ਪਿੱਛਲੇ ਦਹਾਕਿਆਂ, ਵਿਸ਼ੇਸ਼ ਕਰਕੇ 1970- 78 ਤੋਂ ਸਿੱਖਾਂ ਨੇ ਜੋ ਸੰਘਰਸ਼ ਲੜਿਆ ਉਸ ਵਿਚ ਹਜ਼ਾਰਾਂ ਸਿੱਖਾਂ ਦੀਆਂ ਸ਼ਹਾਦਤਾਂ, ਕੁਰਬਾਨੀਆਂ, ਗੁਰਧਾਮਾਂ ਅਤੇ ਹੋਰ ਜੋ ਜਾਨ-ਮਾਲ ਦਾ ਨੁਕਸਾਨ ਹੋਇਆ ਸੀ ਉਸ ਨਾਲ ਸਿੱਖ ਪੰਥ ਦੀ ਇਕ ਵੱਡੀ ਵਿਰਾਸਤ ਸਿਰਜੀ ਗਈ ਹੈ। ਸੰਘਰਸ਼ ਦੀ ਇਸ ਵਿਰਾਸਤ ਨੂੰ ਲੋਕ ਲਹਿਰ ਬਣਾਉਣ ਲਈ ਨਵੇਂ ਰਾਜਨੀਤਿਕ ਮੰਚ ਪ੍ਰਦਾਨ ਕਰਨ ਦੀ ਲੋੜ ਨੂੰ ਅਕਾਲੀ ਦਲ (ਵਾਰਿਸ ਪੰਜਾਬ ਦੇ) ਪੂਰਾ ਕਰਨ ਦਾ ਯਤਨ ਕਰੇਗਾ। ਅਕਾਲੀ ਦਲ (ਵਾਰਿਸ ਪੰਜਾਬ ਦੇ) ਸਿੱਖ ਪੰਥ ਅਤੇ ਪੰਜਾਬ ਦੀ ਬਦਲਵੀਂ ਰਾਜਨੀਤੀ ਦਾ ਜੋ ਬਿਰਤਾਂਤ ਸਿਰਜਣ ਜਾ ਰਿਹਾ ਹੈ ਉਸ ਦਾ ਮੂਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਦਰਤ-ਮੁਖੀ ਅਤੇ ਲੋਕ-ਪੱਖੀ ਵਿਸਮਾਦੀ ਚਿੰਤਨ ਉੱਤੇ ਆਧਾਰਿਤ ਕਰਤਾਰਪੁਰੀ ਮਾਡਲ ਹੋਵੇਗਾ। ਅਜਿਹੀ ਬੇਗਮਪੁਰੀ ਵਿਵਸਥਾ ਦਾ ਨਿਰਮਾਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਦੇ ਸਥਾਨ 'ਤੇ 'ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ' ਦੀ ਤ੍ਰਿਬੇਣੀ ਉੱਤੇ ਆਧਾਰਿਤ ਕਰਕੇ ਪਹਿਲਾਂ ਹੀ ਮਾਨਵਤਾ ਨੂੰ ਇਕ ਵੱਡਾ ਸੰਦੇਸ਼ ਦਿੱਤਾ ਹੋਇਆ ਹੈ। ਇਸ ਤਰ੍ਹਾਂ ਸਿੱਖ ਪੰਥ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਸਹੀ ਦਿਸ਼ਾ ਵਿਚ ਤਰਜਮਾਨੀ ਹੋ ਸਕੇਗੀ ਅਤੇ ਖੇਤਰੀ ਖੁਸ਼ਹਾਲੀ ਦਾ ਰਾਹ ਪੱਧਰਾ ਹੋਵੇਗਾ। ਇਹ ਅਕਾਲੀ ਦਲ ਪੰਜਾਬ ਵਿਚ ਵੱਸਦੇ ਸਾਰੇ ਧਰਮਾਂ, ਸ਼ਹੀਦਾਂ ਦੇ ਪਰਿਵਾਰਾਂ, ਦਲਿਤਾਂ, ਵਰਗਾਂ, ਮਜ਼ਦੂਰਾਂ, ਕਿਰਤੀਆਂ, ਕਿਸਾਨਾਂ, ਵਪਾਰੀਆਂ ਅਤੇ ਨੌਕਰੀ-ਪੇਸ਼ਾ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇਗਾ। ਇਹ ਅਕਾਲੀ ਦਲ ਪੰਜਾਬ ਤੋਂ ਬਾਹਰ ਭਾਰਤੀ ਸੂਬਿਆਂ ਅਤੇ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੇ ਮਸਲਿਆਂ ਦੇ ਹੱਲ ਕਰਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਦੀ ਸਲਾਹ ਨਾਲ ਯੋਗ ਨੀਤੀਆਂ ਬਣਾਏਗਾ, ਜਿਸ ਨਾਲ ਦੁਨੀਆਂ ਭਰ ਵਿਚ ਵੱਸਦੇ ਸਿੱਖ ਪੰਜਾਬ ਦੀ ਮਿੱਟੀ ਨਾਲ ਜੁੜੇ ਰਹਿਣ ਅਤੇ ਇਸ ਤਰ੍ਹਾਂ ਖਾਲਸਾ ਜੀ ਕੇ ਬੋਲਬਾਲੇ ਸਾਕਾਰ ਹੋ ਸਕਣ।

