ਤੇਜ਼ ਰਫਤਾਰ ਟੱਰਕ ਨੇ ਦਰੜੇ ਮੋਟਰਸਾਈਕਲ ਸਵਾਰ ਮਾਂ-ਪੁੱਤ,ਪੁਲਿਸ ਨੇ ਕਾਬੂ ਕੀਤਾ ਡਾੲਰੀਵਰ - high speed truck hit mother son - HIGH SPEED TRUCK HIT MOTHER SON
🎬 Watch Now: Feature Video
Published : May 17, 2024, 3:14 PM IST
ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਨੰਦਪੁਰ ਕਲੌੜ ਵਿਖੇ ਟਰੱਕ ਅਤੇ ਮੋਟਰਸਾਈਕਲ ਵਿੱਚ ਹੋਏ ਹਾਦਸੇ ਦੌਰਾਨ ਮਾਂ-ਪੁੱਤ ਦੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਟਰੱਕ ਡਰਾਇਵਰ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਨੰਦਪੁਰ ਕਲੌੜ ਨੇੜੇ ਟਰੱਕ ਤੇ ਮੋਟਰਸਾਈਕਲ ਵਿੱਚ ਹੋਈ ਟੱਕਰ ਵਿਚ ਮਾਂ ਤੇ ਪੁੱਤ ਦੀ ਮੌਤ ਹੋ ਗਈ। ਜਿਹਨਾਂ ਦੀ ਪਹਿਚਾਣ ਕੁਲਵੰਤ ਕੌਰ ਤੇ ਪੁੱਤਰ ਸ਼ਿੰਗਾਰਾ ਸਿੰਘ ਦੇ ਤੌਰ 'ਤੇ ਹੋਈ ਹੈ। ਉਹਨਾਂ ਦੱਸਿਆ ਕਿ ਸ਼ਿੰਗਾਰਾ ਸਿੰਘ ਆਪਣੀ ਮਾਤਾ ਕੁਲਵੰਤ ਕੌਰ ਨੂੰ ਮੋਟਰਸਾਈਕਲ ਪਿੱਛੇ ਬਿਠਾ ਕੇ ਜਾ ਰਿਹਾ ਸੀ ਜਦੋਂ ਉਹ ਪਿੰਡ ਨੰਦਪੁਰ ਕਲੌੜ ਦੇ ਬਿਜਲੀ ਗ੍ਰਿੱਡ ਕੋਲ ਪਹੁੰਚੇ ਤਾਂ ਟਰੱਕ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕੁਲਵੰਤ ਕੌਰ ਤੇ ਸ਼ਿੰਗਾਰਾ ਸਿੰਘ ਜ਼ਖਮੀ ਹੋ ਗਏ। ਇਲਾਜ ਦੌਰਾਨ ਮਾਂ ਕੁਲਵੰਤ ਕੌਰ ਤੇ ਪੁੱਤਰ ਸ਼ਿੰਗਾਰਾ ਸਿੰਘ ਦੀ ਮੌਤ ਹੋ ਗਈ। ਪੁਲਿਸ ਵਲੋਂ ਟਰੱਕ ਦੇ ਕਥਿਤ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।