ਅੰਮ੍ਰਿਤਾ ਵੜਿੰਗ ਨੇ ਲਵਾਈ ਮਹਿੰਦੀ , ਕਿਹਾ - ਪਰਿਵਾਰ ਵਿੱਚ ਬੈਠਣਾ ਹੀ ਹੈ ਇੱਕ ਵੱਡਾ ਤੋਹਫਾ - AMARINDER SINGH RAJA WARRING WIFE
🎬 Watch Now: Feature Video
Published : Oct 20, 2024, 2:54 PM IST
ਸ੍ਰੀ ਮੁਕਤਸਰ ਸਾਹਿਬ: ਔਰਤਾਂ ਲਈ ਸਭ ਤੋਂ ਅਹਿਮ ਤਿਉਹਾਰ ਕਰਵਾ ਚੌਥ ਜਿੱਥੇ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਉਮਰ ਕਾਮਨਾ ਲਈ ਜਿੱਥੇ ਸਾਰਾ ਦਿਨ ਭੁੱਖਾ ਰਹਿੰਦੀਆਂ ਹਨ। ਇਸ ਦਿਨ ਇਸ ਵਿੱਚ ਔਰਤਾਂ ਆਪਣੇ ਹੱਥਾਂ ਉਪਰ ਮਹਿੰਦੀ ਲਗਵਾਉਂਦੀਆ ਹਨ। ਉੱਥੇ ਹੀ ਅੱਜ ਗਿੱਦੜਬਾਹਾ ਵਿੱਚ ਲੁਧਿਆਣਾ ਤੋਂ MP ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਨੇ ਬਾਜ਼ਾਰ ਵਿੱਚ ਮਹਿੰਦੀ ਲਗਵਾਈ ਅਤੇ ਕਰਵਾ ਚੌਥ ਦੀ ਸਾਰਿਆਂ ਨੂੰ ਵਧਾਈ ਵੀ ਦਿੱਤੀ। ਉੱਥੇ ਹੀ ਅੰਮ੍ਰਿਤਾ ਵੜਿੰਗ ਨੇ ਪਰਿਵਾਰ ਵਿੱਚ ਪਿਆਰ ਰੱਖਣ ਨੂੰ ਵੱਡਾ ਤੋਹਫਾ ਦੱਸਿਆ ਹੈ। ਅੰਮ੍ਰਿਤਾ ਵੜਿੰਗ ਨੇ ਪਰਮਾਤਮਾ ਕੋਲ ਹਰ ਇੱਕ ਪਰਿਵਾਰ ਲਈ ਸੁੱਖ ਸ਼ਾਂਤੀ ਮੰਗੀ। ਅੰਮ੍ਰਿਤਾ ਵੜਿੰਗ ਨੇ ਆਪਣੇ ਅੰਦਾਜ਼ ਵਿੱਚ ਕਿਹਾ ਕਿ ਸੱਭ ਤੋਂ ਵੱਡਾ ਤੋਹਫਾ ਪਰਿਵਾਰ ਵਿੱਚ ਇਕੱਠੇ ਬੈਠਣ ਦਾ ਹੈ, ਉਹ ਸਭ ਨੂੰ ਮਿਲੇ।