ਮਤਾ ਨੰ.6. ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਸਿਧਾਂਤ ਦੀ ਰਾਖੀ

ਅੱਜ ਦਾ ਇਹ ਇਕੱਠ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਫੈਸਲਿਆਂ ਦੀ ਪੁਰਜ਼ੋਰ ਸ਼ਲਾਘਾ ਕਰਦਾ ਹੈ। ਇਨ੍ਹਾਂ ਇਤਿਹਾਸਿਕ ਫੈਸਲਿਆਂ ਨਾਲ ਪੰਚ ਪ੍ਰਧਾਨੀ ਮਰਿਆਦਾ ਦਾ ਮਾਣ ਵਧਾਉਣ ਵਾਲੇ ਜਥੇਦਾਰ ਸਾਹਿਬਾਨ ਕੌਮੀ ਸਨਮਾਨ ਦੇ ਪਾਤਰ ਹਨ। ਇਹ ਇਕੱਠ ਐਲਾਨ ਕਰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ ਅਤੇ ਪੀਰੀ ਦੇ ਸਿਧਾਂਤ ਅਨੁਸਾਰ ਅਕਾਲੀ ਦਲ ਬਾਦਲ ਦੇ ਕੁਝ ਆਗੂਆਂ ਨੂੰ 2 ਦਸੰਬਰ, 2024 ਨੂੰ ਦਿੱਤੇ ਗਏ ਆਦੇਸ਼ਾਂ ‘ਤੇ ਫੁੱਲ ਚੜ੍ਹਾਉਂਦਿਆਂ, ਹੁਕਮਨਾਮੇ ਤੋਂ ਬੇਮੁੱਖ ਹੋਏ ਇਹਨਾਂ ਲੋਕਾਂ ਨੂੰ ਕਿਸੇ ਵੀ ਖੇਤਰ ਵਿਚ ਮੂੰਹ ਨਾ ਲਾਇਆ ਜਾਏ ਅਤੇ ਇਹਨਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਏ।

