ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਬਣਾਇਆ ਗਿਆ 600 ਪੌਂਡ ਦਾ ਕੇਕ, ਸੰਗਤ 'ਚ ਵਰਤਾਇਆ ਗਿਆ ਇਹ ਕੇਕ - 600 ਪੌਂਡ ਦਾ ਕੇਕ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/27-01-2024/640-480-20602288-903-20602288-1706319580142.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jan 27, 2024, 7:12 AM IST
ਅੰਮ੍ਰਿਤਸਰ ਵਿੱਚ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇੱਕ ਪਰਿਵਾਰ ਵੱਲੋ 600 ਪੌਂਡ ਦਾ ਕੇਕ ਬਣਾਇਆ ਗਿਆ ਅਤੇ ਇਹ ਕੇਕ ਸਭ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ। ਕੇਕ ਦੀ ਇਹ ਸੇਵਾ ਨਿਰੰਤਰ ਪਿਛਲੇ ਕਈ ਸਾਲਾਂ ਤੋ ਨਿਭਾਈ ਜਾ ਰਹੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਸੇਵਾਦਾਰ ਮਨਪ੍ਰੀਤ ਸਿੰਘ ਮੰਨੂ ਅਤੇ ਮਨਵੀਰ ਕੌਰ ਨੇ ਦੱਸਿਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ 600 ਪੌਂਡ ਦਾ ਕੇਕ ਸੰਗਤ ਲਈ ਤਿਆਰ ਕੀਤਾ ਗਿਆ ਹੈ, ਜਿਸ ਨੂੰ ਰਾਤ 12 ਵਜੇ ਢੋਲ ਧਮਕੇ ਦੇ ਨਾਲ ਘੋੜਿਆਂ ਅਤੇ ਊਠਾਂ ਦੀ ਸਵਾਰੀ ਦੇ ਨਾਲ ਟਰਾਲੀ ਵਿੱਚ ਲਿਜਾਇਆ ਜਾਂਦਾ ਹੈ। ਸੰਗਤਾ ਬੜੇ ਉਤਸ਼ਾਹ ਨਾਲ ਇਸ ਕੇਕ ਦਾ ਇੰਤਜਾਰ ਕਰਦੀਆਂ ਹਨ ਅਤੇ ਇਸ ਕੇਕ ਨੂੰ ਟਰਾਲੀ ਵਾਲੇ ਕੇਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ।