OMG...ਬੱਸ ਸਟੈਂਡ ਖੜ੍ਹੀ ਬੱਸ ਚੋਂ ਅਨਾਚਕ ਨਿਕਲਣ ਲੱਗੀਆਂ ਅੱਗ ਦੀਆਂ ਲਪਟਾਂ, ਹਾਦਸੇ ਦੀ ਵੀਡੀਓ ਆਈ ਸਾਹਮਣੇ - Roadways bus caught fire - ROADWAYS BUS CAUGHT FIRE
🎬 Watch Now: Feature Video
Published : Jun 15, 2024, 5:23 PM IST
ਤਰਨਤਾਰਨ : ਪੰਜਾਬ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਵਿਧਾਨ ਸਭਾ ਹਲਕੇ ਪੱਟੀ ਦੇ ਬੱਸ ਸਟੈਂਡ 'ਤੇ ਖੜ੍ਹੀ ਰੋਡਵੇਜ਼ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਡਿਪੂ ਅਤੇ ਰੋਡਵੇਜ਼ ਮੁਲਾਜ਼ਮਾਂ ਵਿੱਚ ਹੜਕੰਪ ਮੱਚ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਾਜ਼ਮਾਂ ਨੇ ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਇਸ ਮੌਕੇ ਪੱਟੀ ਬੱਸ ਡਿਪੂ ਦੇ ਜਨਰਲ ਮੈਨੇਜਰ ਦਾਰਾ ਸਿੰਘ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੱਸ ਯਮੁਨਾਨਗਰ ਤੋਂ ਆਈ ਸੀ। ਮੁੱਢਲੀ ਜਾਂਚ ਵਿੱਚ ਬੱਸ ਵਿੱਚ ਸ਼ਾਰਟ ਸਰਕਟ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਪੱਟੀ ਰੋਡਵੇਜ਼ ਬੱਸ ਡਿਪੂ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਡਰਾਈਵਰ ਕਸ਼ਮੀਰ ਸਿੰਘ ਇਸ ਬੱਸ ਨੂੰ ਯਮੁਨਾਨਗਰ ਲੈ ਕੇ ਰਾਜਪੁਰਾ ਰਾਹੀਂ ਪੱਟੀ ਬੱਸ ਸਟੈਂਡ ਵਾਪਸ ਆਇਆ ਸੀ।