ਮਤਾ ਨੰ.7. ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ

ਅੱਜ ਦਾ ਇਹ ਇਕੱਠ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਹੈ ਅਤੇ ਉਨ੍ਹਾਂ ਸਰਕਾਰਾਂ ਦੀ ਭਰਪੂਰ ਨਿਖੇਧੀ ਕਰਦਾ ਹੈ ਜੋ ਬੰਦੀ ਸਿੰਘਾਂ ਲਈ ਆਵਾਜ਼ ਵੀ ਨਹੀਂ ਚੁੱਕਣ ਦੇ ਰਹੀਆਂ। ਅੱਜ ਦਾ ਇਹ ਇਕੱਠ ਇਹ ਵਚਨ ਵੀ ਦਹੁਰਾਉਂਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤਮਈ ਸੰਘਰਸ਼ ਓਨਾਂ ਚਿਰ ਜਾਰੀ ਰਹੇਗਾ, ਜਦੋਂ ਤੱਕ ਸਾਰੇ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ।

ਮਤਾ ਨੰ.8. ‘ਨਸਲਾਂ ਤੇ ਫ਼ਸਲਾਂ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਿਮਾਇਤ

ਅੱਜ ਦਾ ਇਹ ਇਕੱਠ ਕਿਸਾਨ ਸੰਘਰਸ਼ ਦੀ ਪੂਰਨ ਹਿਮਾਇਤ ਕਰਦਾ ਹੋਇਆ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ਅੜੀਅਲ ਰਵੱਈਏ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ ਜੋ ਕਿਸਾਨਾਂ ਨਾਲ ਗੱਲਬਾਤ ਨਾ ਕਰਕੇ ਸ. ਜਗਜੀਤ ਸਿੰਘ ਡੱਲੇਵਾਲ ਸਮੇਤ ਕਰੋੜਾਂ ਕਿਸਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ। ਹਰਿਆਣਾ ਸਰਕਾਰ ਵੀ ਇਸ ਜ਼ੁਲਮ ਵਿਚ ਬਰਾਬਰ ਦੀ ਭਾਈਵਾਲ ਹੈ, ਜੋ ਦਿੱਲੀ ਜਾਣ ਤੋਂ ਕਿਸਾਨਾਂ ਦਾ ਰਾਹ ਰੋਕੀ ਖੜੇ ਹਨ।

ਮਤਾ ਨੰ.9. ਸਿੱਖ ਰਾਜਨੀਤੀ ਦਾ ਬਦਲਵਾਂ ਬਿਰਤਾਂਤ ਸਿਰਜਣ ਲਈ ਏਕਤਾ ਦੀ ਅਪੀਲ

ਅੱਜ ਦਾ ਇਹ ਇਕੱਠ ਪੰਥਕ ਨਿਸ਼ਾਨਿਆਂ ਅਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਰਾਜਨੀਤਿਕ ਧਿਰਾਂ, ਫ਼ਿਕਰਮੰਦ ਵਿਦਵਾਨਾਂ-ਚਿੰਤਕਾਂ ਅਤੇ ਆਮ ਸਿੱਖ ਸੰਗਤ ਨੂੰ ਪੁਰਜ਼ੋਰ ਅਪੀਲ ਕਰਦਾ ਹੈ ਕਿ ਹੁਣ ਜਦੋਂਕਿ ਅਕਾਲੀ ਰਾਜਨੀਤੀ ਵਿਚ ਇਕ ਵੱਡਾ ਖਲਾਅ ਪੈਦਾ ਹੋ ਗਿਆ ਹੈ ਤਾਂ ਬਦਲਵੀਂ ਸਿੱਖ ਰਾਜਨੀਤੀ ਦਾ ਇਕ ਵੱਡਾ ਬਿਰਤਾਂਤ ਸਿਰਜਣ ਲਈ ਅਤੇ ਸਮੂਹ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਸਿਧਾਂਤਿਕ ਅਤੇ ਮੁੱਦਿਆਂ ਦੀ ਰਾਜਨੀਤੀ ਕਰਨ ਲਈ ਇਕ ਦੂਜੇ ਦੇ ਨੇੜੇ ਆਉਣ ਤਾਂ ਜੋ ਆਪਸੀ ਏਕਤਾ ਕਰਕੇ ਪੰਥ ਅਤੇ ਪੰਜਾਬ ਦੇ ਉਜਵੱਲ ਭਵਿੱਖ ਲਈ ਅੱਗੇ ਕਦਮ ਵਧਾਏ ਜਾ ਸਕਣ।

