ਮਾਨਸਾ ਵਿਖੇ ਧਨੇਰ ਗਰੁੱਪ ਨੂੰ ਛੱਡ ਕਿਸਾਨ ਇਕਾਈਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਿੱਚ ਸ਼ਾਮਿਲ - farmer units left Dhaner Group - FARMER UNITS LEFT DHANER GROUP
🎬 Watch Now: Feature Video
Published : Jul 23, 2024, 10:23 AM IST
ਮਾਨਸਾ ਦੇ ਬੁਢਲਾਡਾ ਬਲਾਕ ਵਿੱਚ ਨੌ ਪਿੰਡ ਸੱਤਪਾਲ ਸਿੰਘ ਵਰੇ, ਤਰਸੇਮ ਸਿੰਘ ਚੱਕ ਅਲੀਸ਼ੇਰ ਅਤੇ ਤਰਨਜੀਤ ਸਿੰਘ ਆਲਮਪੁਰ ਮੰਦਰਾਂ ਦੀ ਅਗਵਾਈ ਹੇਠ ਰਾਮਪੁਰਾ ਮੰਡੇਰ ਵਿੱਚ ਇਕੱਠ ਕੀਤਾ ਗਿਆ। ਜਿਸ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਘਾ ਅਤੇ ਜਿਲ੍ਹਾ ਜਨਰਲ ਸਕੱਤਰ ਲਛਮਣ ਸਿੰਘ ਚੱਕ ਅਲੀਸ਼ੇਰ ਨੂੰ ਬੁਲਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਫੈਸਲਾ ਕੀਤਾ ਕਿ ਧਨੇਰ ਗਰੁੱਪ ਨੂੰ ਛੱਡ ਕੇ ਅਸੀਂ ਮੁੜ ਘਰ ਵਾਪਸੀ ਕਰਦੇ ਹੋਏ ਪਹਿਲਾ ਵਾਲੀ ਜਥੇਬੰਦੀ ਜਿਸ ਦੀ ਅਗਵਾਈ ਬੂਟਾ ਸਿੰਘ ਬੁਰਜ ਗਿੱਲ ਕਰ ਰਹੇ ਹਨ । ਬੁਰਜ ਗਿੱਲ ਨੇ ਵਿਸ਼ਵਾਸ ਦਿਵਾਇਆ ਕਿ ਹਰ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਮੌਕੇ ਉੱਤੇ ਤੁਰੰਤ ਫੈਸਲਾ ਲੈਦਿਆਂ ਸੱਤਪਾਲ ਸਿੰਘ ਵਰੇ ਨੂੰ ਜਿਲ੍ਹਾ ਜਨਰਲ ਸਕੱਤਰ ਦਾ ਅਹੁਦਾ ਸੌਪ ਦਿੱਤਾ ਗਿਆ ਅਤੇ ਬਾਕੀਆਂ ਨੂੰ ਅਗਲੀਆਂ ਮੀਟਿੰਗਾਂ ਵਿੱਚ ਬਣਦੀ ਥਾਂ ਦਿੱਤੀ ਜਾਵੇਗੀ।