ਸਰਪੰਚ ਦੀ ਉਤਾਰੀ ਗਈ ਪੱਗ, ਕੇਸਾਂ ਦੀ ਕੀਤੀ ਗਈ ਬੇਅਦਬੀ, AAP 'ਤੇ ਲੱਗੇ ਇਲਜ਼ਾਮ - SAD Congress and BJP protested - SAD CONGRESS AND BJP PROTESTED
🎬 Watch Now: Feature Video
Published : Oct 5, 2024, 11:47 AM IST
ਸ੍ਰੀ ਮੁਕਤਸਰ ਸਾਹਿਬ: ਜਲਾਲਾਬਾਦ 'ਚ ਨੌਮੀਨੇਸ਼ਨ ਦਾਖਲ ਕਰਦੇ ਸਮੇਂ ਜੰਮ ਕੇ ਹੋਈ ਹੁਲੜਬਾਜੀ ਇੱਕ ਸਰਪੰਚ ਦੀ ਉਤਾਰੀ ਗਈ ਪੱਗ ਕੇਸਾਂ ਦੀ ਕੀਤੀ ਗਈ ਬੇਅਦਬੀ ਜਿਸ ਤੋਂ ਬਾਅਦ ਅਕਾਲੀ ਬੀਜੇਪੀ ਅਤੇ ਕਾਂਗਰਸੀਆਂ ਦੇ ਵੱਲੋਂ ਜਲਾਲਾਬਾਦ ਦੇ ਲਾਈਟਾਂ ਵਾਲੇ ਚੌਂਕ ਦੇ ਵਿੱਚ ਧਰਨਾ ਦਿੱਤਾ ਗਿਆ। ਦੇਰ ਸ਼ਾਮ ਹਲਕਾ ਜਲਾਲਾਬਾਦ ਵਿਚ ਕਾਂਗਰਸ, ਅਕਾਲੀ ਤੇ ਬੀਜੇਪੀ ਵਾਲਿਆਂ ਨੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਨਾਮਜਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਫਾਈਲਾਂ ਫਾੜ ਦਿੱਤੀਆਂ ਗਈਆਂ, ਇੱਥੋਂ ਤੱਕ ਕਿ ਕੁੱਟਮਾਰ ਵੀ ਕੀਤੀ ਗਈ। ਕਾਫੀ ਦੇਰ ਤੱਕ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ 'ਤੇ ਲੱਗੇ ਇਸ ਧਰਨੇ ਤੋਂ ਬਾਅਦ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਐਸਡੀਐਮ ਜਲਾਲਾਬਾਦ ਤੇ ਐਸਪੀ ਐਚ ਫਾਜ਼ਿਲਕਾ ਮੌਕੇ 'ਤੇ ਪਹੁੰਚੇ ਹਨ। ਐਸਡੀਐਮ ਜਲਾਲਾਬਾਦ ਦੇ ਵੱਲੋਂ ਸਾਰੇ ਹੀ ਪੋਲੀਟੀਕਲ ਨੁਮਾਇੰਦਿਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ। ਉਨ੍ਹਾਂ ਨੂੰ ਭਰੋਸਾ ਦਵਾਇਆ ਗਿਆ ਕਿ ਦੋ ਐਫਆਈਆਰ ਹੁਣੇ ਦਰਜ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਹੋਰਨਾਂ ਸ਼ਿਕਾਇਤਾਂ ਤੇ ਵੀ ਕਾਰਵਾਈ ਕੀਤੀ ਜਾਏਗੀ।