ਮਤਾ ਨੰ. 10. ਅਨੰਦਪੁਰ ਵਾਪਸੀ

ਜਿੱਥੇ ਪੰਜਾਬ ਇਸ ਵੇਲੇ ਅਨੇਕਾਂ ਹੋਰ ਸੰਕਟਾਂ ਨਾਲ ਜੂਝ ਰਿਹਾ ਓਥੇ ਸਭ ਤੋਂ ਵੱਡਾ ਸੰਕਟ ਨਸ਼ੇ ਦਾ ਹੈ। ਕੁਝ ਨਸ਼ੇ ਤਾਂ ਓਹ ਜੋ ਬਦਕਿਸਮਤੀ ਨਾਲ ਸਾਡੇ ਸਮਾਜ ਨੇ ਪ੍ਰਵਾਨ ਕਰ ਲਏ, ਅਤੇ ਕੁਝ ਓਹ ਸਿੰਥੈਟਿਕ ਨਸ਼ੇ ਵੀ ਹਨ ਜਿੰਨਾ ਕਾਰਨ ਸਾਡੀ ਨੌਜਵਾਨੀ ਆਏ ਦਿਨ ਮਰ ਰਹੀ ਹੈ। ਅਖਬਾਰਾਂ ਦੀਆਂ ਖਬਰਾਂ, ਸੋਸ਼ਲ ਮੀਡੀਆ ਦੀਆਂ ਪੋਸਟਾਂ ਏ ਦਰਸਾਉਂਦੀਆਂ ਹਨ ਕਿ ਹਲਾਤ ਕਿੰਨੇ ਮਾੜੇ ਹਨ। ਹਰ ਪਿੰਡ, ਸ਼ਹਿਰ, ਕਸਬੇ ਵਿੱਚ ਇਕੱਲੇ ਰਹਿ ਗਏ ਮਾਪੇ ਆਪਣੇ ਪੁੱਤਾਂ ਦੀਆਂ ਤਸਵੀਰਾਂ ਹੱਥਾਂ ‘ਚ ਫੜ ਤਰਸਯੋਗ ਹਾਲਤਾਂ ਬਿਆਨ ਕਰਦੇ ਦਿਸਦੇ ਹਨ। ਨਸ਼ਿਆਂ ਦਾ ਇੱਕੋ ਇੱਕ ਹੱਲ ਧਰਮ ਵੱਲ ਵਾਪਸੀ ਹੈ। ਧਰਮ ਨਾਲੋਂ ਟੁੱਟਿਆ ਇਨਸਾਨ ਹੀ ਮਾੜੀ ਸੰਗਤ ਅਤੇ ਹੀਣ ਭਾਵਨਾ ਕਾਰਨ ਨਸ਼ੇ ਵੱਲ ਤੁਰਦਾ। ਸਿੱਖ ਨੌਜਵਾਨੀ ਨੂੰ ਨਸ਼ੇ ਵਿੱਚੋਂ ਕੱਢ ਧਰਮ ਦੀ ਸੁਚੱਜੀ ਜੀਵਨ ਜਾਚ ਦੇਣ ਲਈ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ‘ਅਨੰਦਪੁਰ ਵਾਪਸੀ’ ਦੇ ਨਿਸ਼ਾਨੇ ਹੇਠ ਵੱਡੇ ਪੱਧਰ ਤੇ ਲਹਿਰ ਸ਼ੁਰੂ ਕਰੇਗਾ। ਇਸ ਦੌਰਾਨ ਕਿਸੇ ਵੀ ਨਸ਼ਾ ਪੀੜਤ ਕਾਨੂੰਨੀ ਕਾਰਵਾਈ ਦਾ ਨੂੰ ਨਿਸ਼ਾਨਾ ਨਾ ਬਣਾ ਉਸਨੂੰ ਪਿਆਰ ਭਾਵਨਾ ਨਾਲ ਧਾਰਮਿਕ ਜੀਵਨ ਵੱਲ ਪ੍ਰੇਰਿਤ ਕੀਤਾ ਜਾਵੇਗਾ। ਛੋਟੇ ਪੱਧਰ ਦੇ ਨਸ਼ੇ ਦੇ ਕਾਰੋਬਾਰੀ ਜੋ ਲਾਲਚ ਵੱਸ ਨਸ਼ਾ ਵੇਚਦਿਆਂ ਬਹੁਤ ਵਾਰ ਆਪ ਵੀ ਨਸ਼ੇ ਦੇ ਆਦੀ ਹੋ ਜੀਵਨ ਗਵਾ ਲੈਂਦੇ ਹਨ, ਓਹਨਾਂ ਨੂੰ ਵੀ ਹੱਕ ਹਲਾਲ ਦੀ ਕਿਰਤ ਕਰਨ ਵੱਲ ਪ੍ਰੇਰਿਤ ਕੀਤਾ ਜਾਵੇਗਾ ਅਤੇ ਇਸ ਸਬੰਧੀ ਮਦਦ ਵੀ ਕੀਤੀ ਜਾਵੇਗੀ।

