BSF ਤੇ ਪੰਜਾਬ ਪੁਲਿਸ ਨੇ ਯੂਪੀ ਤੋਂ 12 ਸਾਲ ਪਹਿਲਾਂ ਵਿੱਛੜਿਆ ਪੁੱਤ ਪਰਿਵਾਰ ਨੂੰ ਸੌਂਪਿਆ - reunited missing son his family - REUNITED MISSING SON HIS FAMILY
🎬 Watch Now: Feature Video
Published : Jul 19, 2024, 10:40 AM IST
ਤਰਨ ਤਾਰਨ ਦੇ ਅਧੀਨ ਪੈਂਦੇ ਥਾਣਾ ਖੇਮਕਰਨ ਵਿਖੇ ਪਿਛਲੇ ਦਿਨੀਂ ਬੀਐਸਐਫ ਤੇ ਥਾਣਾ ਖੇਮਕਰਨ ਦੀ ਪੁਲਿਸ ਦੇ ਸਾਂਝੇ ਸਰਚ ਅਭਿਆਨ ਦੌਰਾਨ ਇੱਕ ਵਿਅਕਤੀ ਮਿਲਿਆ ਸੀ, ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਸਬ ਡਿਵੀਜ਼ਨ ਭਿੱਖੀਵਿੰਡ ਡੀਐਸਪੀ ਪ੍ਰੀਤਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਖੇਮਕਰਨ ਦੀ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਮੈਂਟਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਕਿ ਡਾਕਟਰਾਂ ਵੱਲੋਂ 15 ਦਿਨ ਦੇ ਇਲਾਜ ਬਾਅਦ ਉਸ ਦੀ ਪੁੱਛਗਿੱਛ ਕੀਤੀ ਗਈ, ਤਾਂ ਇਸ ਨੇ ਆਪਣਾ ਨਾਮ ਗੋਪਾਲ ਪੁੱਤਰ ਗੋਰਖਾ ਤੇ ਯੂਪੀ ਦੇ ਜ਼ਿਲ੍ਹਾ ਬਲੀਆ ਦਾ ਪਿੰਡ ਰੈਸ਼ਰੀ ਦੱਸਿਆ। ਇਸ ਦੌਰਾਨ ਥਾਣਾ ਖੇਮਕਰਨ ਦੀ ਪੁਲਿਸ ਵੱਲੋਂ ਜਦੋ ਜਹਿਦ ਕਰਕੇ ਬਲੀਆ ਜ਼ਿਲ੍ਹੇ ਦੀ ਪੁਲਿਸ ਨਾਲ ਸੰਪਰਕ ਕੀਤਾ ਗਿਆ ਅਤੇ ਇਹਨਾਂ ਦੇ ਵਾਰਿਸਾਂ ਦੀ ਭਾਲ ਕੀਤੀ ਗਈ। ਜਿਸ ਦੌਰਾਨ ਗੋਪਾਲ ਦੇ ਵਾਰਿਸ ਥਾਣਾ ਖੇਮਕਰਨ ਪਹੁੰਚੇ ਤੇ ਆਪਣੇ ਭਰਾ ਦੇ ਗਲੇ ਮਿਲ ਕੇ ਭੁੱਬਾ ਮਾਰ ਕੇ ਰੋਏ। ਇਸ ਮੌਕੇ 'ਤੇ ਗੋਪਾਲ ਦੇ ਪਰਿਵਾਰ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ 12 ਸਾਲ ਬਾਅਦ ਅੱਜ ਉਹ ਆਪਣੇ ਬੱਚੇ ਨੂੰ ਮਿਲੇ ਹਨ, ਜਿਸ ਕਾਰਨ ਉਹ ਬੇਹੱਦ ਖੁਸ਼ ਹਨ। ਜਦਕਿ ਪਰਿਵਾਰ ਗੋਪਾਲ ਦੇ ਮਿਲਣ ਦੀ ਆਸ ਛੱਡ ਚੁੱਕਿਆ ਸੀ।