ਮਤਾ ਨੰ. 11. ਪਰਵਾਸ ਕਾਰਨ ਪੜ੍ਹੀ ਲਿਖੀ ਗੁਣਵਾਨ ਨੌਜਵਾਨ ਦਾ ਬਾਹਰ ਜਾਣਾ

ਪੰਜਾਬ ਦੇ ਵਿਦਿਆਰਥੀਆਂ ਦੇ ਉੱਜਲ ਭਵਿੱਖ ਲਈ ਸੰਸਾਰ ਪੱਧਰੀ ਵਿੱਦਿਅਕ ਸੰਸਥਾਵਾਂ ਦਾ ਗਠਨ ਅਤੇ ਬੌਧਿਕ ਅਮੀਰੀ ਨੂੰ ਖਿਆਲ ‘ਚ ਰੱਖਦਿਆਂ ਵਿਦਿਅਕ ਢਾਂਚਾ ਸਿਰਜਣਾ ਸਾਡਾ ਉਦੇਸ਼ ਰਹੇਗਾ। ਵਿਦਿਅਕ ਸੰਸਾਰ ਵਿੱਚ ਗੈਰ ਪੰਜਾਬੀ ਲੋਕਾਂ ਦੇ ਦਖਲ ਨੂੰ ਰੋਕਣ ਅਤੇ ਪੰਜਾਬ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਭਰਪੂਰ ਯਤਨ ਕੀਤੇ ਜਾਣਗੇ।

ਮਤਾ ਨੰ. 12. ਪੰਜਾਬ ਪੰਜਾਬੀਆਂ ਦਾ

ਪੰਜਾਬ ਵਿੱਚ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਪਰਵਾਸ, ਜਿਸ ਕਾਰਨ ਵੱਡੇ ਪੱਧਰ ਤੇ ਪੰਜਾਬ ਦੀ ਜਨਸੰਖਿਆ ਵਿੱਚ ਫੇਰਬਦਲ ਹੋ ਰਿਹਾ ਅਤੇ ਗੈਰ ਪੰਜਾਬੀ ਲੋਕ ਪੰਜਾਬ ਦੇ ਸਰੋਤਾਂ ਅਤੇ ਕਾਰੋਬਾਰਾਂ ਤੇ ਕਾਬਜ਼ ਹੋ ਪੰਜਾਬ ਦੇ ਲੋਕਾਂ ਲਈ ਉਪਲਬਧ ਮੌਕਿਆਂ ਨੂੰ ਸਾਡੇ ਤੋਂ ਖੋਹ ਰਹੇ ਹਨ। ਇੱਕ ਯੋਜਨਾਬੱਧ ਤਰੀਕੇ ਨਾਲ ਪਰਵਾਸੀ ਲੋਕਾਂ ਨੂੰ ਪੰਜਾਬ ਵਿੱਚ ਵਸਾਇਆ ਜਾ ਕਿ ਹੈ। ਇਸ ਹਮਲੇ ਦਾ ਵਿਰੋਧ ਤਕਰੀਬਨ ਭਾਰਤ ਦਾ ਹਰ ਓਹ ਰਾਜ ਕਰਦਾ ਹੈ ਜਿੱਥੇ ਜਿੱਥੇ ਵੀ ਪਰਵਾਸੀ ਇੱਕ ਯੋਜਨਾਬੱਧ ਤਰੀਕੇ ਨਾਲ ਵਸਾਏ ਜਾ ਰਹੇ ਹਨ। ਇਸ ਸਬੰਧੀ ਭਾਰਤ ਦਾ ਤਕਰੀਬਨ ਹਰ ਰਾਜ ਸਖ਼ਤ ਕਾਨੂੰਨ ਜਾਂ ਤਾਂ ਬਣਾ ਚੁੱਕਾ ਹੈ ਜਾਂ ਫਿਰ ਇਸ ਤੇ ਬਹੁਤ ਸੰਵੇਦਨਸ਼ੀਲ ਤਰੀਕੇ ਵਿਚਾਰ ਕਰ ਰਿਹਾ ਹੈ। ਆਮ ਤੌਰ ਤੇ ਇਸ ਦੀ ਪੰਜਾਬੀਆਂ ਦੇ ਵਿਦੇਸ਼ ਜਾ ਵੱਸਣ ਨਾਲ ਤੁਲਨਾ ਕਰਕੇ ਇਸ ਯੋਜਨਾਬੱਧ ਪਰਵਾਸ ਨੂੰ ਸਹੀ ਠਹਿਰਾਇਆ ਜਾਂਦਾ ਹੈ। ਪਰ ਇਹ ਦੋਵੇਂ ਵਰਤਾਰਿਆਂ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਜਿਸ ਦੇ ਹੱਕ ਵਿੱਚ ਅਨੇਕਾਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ। ਜਿਵੇਂ ਸ਼ਹੀਦ ਭਾਈ ਸੰਦੀਪ ਸਿੰਘ (ਦੀਪ ਸਿੱਧੂ) ਦੇ ਕਹਿਣ ਮੁਤਾਬਕ ‘ਇਹ ਸਾਡੀ ਹੋਂਦ ਦੀ ਲੜਾਈ ਹੈ' । ਅਤੇ ਅੱਜ ਇਹ ਲੜਾਈ ਸਾਡੇ ਦਰਾਂ ਤੇ ਖੜੀ ਹੈ। ਅੱਜ ਦਾ ਇਹ ਇਕੱਠ ਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ, ਜਿਸ ਵਿੱਚ ਅਨੇਕਾਂ ਪੰਜਾਬੀ ਨੌਜਵਾਨਾਂ ਦੇ ਪਰਵਾਸੀਆਂ ਵੱਲੋਂ ਬੇਰਹਿਮੀ ਨਾਲ ਕਤਲ ਤੱਕ ਕਰ ਦਿੱਤੇ ਗਏ, ਦੇ ਖਿਲਾਫ ਹੈ ਅਤੇ ਇਸ ਖਿਲਾਫ ਸੰਘਰਸ਼ ਵਿੱਢਣ ਲਈ ਵਚਨਬੱਧ ਹੈ। ਇਸ ਮਤੇ ਦੇ ਨਾਮ ਅਨੁਸਾਰ ‘ਪੰਜਾਬ ਪੰਜਾਬੀਆਂ ਦਾ' ਨਾਅਰਾ ਪੰਜਾਬ ਵਿੱਚ ਬੁਲੰਦ ਕੀਤਾ ਜਾਵੇਗਾ। ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਪੰਜਾਬ ਵਿੱਚ ਹਰ ਤਰੀਕੇ ਦੇ ਸਰਕਾਰੀ ਅਤੇ ਨਿੱਜੀ ਕਾਰੋਬਾਰ ਨੌਕਰੀਆਂ ਵਿੱਚ ਕੇਵਲ ਪੰਜਾਬੀਆਂ ਨੂੰ ਪਹਿਲ ਦਿੱਤਾ ਜਾਵੇਗੀ।

ਮਤਾ ਨੰ. 13. ਗੁਰੂ ਦਾ ਅਦਬ

ਸਾਜਿਸ਼ ਤਹਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋ ਰਹੀਆਂ ਬੇਅਦਬੀਆਂ ਨੇ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਹੈ। ਲੜੀਵਾਰ ਹੋਈਆਂ ਬੇਅਦਬੀਆਂ ਨੇ ਲਗਪਗ ਇਸਨੂੰ ਇੱਕ ਆਮ ਵਰਤਾਰੇ ਦੇ ਤੌਰ ਤੇ ਪੱਕਾ ਕਰ ਦਿੱਤਾ ਹੈ। ਗਿਣ ਮਿੱਥਕੇ ਹੋ ਰਹੀਆਂ ਇਹਨਾਂ ਬੇਅਦਬੀਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਜਿਸ ਤਹਿਤ ਅਨੇਕਾਂ ਥਾਵਾਂ ਤੇ ਲਾਲਚ ਤਹਿਤ ਧਰਮ ਪਰਿਵਰਤਨ ਕਰਾਓਣ ਵਾਲੇ ਅਤੇ ਪਰਵਾਸੀਆਂ ਨੂੰ ਭੇਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਾਓਣ ਵਾਲੇ ਫੜੇ ਜਾ ਚੁੱਕੇ ਹਨ। ਪਰ ਇਸ ਸਬੰਧੀ ਕਦੇ ਵੀ ਕੋਈ ਸਖ਼ਤ ਕਾਰਵਾਈ ਨਾ ਹੁੰਦੀ ਵੇਖ ਸਿੱਖ ਸੰਗਤ ਅੰਦਰ ਰੋਹ ਵੱਧਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆ ਇਸ ਸਬੰਧੀ ਸਖ਼ਤ ਕਾਨੂੰਨ ਬਣਾਏ ਜਾਣਗੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਕਿਸੇ ਵੀ ਹੋਰ ਧਰਮ ਅਸਥਾਨ ਜਾਂ ਧਰਮ ਦੀ ਬੇਅਦਬੀ ਕਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਓਣ ਦੀਆਂ ਕੋਸ਼ਿਸ਼ਾਂ ਨੂੰ ਠੱਲ੍ਹ ਪਾਈ ਜਾ ਸਕੇ।

ਮਤਾ ਨੰ. 14. ਪੰਜਾਬ ਦੇ ਹੋਰ ਵਰਗਾਂ ਦੀ ਨੁਮਾਇੰਦਗੀ

ਅਕਾਲੀ ਦਲ (ਵਾਰਿਸ ਪੰਜਾਬ ਦੇ) ਪੰਜਾਬ ਦੇ ਸਾਰੇ ਧਰਮਾਂ (ਮੂਲ ਨਿਵਾਸੀ) ਕਾਰੋਬਾਰ ਕਰਨ ਅਤੇ ਅਮਨ ਅਮਾਨ ਨਾਲ ਜਿਊਣ ਲਈ ਓਸੇ ਤਰਾਂ ਦਾ ਸੁਖਾਵੇਂ ਮਾਹੌਲ ਦੀ ਸਿਰਜਣਾ ਕਰੇਗਾ ਜੋ ਸਿੱਖ ਰਾਜ ਵੇਲੇ ਮਾਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ। ਪੰਜਾਬ ਦੇ ਸਾਰੇ ਧਰਮਾਂ (ਮੂਲ ਨਿਵਾਸੀ) ਨੂੰ ਪੰਜਾਬ ਪ੍ਰਸਤ ਹੋਣ ਦਾ ਹੋਕਾ ਦੇ ਪਾਰਟੀ ਵਿੱਚ ਬਣਦੀ ਨੁਮਾਇੰਦਗੀ ਦਿੱਤੀ ਜਾਵੇਗੀ।

ਮਤਾ ਨੰ. 15. ਪੰਜਾਬ ਪੁਲਿਸ ਦਾ ਪੁਨਰਗਠਨ

ਪਿਛਲੇ ਸਮੇ ਵਿਚ ਪੁਲਿਸ ਵਲੋਂ ਝੂਠੇ ਪੁਲਿਸ ਮੁਕਾਬਲੇ ਅਤੇ ਅਣਮਨੁੱਖੀ ਤਸ਼ੱਦਦ ਵਾਲੀ ਬਿਰਤੀ ਖਤਮ ਕਰਨ ਲਈ ਪੁਲਿਸ ਨੂੰ ਇਨਸਾਨੀ ਕਦਰਾਂ ਕੀਮਤਾਂ ਸਿਖਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ । ਪੰਜਾਬ ਵਿੱਚ ਇਸ ਵੇਲੇ ਪੰਜਾਬ ਪੁਲਿਸ ਦੇ ਪੁਨਰਗਠਨ ਦੀ ਸਖਤ ਲੋੜ ਹੈ। ਮੌਜੂਦਾ ਪੁਲਿਸ ਪ੍ਰਬੰਧ ਅੰਗਰੇਜ਼ਾਂ ਦਾ ਬਣਾਇਆ ਹੋਇਆ। ਅਤੇ ਇਸ ਢਾਂਚੇ ਵਿੱਚ ਆਮ ਜਨਤਾ ਲਈ ਕੋਈ ਥਾਂ ਨਹੀਂ ਹੈ। ਪੁਲਸ ਮਹਿਕਮੇ ਦੇ ਕੱਟੜ ਸੁਭਾਅ ਕਾਰਨ ਸਿਰਫ ਆਮ ਜਨਤਾ ਹੀ ਤੰਗ ਨਹੀ ਹੁੰਦੀ ਬਲਕਿ ਬਹੁਤ ਵਾਰ ਹੇਠਲੇ ਪੱਧਰ ਦੇ ਮੁਲਾਜ਼ਮ ਵੀ ਇਸ ਕਾਰਨ ਬਹੁਤ ਤੰਗੀ ਝੱਲਦੇ ਹਨ। ਹੇਠਲੇ ਪੱਧਰ ਦੇ ਪੁਲਿਸ ਮੁਲਾਜਮਾਂ ਦੀ ਨੌਕਰੀ ਦੇ ਹਾਲਾਤ ਵੀ ਬਹੁਤ ਖਰਾਬ ਹਨ। ਪੱਛਮੀ ਦੇਸ਼ਾਂ ਦੇ ਪੁਲਿਸ ਪ੍ਰਬੰਧ ਚੋਂ ਚੰਗੇ ਪੱਖ ਲੈਕੇ ਪੰਜਾਬ ਪੁਲਿਸ ਦਾ ਪੁਨਰਗਠਨ ਕੀਤਾ ਜਾਵੇਗਾ ਤਾਂ ਜੋ ਚੌਵੀ ਚੌਵੀ ਘੰਟੇ ਕੰਮ ਕਰਦੇ ਅਤੇ ਕਈ ਕਿਸਮ ਦਾ ਸ਼ੋਸ਼ਣ ਝੱਲਦੇ ਆਮ ਮੁਲਾਜ਼ਮਾਂ ਦਾ ਜੀਵਨ ਸੁਖਾਲਾ ਹੋ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.